Home » ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕਾਈ ਮੋਹਕਮ ਵਾਲਾ ਦਾ ਗਠਨ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕਾਈ ਮੋਹਕਮ ਵਾਲਾ ਦਾ ਗਠਨ

ਭਾਕਿਯੂ ਸਿੱਧੂਪੁਰ ਨੇ ਕਿਸਾਨ ਹਿੱਤਾਂ ਲਈ ਵੱਡੀਆਂ ਪ੍ਰਾਪਤੀਆਂ ਕੀਤੀਆਂ : ਭਾਗ ਸਿੰਘ ਮਰਖਾਈ

by Rakha Prabh
20 views

ਜ਼ੀਰਾ/ ਫਿਰੋਜ਼ਪੁਰ 23 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ)

You Might Be Interested In

ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਹਿਮ ਮੀਟਿੰਗ ਜ਼ਿਲਾ ਜਨਰਲ ਸਕੱਤਰ ਭਾਗਾ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਪਿੰਡ ਮੋਹਕਮ ਵਾਲਾ ਵਿਖੇ ਹੋਈ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀਆਂ ਕਿਸਾਨਾਂ ਪ੍ਰਤੀ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਭਾਗ ਸਿੰਘ ਮਰਖਾਈ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਪਟਿਆਲਾ ਵਿਖੇ ਧਰਨਾ ਲਗਾ ਕੇ ਪ੍ਰੀਪੇਡ ਘਰੇਲੂ ਬਿਜਲੀ ਮੀਟਰ ਬੰਦ ਕਰਵਾਏ । ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਕਿਸਾਨ ਸੁਖਵਿੰਦਰ ਸਿੰਘ , ਕਿਸਾਨ ਦਿਲਦਾਰ ਸਿੰਘ ਨੂੰ ਲੁਧਿਆਣਾ ਵਿਖੇ ਧਰਨਾ ਲਗਾ ਕੇ 25 ਏਕੜ ਜ਼ਮੀਨ ਦਵਾਈ ਅਤੇ ਇੱਕ ਕਰੋੜ ਰੁਪਏ ਵਾਪਸ ਦਵਾਇਆ ਗਿਆ। ਇਸ ਮੌਕੇ ਪਿੰਡ ਮੋਹਕਮ ਵਾਲਾ ਦੀ ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕਾਈ ਦਾ ਪੁਨਰਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਜਤਿੰਦਰ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਜਰਨਲ ਸਕੱਤਰ, ਸੇਵਾ ਸਿੰਘ ਮੀਤ ਪ੍ਰਧਾਨ, ਭਗਵੰਤ ਸਿੰਘ ਖਜ਼ਾਨਚੀ, ਹਰਪਿੰਦਰ ਸਿੰਘ ਮੀਤ ਪ੍ਰਧਾਨ, ਸੰਦੀਪ ਸਿੰਘ ਮੀਤ ਪ੍ਰਧਾਨ, ਵਿਕਰਮਜੀਤ ਸਿੰਘ ਪ੍ਰੈੱਸ ਸਕੱਤਰ ਤੋਂ ਇਲਾਵਾ ਕਮੇਟੀ ਮੈਂਬਰ ਹਰਭਜਨ ਸਿੰਘ , ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਜੋਗੀ ਸਿੰਘ, ਗੁਰਪ੍ਰੀਤ ਸਿੰਘ, ਸੁਭਾਸ਼ ਸਿੰਘ, ਹਰਦੀਪ ਸਿੰਘ, ਹਰਚਰਨ ਸਿੰਘ, ਸਰਬਣ ਸਿੰਘ ਨੰਬਰਦਾਰ, ਰਾਮ ਸਿੰਘ , ਜੋਗਾ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ ਆਦਿ ਚੁਣੇ ਗਏ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੇ ਜੱਥੇਬੰਦੀ ਦੇ ਅਨੁਸ਼ਾਸ਼ਨ ਅਧੀਨ ਕੰਮ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਮੀਟਿੰਗ ਵਿੱਚ ਕਿਸਾਨ ਆਗੂ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਮਰੂੜ ਬਲਾਕ ਪ੍ਰਧਾਨ ਖੋਸਾ ਦਲ ਸਿੰਘ, ਜੋਰਾ ਸਿੰਘ ਜਰਨਲ ਸਕੱਤਰ, ਜਸਪਾਲ ਸਿੰਘ ਝੱਤਰਾ ਮੀਤ ਪ੍ਰਧਾਨ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related Articles

Leave a Comment