ਮੱਲਾਂਵਾਲਾ 20 ਅਪ੍ਰੈਲ ( ਗੁਰਦੇਵ ਸਿੰਘ ਗਿੱਲ )-:
ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਦੀ ਦਸਵੀਂ ਜਮਾਤ ਦੀ ਪ੍ਰੀਖਿਆ 2024 ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਸਕੂਲ ਦੇ ਮੁੱਖ ਅਧਿਆਪਕ ਸ ਬੇਅੰਤ ਸਿੰਘ ਨੇ ਦੱਸਿਆ ਕਿ ਸਕੂਲ ਦੇ 29 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿੱਚੋਂ 9 ਵਿਦਿਆਰਥੀਆਂ ਦੇ ਅੰਕ 90% ਤੋਂ ਵੀ ਵੱਧ ਹਨ ਉਹਨਾਂ ਦੱਸਿਆ ਕਿ ਪੰਜ ਵਿਦਿਆਰਥੀਆਂ ਦੇ ਅੰਕ 85 ਪ੍ਰਤੀਸ਼ਤ ਤੋਂ ਵੱਧ ਅਤੇ ਬਾਕੀ 15 ਵਿਦਿਆਰਥੀਆਂ ਦੇ ਅੰਕ 71% ਤੋਂ ਵੱਧ ਹਨ ਸਕੂਲ ਦੀ ਹੋਣਹਾਰ ਵਿਦਿਆਰਥਣ ਨਵਕਿਰਨ ਵੀਰ ਪੁੱਤਰੀ ਸ ਗੁਰਜੰਟ ਸਿੰਘ ਨੇ 625 ਅੰਕ ਪ੍ਰਾਪਤ ਪ੍ਰਾਪਤ ਕੀਤੇ ਹਨ ਅਤੇ ਸਕੂਲ ਤੇ ਮਾਪਿਆਂ ਦਾ ਨਾਂ ਰੌਸਨ ਕੀਤਾ ਹੈ। ਇਸੇ ਤਰ੍ਹਾਂ ਕੋਮਲਪ੍ਰੀਤ ਕੌਰ ਪੁੱਤਰੀ ਸ ਸੁਖਵਿੰਦਰ ਸਿੰਘ ਨੇ 610 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸੁਖਮਨਦੀਪ ਕੌਰ ਪੁੱਤਰੀ ਸ ਗੁਰਪ੍ਰੀਤ ਸਿੰਘ ਨੇ 605 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਸਕੂਲ ਦੀ ਐਸਐਮਸੀ ਕਮੇਟੀ ਨੇ ਸਕੂਲ ਨੂੰ ਵਧਾਈ ਦਿੰਦੇ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹਨਾ ਮਾਨ ਵਾਲੀ ਗੱਲ ਹੈ ਕਿਉਂਕਿ ਸਰਕਾਰੀ ਸਕੂਲ ਹੁਣ ਵਿਦਿਆਰਥੀਆਂ ਨੂੰ ਸਰਬ ਪੱਖੀ ਗਿਆਨ ਦੇ ਸਮਰੱਥ ਬਣਾ ਰਹੇ ਹਨ ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਹਾਜ਼ਰ ਸੀ