Home » *ਪਤਨੀ ਵੱਲੋਂ ਆਪਣੇ ਪਤੀ ਨੂੰ ਪੈਸੇ ਦੇ ਕੇ ਜਾਨੋ ਮਾਰਨ ਦੀ ਨਿਯਤ ਨਾਲ ਕੋਸ਼ਿਸ਼ ਕਰਨ ਵਾਲੀ ਸਾਥੀਆਂ ਸਮੇਤ ਕਾਬੂ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ, ਰੌਂਦ ਤੇ ਮੋਟਰਸਾਈਕਲ, ਸਕੂਟੀ ਬ੍ਰਾਮਦ।**

*ਪਤਨੀ ਵੱਲੋਂ ਆਪਣੇ ਪਤੀ ਨੂੰ ਪੈਸੇ ਦੇ ਕੇ ਜਾਨੋ ਮਾਰਨ ਦੀ ਨਿਯਤ ਨਾਲ ਕੋਸ਼ਿਸ਼ ਕਰਨ ਵਾਲੀ ਸਾਥੀਆਂ ਸਮੇਤ ਕਾਬੂ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ, ਰੌਂਦ ਤੇ ਮੋਟਰਸਾਈਕਲ, ਸਕੂਟੀ ਬ੍ਰਾਮਦ।**

*ਪਤਨੀ ਵੱਲੋਂ ਆਪਣੇ ਪਤੀ ਨੂੰ ਪੈਸੇ ਦੇ ਕੇ ਜਾਨੋ ਮਾਰਨ ਦੀ ਨਿਯਤ ਨਾਲ ਕੋਸ਼ਿਸ਼ ਕਰਨ ਵਾਲੀ ਸਾਥੀਆਂ ਸਮੇਤ ਕਾਬੂ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ, ਰੌਂਦ ਤੇ ਮੋਟਰਸਾਈਕਲ, ਸਕੂਟੀ ਬ੍ਰਾਮਦ।**

by Rakha Prabh
219 views

*ਪਤਨੀ ਵੱਲੋਂ ਆਪਣੇ ਪਤੀ ਨੂੰ ਪੈਸੇ ਦੇ ਕੇ ਜਾਨੋ ਮਾਰਨ ਦੀ ਨਿਯਤ ਨਾਲ ਕੋਸ਼ਿਸ਼ ਕਰਨ ਵਾਲੀ ਸਾਥੀਆਂ ਸਮੇਤ ਕਾਬੂ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ, ਰੌਂਦ ਤੇ ਮੋਟਰਸਾਈਕਲ, ਸਕੂਟੀ ਬ੍ਰਾਮਦ।**

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )

*ਮੁੱਕਦਮਾ ਨੰਬਰ 52 ਮਿਤੀ 20.05.2023 ਜੁਰਮ 307, 341, 34 ਭ:ਦ, 25-54-59 ਅਸਲਾ ਐਕਟ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ।*

*ਗ੍ਰਿਫ਼ਤਾਰ ਦੋਸ਼ੀ::- 1) ਅਰਵਿੰਦਰ ਕੋ
*2) ਕੈਪਟਨ ਉਰਫ ਸਾਜਨ 
*3) ਸਿਮਰਜੀਤ ਸਿੰਘ ਉਰਫ ਰਿੰਕਾ* 
*ਬ੍ਰਾਮਦਗੀ:- ਵਾਰਦਾਤ ਸਮੇਂ ਵਰਤਿਆ 01 ਪਿਸਟਲ .32 ਬੋਰ, 04 ਜਿੰਦਾ ਰੋਂਦ, ਖੋਲ, ਮੋਟਰ ਸਾਈਕਲ ਪਲਸਰ (ਰੰਗ ਕਾਲਾ) ਅਤੇ ਐਕਟਿਵਾ ਸਕੂਟੀ (ਰੰਗ ਗਰੇਅ)।*
ਇਹ ਮੁਕੱਦਮਾਂ ਅਰਵਿੰਦਰ ਕੌਰ ਪਤਨੀ ਧਰਮਿੰਦਰ ਸਿੰਘ ਵਾਸੀ ਸ਼ਹੀਦ ਉੱਧਮ ਸਿੰਘ ਨਗਰ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਨਾਮਾਲੂਮ ਵਿਅਕਤੀਆਂ ਵੱਲੋਂ ਉਸਦੇ ਪਤਨੀ ਦਾ ਨਜ਼ਦੀਕ ਡਾਇਮੰਡ ਅਸਟੇਟ ਵਿੱਖੇ ਰਸਤਾ ਰੋਕ ਕੇ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ। ਜਿਸਤੇ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਮਹਿਤਾਬ ਸਿੰਘ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਅਸ਼ਵਨੀ ਕੁਮਾਰ ਅੱਤਰੀ ਪੀ.ਪੀ.ਐਸ, ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਅਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਦੀਆਂ ਮੁਕੱਦਮਾਂ ਨੂੰ ਟਰੇਸ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ।
*ਇਹਨਾਂ ਪੁਲਿਸ ਟੀਮਾਂ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਮੁਕੱਦਮਾਂ ਵਿੱਚ ਜਾਨੋ ਮਾਰ ਦੇਣ ਦੀ ਨਿਯਤ ਨਾਲ ਗੋਲੀ ਚਲਾਉਂਣ ਵਾਲੇ ਨਾਮਾਲੂਮ ਦੋਸ਼ੀ ਕੈਪਟਨ ਉਰਫ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ ਨੂੰ ਕਾਬੂ ਕਰਕੇ ਇਹਨਾ ਪਾਸੋਂ ਵਾਰਦਾਤ ਸਮੇਂ ਵਰਤਿਆਂ ਪਿਸਟਲ .32 ਬੋਰ ਸਮੇਤ 04 ਜਿੰਦਾ ਕਾਰਤੂਸ, ਮੋਟਰਸਾਈਕਲ ਪਲਸਰ ਅਤੇ ਐਕਟਿਵਾ ਸਕੂਟੀ ਬ੍ਰਾਮਦ ਕੀਤੀ ਗਈ।*
ਗ੍ਰਿਫ਼ਤਾਰ ਦੋਸ਼ੀਆਂ ਨੂੰ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ *ਇਸ ਵਾਰਦਾਤ ਦੀ ਮਾਸਟਰ ਮਾਈਡਰ ਅਰਵਿੰਦਰ ਕੌਰ (ਧਰਮਿੰਦਰ ਕੌਰ ਦੀ ਪਤਨੀ) ਹੀ ਹੈ।* ਜਿਸਤੇ ਅਰਵਿੰਦਰ ਕੌਰ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਪਾਸੋਂ *ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਵਿੰਦਰ ਕੌਰ ਉਰਫ ਬੱਬਲ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਸੀ ਤੇ ਅਰਵਿੰਦਰ ਕੋਰ, ਆਪਣੇ ਪਤੀ ਤੋ ਛੁੱਟਕਾਰਾ ਪਾਉਣਾ ਚਾਹੁੰਦੀ ਸੀ। ਇਸੇ ਰੰਜਿਸ਼ ਵਿੱਚ ਹੀ ਅਰਵਿੰਦਰ ਕੌਰ ਨੇ ਆਪਣੇ ਵਾਕਬਕਾਰ ਕੈਪਟਨ ਸਿੰਘ ਉਰਫ ਸਾਜਨ ਤੇ ਇਸਦੇ ਦੋਸਤ ਸਿਮਰਜੀਤ ਸਿੰਘ ਉਰਫ ਰਿੰਕਾ ਨੂੰ ਪੈਸਿਆ ਦਾ ਲਾਲਚ ਦੇ ਕੇ ਆਪਣੇ ਪਤੀ ਨੂੰ ਜਾਨੋਂ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਰਵਿੰਦਰ ਕੌਰ ਦੇ ਕਹਿਣ ਤੇ ਪਲਾਨ ਤਹਿਤ ਕੈਪਟਨ ਸਿੰਘ ਉਰਫ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ ਨੇ ਧਰਮਿੰਦਰ ਸਿੰਘ ਤੇ ਅਰਵਿੰਦਰ ਕੌਰ ਦਾ ਪਿੱਛਾ ਕਰਕੇ ਡਾਈਮੰਡ ਐਵੀਨਿਊ ਕਲੋਨੀ ਦੇ ਸੁੰਨ-ਸਾਨ ਮੋੜ ਤੇ ਧਰਮਿੰਦਰ ਸਿੰਘ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ਗੋਲੀ ਮਾਰੀ ਸੀ। ਜੋ ਧਰਮਿੰਦਰ ਸਿੰਘ ਇਸ ਵਕਤ ਇੱਕ ਪ੍ਰਾਈਵੇਟ ਹਸਪਤਾਲ, ਅੰਮ੍ਰਿਤਸਰ ਵਿੱਚ ਜੇਰ ਇਲਾਜ ਹੈ ।* ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment