Home » ਗੈਂਗਸਟਰ ਗਰੁੱਪ ਵੱਲੋਂ ਮੰਗੀ ਫਿਰੌਤੀ ਨਾ ਦੇਣ ‘ਤੇ ਦੁਕਾਨਦਾਰ ਉਪਰ ਜਾਨਲੇਵਾ ਹਮਲਾ

ਗੈਂਗਸਟਰ ਗਰੁੱਪ ਵੱਲੋਂ ਮੰਗੀ ਫਿਰੌਤੀ ਨਾ ਦੇਣ ‘ਤੇ ਦੁਕਾਨਦਾਰ ਉਪਰ ਜਾਨਲੇਵਾ ਹਮਲਾ

ਮਸਾ ਬਚਿਆ ਦੁਕਾਨਦਾਰ ਵਾਰਦਾਤ ਸੀਸੀਟੀਵੀ ਕੈਮਰੇ ' ਚ ਹੋਈ ਕੈਦ

by Rakha Prabh
242 views

ਹਲਕੇ ਦੇ ਬਸ਼ਿੰਦਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ – ਡੀਐਸਪੀ ਜ਼ੀਰਾ 

ਜ਼ੀਰਾ/ ਫਿਰੋਜ਼ਪੁਰ 23 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ )

ਜੀਰਾ ਸ਼ਹਿਰ ਵਿਖੇ ਸੰਘਣੀ ਅਬਾਦੀ ਵਿੱਚ ਸਥਿਤ ਕਰਿਆਨੇ ਦੀ ਦੁਕਾਨ ਮਾਲਕ ਉਪਰ ਦੋ ਮੋਟਰਸਾਇਕਲਾਂ ਸਵਾਰ ਨਕਾਬਪੋਸ਼ ਵਿਅਕਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।ਪਰ ਦੁਕਾਨ ਮਾਲਕ ਹੋਏ ਹਮਲੇ ਤੋਂ ਵਾਲ ਵਾਲ ਬਚ ਗਿਆ। ਜਿਸ ਦੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਬਿਆਨਾਂ ਵਿੱਚ ਦੁਕਾਨਦਾਰ ਨੇ ਦੱਸਿਆ ਕਿ 18 ਸਤੰਬਰ ਨੂੰ ਉਸ ਦੇ ਮੋਬਾਈਲ ਫੋਨ ਉੱਪਰ ਇੱਕ ਵਿਦੇਸ਼ੀ ਨੰਬਰ ਤੋਂ ਮਿਸ ਕਾਲ ਆਈ ਜਿਸ ਤੋਂ ਬਾਅਦ ਫੋਨ ਕਰਨ ਵਾਲੇ ਵਿਅਕਤੀ ਨੇ ਉਸਦੇ ਫੋਨ ਤੇ ਦੁਬਾਰਾ ਕਾਲ ਕੀਤੀ ਤੇ ਕਿਹਾ ਹੈ ਕਿ ਉਹ ਲੰਡਾ ਹਰੀ ਕੇ ਬੋਲ ਰਿਹਾ ਹੈ । ਫਿਰ ਉਸਦੇ ਲੜਕੇ ਅੰਕਿਤ ਦੇ ਮੋਬਾਇਲ ਤੇ ਕਾਲ ਕੀਤੀ ਤੇ ਕਿਹਾ ਕਿ ਆਪਣੇ ਪਿਤਾ ਨੂੰ ਦੱਸ ਕੇ ਮੈਂ ਕੌਣ ਹਾਂ। ਇਸ ਤੋਂ ਬਾਅਦ ਇੱਕ ਮੈਸੇਜ 15 ਲੱਖ ਰੁਪਏ ਦੀ ਫਿਰੌਤੀ ਦਾ ਭੇਜਿਆ ਗਿਆ ਅਤੇ ਬਾਅਦ ਵਿੱਚ ਸ਼ਿਕਾਇਤਕਰਤਾ ਦੇ ਭਤੀਜੇ ਅੰਸ਼ ਛਾਬੜਾ ਦੀ ਫੋਟੋ ਉਸਦੇ ਮੋਬਾਇਲ ਤੇ ਭੇਜੀ ਗਈ। ਸ਼ਕਾਇਤਕਰਤਾ ਦੁਕਾਨ ਮਾਲਕ ਰਾਜ ਕੁਮਾਰ ਜ਼ੀਰਾ ਨੇ ਪੁਲਿਸ ਨੂੰ ਦੱਸਿਆ ਕਿ 21 ਸਤੰਬਰ ਦੀ ਰਾਤ ਕਰੀਬ 9 ਵਜੇ ਜਦੋਂ ਉਹ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠਾ ਸੀ ਤਾ ਮੋਟਰਸਾਇਕਲ ਤੇ ਸਵਾਰ ਦੋ ਨਕਾਬਪੋਸ਼ ਹਮਲਾਵਰ ਆਏ ਜਿਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜ਼ੀਰਾ ਗੁਰਦੀਪ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਜਤਿੰਦਰ ਸਿੰਘ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਸੀਟੀਵੀ ਕੈਮਰਿਆਂ ਵਿੱਚੋਂ ਫੁਟੇਜ ਕਢਵਾ ਕੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਸ਼ਹਿਰ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਲੈਕੇ ਡੀਐਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਸਤੈਦੀ ਨਾਲ ਹਮਲਾਵਰਾ ਦੀ ਭਾਲ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹਮਲਾਵਰ ਸਲਾਖਾਂ ਪਿੱਛੇ ਹੋਣਗੇ । ਉਨ੍ਹਾਂ ਨੇ ਹਲਕੇ ਦੇ ਬਾਸ਼ਿੰਦਿਆਂ ਨੂੰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।

Related Articles

Leave a Comment