Home » ਸਾਬਕਾ ਡਿਪਟੀ ਡਾਇਰੈਕਟਰ ਦੇ ਘਰੋਂ ਵਿਜੀਲੈਂਸ ਨੇ ਕੀਤੀ ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ

ਸਾਬਕਾ ਡਿਪਟੀ ਡਾਇਰੈਕਟਰ ਦੇ ਘਰੋਂ ਵਿਜੀਲੈਂਸ ਨੇ ਕੀਤੀ ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ

by Rakha Prabh
90 views

ਸਾਬਕਾ ਡਿਪਟੀ ਡਾਇਰੈਕਟਰ ਦੇ ਘਰੋਂ ਵਿਜੀਲੈਂਸ ਨੇ ਕੀਤੀ ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ
ਲੁਧਿਆਣਾ, 11 ਅਕਤੂਬਰ : ਖੁਰਾਕ ਤੇ ਸਪਲਾਈ ਵਿਭਾਗ ਦੇ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ’ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਨੂੰ ਨਿਆਇਕ ਹਿਰਾਸਤ ’ਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ ਸਿੰਗਲਾ ਦੀ ਰਾਜਗੁਰੂ ਨਗਰ ’ਚ ਬਣੀ ਕੋਠੀ ’ਚ ਸੋਮਵਾਰ ਨੂੰ ਵਿਜੀਲੈਂਸ ਨੇ ਤਲਾਸੀ ਮੁਹਿੰਮ ਚਲਾਈ। ਇਸ ਮਾਮਲੇ ’ਚ ਡਿਪਟੀ ਡਾਇਰੈਕਟਰ ਭਗੌੜਾ ਹੋ ਗਿਆ ਹੈ। ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਸਮੇਤ ਚੰਡੀਗੜ੍ਹ ਤੋਂ ਵਿਸ਼ੇਸ਼ ਤਕਨੀਕੀ ਟੀਮਾਂ ਵੀ ਰਾਕੇਸ਼ ਸਿੰਗਲਾ ਦੀ ਕੋਠੀ ’ਤੇ ਪੁੱਜੀਆਂ ਸਨ।

ਵਿਜੀਲੈਂਸ ਦੀ ਟੀਮ ਨੇ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਰਾਕੇਸ਼ ਸਿੰਗਲਾ ਦੇ ਘਰ ਤਲਾਸੀ ਮੁਹਿੰਮ ਚਲਾਈ। ਇੱਥੇ ਦੱਸ ਦੇਈਏ ਕਿ ਬਹੁ-ਕਰੋੜੀ ਟੈਂਡਰ ਘੁਟਾਲੇ ’ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਦੇ ਬਹੁਤ ਕਰੀਬੀ ਰਹੇ ਡਿਪਟੀ ਡਾਇਰੈਕਟਰ ਰਾਕੇਸ ਸਿੰਗਲਾ ਨੂੰ ਟੈਂਡਰਾਂ ਅਤੇ ਟੈਕਸਾਂ ਦੀ ਨੀਤੀ ਬਣਾਉਣ ਦਾ ਚਾਰਜ ਵੀ ਦਿੱਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਡਿਪਟੀ ਡਾਇਰੈਕਟਰ ਰਾਕੇਸ ਸਿੰਗਲਾ ਪਹਿਲਾਂ ਹੀ ਵਿਦੇਸ਼ ਭੱਜ ਚੁੱਕੇ ਹਨ। ਵਿਜੀਲੈਂਸ ਘੁਟਾਲੇ ਨਾਲ ਸਬੰਧਤ ਕੁਝ ਦਸਤਾਵੇਜ ਜਾਂ ਰਿਕਾਰਡ ਹਾਸਲ ਕਰਨ ’ਚ ਰੁੱਝੀ ਹੋਈ ਹੈ। ਵਿਜੀਲੈਂਸ ਨੇ ਸਾਬਕਾ ਡਿਪਟੀ ਡਾਇਰੈਕਟਰ ਦੀ ਕੋਠੀ ’ਚ ਤਲਾਸੀ ਮੁਹਿੰਮ ਚਲਾਈ।

ਬਹੁ ਕਰੋੜੀ ਟੈਂਡਰ ਘੁਟਾਲੇ ’ਚ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਦੀ ਰਿਹਾਇਸ਼ ’ਤੇ ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ । ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਤੋਂ ਇਲਾਵਾ ਸੋਨੇ , ਚਾਂਦੀ ਦੇ ਗਹਿਣੇ ਅਤੇ ਬਰਤਨ ਵੀ ਬਰਾਮਦ ਕੀਤੇ ਗਏ ਹਨ।

Related Articles

Leave a Comment