Home » ਹੋਸਟਲ ਕਰਚਾਰੀਆਂ ਦੀਆਂ ਤਨਖਾਹਾਂ ਨਾਂ ਰਲੀਜ ਕਰਨ ਸਬੰਧੀ ਪ੍ਰਿੰਸੀਪਲ ਖਿਲਾਫ਼ ਅਗਲਾ ਐਕਸ਼ਨ 1 ਅਗਸਤ 2024 ਨੂੰ 

ਹੋਸਟਲ ਕਰਚਾਰੀਆਂ ਦੀਆਂ ਤਨਖਾਹਾਂ ਨਾਂ ਰਲੀਜ ਕਰਨ ਸਬੰਧੀ ਪ੍ਰਿੰਸੀਪਲ ਖਿਲਾਫ਼ ਅਗਲਾ ਐਕਸ਼ਨ 1 ਅਗਸਤ 2024 ਨੂੰ 

ਦਰਜਾ ਚਾਰ ਕਰਮਚਾਰੀਆਂ ਵੱਲੋਂ ਮੀਟਿੰਗ ਕਰਕੇ ਪ੍ਰਬੰਧ ਕੀਤੇ ਮੁਕੰਮਲ 

by Rakha Prabh
13 views

ਫਿਰੋਜ਼ਪੁਰ, 29 ਜੁਲਾਈ (  ਗੁਰਪ੍ਰੀਤ ਸਿੰਘ ਸਿੱਧੂ ) :- ਜਿਲ੍ਹਾ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ (ਲੜਕੇ) ਦੇ  ਪ੍ਰਿੰਸੀਪਲ ਖਿਲਾਫ਼ ਅਗਲਾ ਐਕਸ਼ਨ 1 ਅਗਸਤ 2024 ਕਰਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਡੀਸੀ ਦਫ਼ਤਰ ਤੋਂ ਵਿਲਸਨ ਚੇਅਰਮੈਂਨ ਅਤੇ ਪ੍ਰਧਾਨ ਬੂਟਾ ਸਿੰਘ, ਸਕੂਲ ਹੋਸਟਲ ਤੋਂ ਸਤੋਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ, ਸਿਵਲ ਹਸਪਤਾਲ ਤੋਂ ਅਜੀਤ ਗਿੱਲ ਅਤੇ ਰਾਜ ਕੁਮਾਰ , ਦਲੀਪ ਜਿਲ੍ਹਾ ਪ੍ਰਸ਼ੀਦ ਵਿਭਾਗ, ਲਾਡੀ ਸਿੰਚਾਈ ਵਿਭਾਗ, ਬਲਜਿੰਦਰ ਸਿੰਘ ਅਟਵਾਲ ਸਿੱਖਿਆ ਵਿਭਾਗ, ਬਲਵੀਰ ਸਿੰਘ ਅਤੇ ਵਿਨੋਦ ਕੁਮਾਰ ਖੁਰਾਕ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਹਾਜਰ ਸਨ। ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡੰਰੀ ਸਮਾਟ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਦੇ ਪ੍ਰਿੰਸੀਪਲ ਸ੍ਰ.ਜਗਦੀਪ ਪਾਲ ਸਿੰਘ  ਨੂੰ ਕਰਮਚਾਰੀਆਂ ਦੀਆਂ ਤਨਖਾਹਾਂ ਨਾਂ ਦੇਣ ਸਬੰਧੀ ਪਹਿਲਾ ਮਿਤੀ 2 ਅਗਸਤ 2024 ਨੂੰ ਧਰਨਾ ਪ੍ਰਦਸ਼ਨ ਕਰਨ ਦਾ  ਨੋਟਿਸ ਦਿੱਤਾ ਗਿਆ ਸੀ ਪਰੂੰਤੂ 2 ਅਗਸਤ 2024 ਦੀ ਸ਼ਿਵਰਤੀ ਹੋਣ ਕਾਰਨ ਇਹ ਧਰਨਾ 1 ਅਗਸਤ 2024 ਨੂੰ ਸਵੇਰੇ 11:00 ਵਜੇ ਸਕੂਲ ਵਿਖੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਫਿਰ ਵੀ ਪ੍ਰਿੰਸੀਪਲ ਵੱਲੋਂ ਤਨਖਾਹਾਂ ਨਾਂ ਰਲੀਜ਼ ਕੀਤੀਆਂ ਤਾਂ ਹੋਰ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਿੰਸੀਪਲ ਦੀ ਹੋਵੇਗੀ। ਉਨ੍ਹਾਂ ਸਮੂਹ ਦਰਜਾ ਚਾਰ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਮੂਹ ਦਰਜਾ ਚਾਰ ਕਰਮਚਾਰੀ ਮਿਤੀ 1 ਅਸਗਤ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿਚ ਸਰਕਾਰੀ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਵਿਖੇ ਪਹੁੰਚਣ ਤਾਂ ਜੋ ਪ੍ਰਿੰਸੀਪਲ ਦੇ ਖਿਲਾਫ ਲਗਾਇਆ ਧਰਨੇ ਨੂੰ ਸਫਲ ਬਣਾ ਸਕੀਏ।

You Might Be Interested In

Related Articles

Leave a Comment