ਮੱਲਾਂ ਵਾਲਾ 2 ਮਈ( ਗੁਰਦੇਵ ਸਿੰਘ ਗਿੱਲ )-ਥਾਣਾ ਮੱਲਾਂ ਵਾਲਾ ਅਧੀਨ ਪੈਂਦੇ ਪਿੰਡ ਜੈਮਲ ਵਾਲਾ ਨਜ਼ਦੀਕ ਮਿੱਟੀ ਨਾਲ ਲੱਦੀ ਟਰਾਲੀ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ!ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬੱਗੇ ਵਾਲਾ ਉਮਰ ਲਗਪਗ 32 ਸਾਲ ਆਪਣੇ ਪਿੰਡ ਬੱਗੇ ਵਾਲਾ ਤੋਂ ਆਪਣੇ ਲੜਕੇ ਨਾਲ ਮੋਟਰਸਾਈਕਲ ਤੇ ਮੱਲਾਂ ਵਾਲਾ ਨੂੰ ਆ ਰਿਹਾ ਸੀ ਜਦ ਉਹ ਪਿੰਡ ਜੈਮਲ ਵਾਲਾ ਨਜ਼ਦੀਕ ਪੁੱਜਾ ਤਾਂ ਮੱਲਾਂ ਵਾਲਾ ਪਾਸਿਉਂ ਮਿੱਟੀ ਨਾਲ ਲੱਦੇ ਜਾ ਰਹੇ ਟਰੈਕਟਰ ਟਰਾਲੀ ਹੇਠਾਂ ਆਉਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਜ਼ਖਮੀ ਹੋ ਗਿਆ | ਮ੍ਰਿਤਕ ਨੌਜਵਾਨ ਦੋ ਬੱਚਿਆਂ ਦਾ ਬਾਪ ਸੀ ਮੱਲਾਂ ਵਾਲਾ ਪੁਲਿਸ ਨੇ ਟ੍ਰੈਕਟਰ-ਟਰਾਲੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ