ਪੰਜਾਬ ਸਰਕਾਰ ਨੇ ਮੰਗਾ ਨਾ ਲਾਗੂ ਕੀਤੀਆਂ ਤਾਂ ਸੂਬੇ ਭਰ,ਚ ਬਜਟ ਸੈਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ: ਆਗੂ
ਚੰਡੀਗੜ੍ਹ 4 ਮਾਰਚ (ਜੀ ਐਸ ਸਿੱਧੂ/ ਜੇ ਐਸ ਸੋਢੀ)
ਪੰਜਾਬ ਦੇ 7 ਲੱਖ ਤੋਂ ਵਧੇਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਤੇ ਰੋਸ ਵੱਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਬਜਟ ਸੈਸ਼ਨ ਦੌਰਾਨ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ। ਜਿਸ ਵਿਚ ਸੂਬੇ ਭਰ ਤੋਂ ਮੁਲਾਜ਼ਮਾ ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਕਰਮ ਸਿੰਘ ਧਨੋਆ, ਸ਼ਵਿੰਦਰ ਮੋਲੋਵਾਲੀ, ਜਰਮਨਜੀਤ ਸਿੰਘ, ਸਤੀਸ਼ ਰਾਣਾ, ਰਣਜੀਤ ਰਾਣਵਾ, ਡਾਕਟਰ ਐਨ ਕੇ ਕਲਸੀ, ਭਜਨ ਸਿੰਘ ਗਿੱਲ, ਬਾਜ ਸਿੰਘ ਖਹਿਰਾ ,ਗਗਨਦੀਪ ਬਠਿੰਡਾ, ਰਤਨ ਸਿੰਘ ਮਜਾਰੀ, ਹਰਭਜਨ ਪਿਲਖਣੀ,ਰਾਧੇ ਸ਼ਾਮ, ਗੁਰਮੇਲ ਮੈਲਡੇ, ਜਸਬੀਰ ਤਲਵਾੜਾ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ 1ਜਨਵਰੀ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕਰੇ, ਪੈਨਸ਼ਨਰਾਂ ਨੂੰ 2.59 ਗੁਣਾਕ ਨਾਲ ਪੈਨਸ਼ਨ ਲਾਗੂ ਕੀਤੀ ਜਾਵੇ, ਕੱਚੇ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਬਿਨਾਂ ਸਰਤ ਪੱਕਾ ਕੀਤਾ ਜਾਵੇ, ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤਾ ਕਾਨੂੰਨ ਲਾਗੂ ਕੀਤਾ ਜਾਵੇ, ਪਰਖ ਕਾਲ ਸਬੰਧੀ 15 ਜਨਵਰੀ 2015 ਅਤੇ 9 ਜੁਲਾਈ 2016 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ,17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਕੇਂਦਰ ਸਰਕਾਰ ਦੀ ਬਜਾਏ ਪੰਜਾਬ ਸਰਕਾਰ ਦੇ ਤਨਖਾਹ ਸਕੇਲ ਦਿੱਤੇ ਜਾਣ, ਪੇਂਡੂ , ਬਾਡਰ ਏਰੀਆ ਭੱਤਿਆਂ ਸਮੇਤ ਬੰਦ ਕੀਤੇ ਗਏ 37 ਭੱਤੇ ਏਸੀਪੀ ਲਾਗੂ ਕੀਤੇ ਜਾਣ, ਮਹਿੰਗਾਈ ਭੱਤਿਆਂ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਦਿੱਤੇ ਜਾਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਜੰਜੂਆ ਰੂਪੀ ਟੈਕਸ ਕਟੌਤੀ ਬੰਦ ਕੀਤਾ ਜਾਵੇ ਆਦਿ ਮੰਗਾਂ ਮੰਨਣ ਤੋਂ ਕਈ ਮੀਟਿੰਗ ਦੇ ਕੇ ਭਗਵੰਤ ਮਾਨ ਸਰਕਾਰ ਭਗੋੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਗਰੰਟੀਆਂ ਦਿੱਤੀਆਂ ਸਨ ਅਤੇ ਸੜਕਾਂ ਤੇ ਮੁਲਾਜ਼ਮ ਅਤੇ ਪੈਨਸ਼ਨਰ ਨਹੀ ਰੁਲਣ ਦਿੱਤੇ ਜਾਣਗੇ ਪਰ ਹੁਣ ਸਰਕਾਰ ਬਣ ਜਾਣ ਤੇ ਕੋਈ ਵੀ ਗਰੰਟੀ ਤੇ ਖਰੀ ਨਹੀਂ ਉਤਰਦੀ ਨਜਰ ਆ ਰਹੀ ਹੈ ਆਪ ਦੀ ਸਰਕਾਰ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਿਸਾਨ ਮੋਰਚੇ ਦੇ ਆਗੂ ਰੂਲਦੂ ਸਿੰਘ ਮਾਨਸਾ ਨੇ ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਚਾਹਲ, ਹਰਦੀਪ ਟੋਡਰਪੁਰ, ਐਨ ਡੀ ਤਿਵਾੜੀ, ਅਵਿਨਾਸ਼ ਚੰਦਰ, ਸੁਰਿੰਦਰ ਪੁਆਰੀ, ਬੀ ਐਸ ਸੈਣੀ, ਦਿੰਗ ਵਿਜੇਪਾਲ ਸ਼ਰਮਾ ,,ਬੋਬਿੰਦਰ ਸਿੰਘ, ਹਰਭਜਨ ਸਿੰਘ ਖੁੰਗਰ, ਗੁਰਵਿੰਦਰ ਗੰਡੀਵਿੰਡ, ਅਤਿੰਦਰ ਪਾਲ ਸਿੰਘ ਘੱਗਾ, ਗੁਰਜੰਟ ਸਿੰਘ ਕੋਕਰੀ, ਸੁਖਜੀਤ ਸਿੰਘ, ਜਗਸੀਰ ਸਹੋਤਾ, ਸ਼ਿੰਗਾਰਾ ਸਿੰਘ, ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੂਸਰੀਆਂ ਸਰਕਾਰਾਂ ਨੂੰ ਵੀ ਵਾਅਦਾ ਖਿਲਾਫੀ ਕਰਨ ਵਿੱਚ ਪਿੱਛੇ ਛੱਡ ਗਈ ਹੈ। ਜਿਸ ਕਾਰਨ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਰੋਜ਼ਾਨਾ ਬੇਰੁਜ਼ਗਾਰਾਂ ,ਮੁਲਾਜ਼ਮਾਂ ਪੈਨਸ਼ਨਰਾਂ ਅਤੇ ਮਾਣ ਭੱਤਾ ,ਕੱਚੇ ਵਰਕਰਾਂ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸੈਸ਼ਨ ਬਜਟ ਦੌਰਾਨ ਮੁਲਾਜ਼ਮਾਂ ਪੈਨਸ਼ਨਾਂ ਅਤੇ ਮਾਣ ਭੱਤਾ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ 6 ਅਤੇ 7 ਮਾਰਚ ਨੂੰ ਸਮੁੱਚੇ ਪੰਜਾਬ ਦੇ ਕੋਨੇ ਕੋਨੇ ਅੰਦਰ ਸੈਸ਼ਨ ਬਜਟ ਦੀਆਂ ਕਾਪੀਆਂ ਫੋਕੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਲੁਬਾਣਾ, ਧਨਵੰਤ ਭੱਠਲ, ਗੁਰਦੀਪ ਸਿੰਘ ਬਾਜਵਾ, ਵਿਕਰਮਦੇਵ ,ਗੁਰਦੇਵ ਸਿੱਧੂ ਫ਼ਿਰੋਜ਼ਪੁਰ, ਸੋਮ ਸਿੰਘ, ਬਾਬੂ ਸਿੰਘ, ਜਸਮੇਰ ਸਿੰਘ ਬਾਠ, ਹਰਜੀਤ ਸਿੰਘ ਫਤਿਹਗੜ੍ਹ ਸਾਹਿਬ, ਬੂਟਾ ਸਿੰਘ ਫਾਜਲਕਾ, ਹਰਪ੍ਰੀਤ ਸੰਧੂ, ਮਨਦੀਪ ਰਾਮ, ਅਮਰਜੀਤ ਖੋਸਾ, ਸੁਖਜੀਤ ਸਿੰਘ, ਸੁਸ਼ੀਲ ਕੁਮਾਰ ਫੌਜੀ, ਮਨਜੀਤ ਲਹਿਰਾ, ਹਰਵੀਰ ਸਿੰਘ ਢੀਡਸਾ, ਡੀਐਸਪੀ ਜਸਪਾਲ ਸਿੰਘ, ਸੁਬੇਗ ਸਿੰਘ, ਤਜਿੰਦਰ ਸਿੰਘ ਨੰਗਲ, ਮਮਤਾ ਸ਼ਰਮਾ, ਪਰਵੀਨ ਬਾਲਾ ਆਦ ਆਗੂ ਹਾਜਰ ਸਨ।