Home » ਹੇਮਕੁੰਟ ਸਕੂਲ ਵਿਖੇ ਲਗਾਈ ਗਈ ਇੱਕ ਰੋਜ਼ਾ ਵਰਕਸ਼ਾਪ

ਹੇਮਕੁੰਟ ਸਕੂਲ ਵਿਖੇ ਲਗਾਈ ਗਈ ਇੱਕ ਰੋਜ਼ਾ ਵਰਕਸ਼ਾਪ

by Rakha Prabh
66 views

ਕੋਟ-ਈਸੇ-ਖਾਂ,

ਸ੍ਰੀ ਹੇਮਕੁੰਟ ਸੀਨੀ. ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ “ਨੈਸ਼ਨਲ ਐਜ਼ੂਕੇਸ਼ਨ ਪੋਲਸੀ” ਸਬੰਧੀ ਅਧਿਅਪਕਾਂ ਨੂੰੁ ਟ੍ਰੇਨਿੰਗ ਦੇਣ ਲਈ ਰਿਸੋਰਸ ਪਰਸਨ ਮੈਡਮ ਉਰਵਸ਼ੀ ਭਾਟੀਆ ਨੇ ਇੱਕ ਰੋਜ਼ਾ ਵਰਕਸ਼ਾਪ ਲਗਾਈ। ਉਹਨਾਂ ਨੇ ਦੱਸਿਆ ਕਿ ਆਧਿਅਪਕਾਂ ਨੂੰ ਨੈਸ਼ਨਲ ਐਜ਼ੂਕੇਸ਼ਨ ਪੋਲਸੀ ਬਾਰੇ ਟੇ੍ਰਨਿੰਗ ਦੇਣ ਦਾ ਮੁੱਖ ਮਕਸਦ ਭਾਸ਼ਾ ਦਾ ਗਿਆਨ ਦੇਣਾ ਹੈ । ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਧਿਆਪਕ ਨੰੁ ਬੱਚਿਆਂ ਦੇ ਮਨੋਵਿਗਿਆਨ ਨੰੁ ਸਮਝਣਾ ਚਾਹੀਦਾ ਹੈ ।ਬੱਚੇ ਜਦ ਵੀ ਉੱਤਰ ਦਿੰਦੇ ਹਨ ਤਾ ਸਾਡੀ ਸੋਚ ਸਰਕਾਰਤਮਕ ਹੋਣੀ ਚਾਹੀਦੀ ਅਤੇ ਬੱਚਿਆਂ ਨੂੰ ਹੱਲਾ-ਸੇਰੀ ਦੇਣੀ ਚਾਹੀਦੀ ਹੈ ।ਅਧਿਆਪਕ ਵਿੱਚ ਸ਼ਹਿਣਸ਼ੀਲਤਾ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ । ਉਹਨਾਂ ਨੇ ਇੱਕ ਫਿਲਮ “ਟੂ ਸਰ ਵਿਦ ਲਵ” ਦਿਖਾਈ ਜਿਸ ਵਿੱਚ ਦਿਖਾਆਿ ਕਿ ਕਿਸ ਤਰ੍ਹਾਂ ਅਸੀ ਆਪਣੇ ਅੰਦਰ ਸ਼ਹਿਣਸ਼ੀਲਤਾ ਲਿਆ ਸਕਦੇ ਹਾਂ । ਅਧਿਆਪਕ ਦੀ ਭਾਸ਼ਾਂ ਬੱਚਿਆਂ ਨੰੁ ਉਤਸ਼ਾਹਿਤ ਕਰਨ ਵਾਲੀ ਹੋਣੀ ਚਾਹੀਦੀ ਹੈ ।ਸੁਨਣ,ਬੋਲਣ,ਪੜ੍ਹਨ ਲਿਖਣ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਬੱਚਿਆਂ ਉੱਪਰ ਸ਼ਬਦ ਤੋਂ ਜਿਆਦਾ ਪ੍ਰਭਾਵ ਸੁਨਣ ਦਾ ਪੈਂਦਾ ਹੈ । ਜਿਸ ਕਰਕੇ ਸਾਨੂੰ ਭਾਸ਼ਾ ਦੀ ਸੁੱਧਤਾ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ।ਇਸ ਵਰਕਸ਼ਾਪ ਵਿੱਚ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ,ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ,ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਅਧਿਆਪਕ ਸ਼ਾਮਿਲ ਸਨ ।

Related Articles

Leave a Comment