Home » ਸੀ.ਪੀ.ਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਹੋਈ ਹੰਗਾਮੀ ਮੀਟਿੰਗ

ਸੀ.ਪੀ.ਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਹੋਈ ਹੰਗਾਮੀ ਮੀਟਿੰਗ

by Rakha Prabh
103 views

ਸੀ.ਪੀ.ਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਹੋਈ ਹੰਗਾਮੀ ਮੀਟਿੰਗ
ਫਾਜ਼ਿਲਕਾ, 27 ਸਤੰਬਰ : ਸੀ.ਪੀ.ਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਬਰਵਾਲ ਦੀ ਪ੍ਰਧਾਨਗੀ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਹੋਈ।

ਮੀਟਿੰਗ ’ਚ ਜ਼ਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ, ਸਵੀਕਾਰ ਗਾਂਧੀ ਜ਼ਿਲ੍ਹਾ ਜਨਰਲ ਸਕੱਤਰ, ਮਨਦੀਪ ਸਿੰਘ ਅਬੋਹਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਚੰਦ ਕੰਬੋਜ, ਅਮਰਜੀਤ ਸਿੰਘ ਚਾਵਲਾ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਸਟੀਰੀਅਲ ਸਰਵੀਸਿਜ ਯੂਨੀਅਨ ਅਤੇ ਅਸ਼ੋਕ ਕੁਮਾਰ ਜ਼ਿਲ੍ਹਾ ਪ੍ਰਧਾਨ ਡੀਸੀ.ਦਫ਼ਤਰ ਯੂਨੀਅਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਮੀਟਿੰਗ ’ਚ ਤਹਿਸੀਲ ਕਮੇਟੀਆਂ ਦੀ ਚੋਣ ਅਤੇ ਜ਼ਿਲ੍ਹਾ ਕਮੇਟੀ ਦੇ ਵਿਸਥਾਰ ਸਬੰਧੀ ਚਰਚਾ ਕੀਤੀ ਗਈ ਅਤੇ ਲੀਡਰਸ਼ਿਪ ਦੀਆਂ ਤਹਿਸੀਲ ਅਤੇ ਜ਼ਿਲ੍ਹੇ ਸਬੰਧੀ ਡਿਊਟੀਆਂ ਫਿਕਸ ਕੀਤੀਆਂ ਗਈਆਂ। ਇਸ ਤੋਂ ਇਲਾਵਾ 27 ਅਤੇ 28 ਸਤੰਬਰ ਨੂੰ ਜਲਾਲਾਬਾਦ ਅਤੇ ਅਬੋਹਰ ਤਹਿਸੀਲ ਕਮੇਟੀਆਂ ਦਾ ਗਠਨ ਦੀ ਤਿਆਰੀ ਕੀਤੀ ਜਾਏਗੀ। ਜਥੇਬੰਦੀ ਦੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰੋਗਰਾਮ 3 ਅਕਤੂਬਰ 2022 ਨੂੰ ਸ਼ਾਮ 3 ਵਜੇ ਡੀਸੀ ਕੰਪਲੈਕਸ ਫਾਜ਼ਿਲਕਾ ਫਿਕਸ ਕੀਤਾ ਗਿਆ।

ਮੀਟਿੰਗ ਦੌਰਾਨ ਸਮੂਹ ਲੀਡਰਸ਼ਿਪ ਨੇ ਪੰਜਾਬ ਸਰਕਾਰ ਨੂੰ ਲਾਰੇ ਲਾਉਣ ਅਤੇ ਡੰਗ ਟਪਾਊ ਨੀਤੀ ਨੂੰ ਛੱਡ ਕੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਕਮੇਟੀਆਂ ਬਣਾਕੇ ਟਾਲ ਮਟੋਲ ਕਰਨ ਦੀ ਬਜਾਏ ਸਿੱਧਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਨ ਦੇ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹ ਲਾਰਾ ਲਾਊ ਨੀਤੀ ਜਾਂ ਕਮੇਟੀਆਂ ਬਣਾਕੇ ਮੰਗਾਂ ਲਟਕਾਉਣ ਦੀ ਨੀਤੀ ਤੋਂ ਬਾਜ਼ ਨਹੀਂ ਆਉਂਦੀ ਤਾਂ ਸਰਕਾਰ ਆਉਣ ਵਾਲੀਆਂ ਚੋਣਾਂ ’ਚ ਸਮੁੱਚੇ ਪੰਜਾਬ ਦੇ ਐਨ.ਪੀ.ਐਸ. ਪੀੜਤ ਮੁਲਾਜਮਾਂ ਦੇ ਵੱਡੇ ਵਿਰੋਧ ਸਹਿਣ ਲਈ ਤਿਆਰੀ ਰਹੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੱਬਰਵਾਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਕੇਵਲ ਪੰਜਾਬ ’ਚ ਹੀ ਵਿਰੋਧ ਨਹੀਂ ਹੋਵਗਾ ਜਿੱਥੇ ਵੀ ਆਪ ਸਰਕਾਰ ਚੋਣਾਂ ਲੜ ਰਹੀ ਹੋਏਗੀ ਹਰੇਕ ਰਾਜ ’ਚ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਰਾਜ ਦੇ ਲੋਕਾਂ ਨੂੰ ਆਪ ਸਰਕਾਰ ਦੀ ਇਹ ਅਸਲੀਅਤ ਜੱਗ ਜ਼ਾਹਰ ਕੀਤੀ ਜਾਏਗੀ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ’ਚ ਬਹੁਤ ਫਰਕ ਹੈ।

ਇਸ ਮੌਕੇ ਦਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਚਾਵਲਾ, ਅਸ਼ੋਕ ਕੁਮਾਰ, ਜੈ ਚੰਦ ਕੰਬੋਜ਼ ਵਾਟਰ ਸਪਲਾਈ ਵਿਭਾਗ, ਬਲਵਿੰਦਰ ਸਿੰਘ, ਦਲਜੀਤ ਸਿੰਘ ਸੱਬਰਵਾਲ, ਰਮਨ ਸਿੰਘ ਇਕਵੰਨ, ਗੌਰਵ ਬਜਾਜ, ਸੁਰਿੰਦਰ ਕੁਮਾਰ ਲਾਧੂਕਾ ਹਾਜ਼ਰ ਸਨ।

Related Articles

Leave a Comment