Home » ਦੂਜੇ ਦਿਨ 9 ਉਮੀਦਵਾਰਾਂ ਨੇ ਭਰੇ ਪ੍ਰੈਸ ਕਲੱਬ ਲਈ ਨਾਮਜ਼ਦਗੀ ਕਾਗਜ਼

ਦੂਜੇ ਦਿਨ 9 ਉਮੀਦਵਾਰਾਂ ਨੇ ਭਰੇ ਪ੍ਰੈਸ ਕਲੱਬ ਲਈ ਨਾਮਜ਼ਦਗੀ ਕਾਗਜ਼

ਕੱਲ ਲਏ ਜਾ ਸਕਦੇ ਹਨ 12 ਵਜੇ ਤੱਕ ਨਾਂ ਵਾਪਿਸ

by Rakha Prabh
31 views
ਅੰਮ੍ਰਿਤਸਰ, 12 ਮਾਰਚ 2024 (ਰਣਜੀਤ ਸਿੰਘ ਮਸੌਣ)
ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਜੋ ਕਿ 17 ਮਾਰਚ ਨੂੰ ਹੋਣੀਆਂ ਹਨ, ਲਈ ਨਾਮਜਜ਼ਦਗੀ ਕਾਗਜ਼ ਭਰਨ ਦੇ ਦੂਜੇ ਦਿਨ 9 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਅਤੇ ਕੱਲ ਮਿਤੀ 13 ਮਾਰਚ ਨੂੰ ਬਾਅਦ ਦੁਪਹਿਰ 12 ਵਜੇ ਤੱਕ ਆਪਣੇ ਨਾਮ ਵਾਪਿਸ ਲਏ ਜਾ ਸਕਦੇ ਹਨ। ਇਸ ਉਪਰੰਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਅੱਜ ਪ੍ਰਧਾਨਗੀ ਲਈ ਸ. ਜਸਬੀਰ ਸਿੰਘ ਪੱਟੀ, ਜਨਰਲ ਸਕੱਤਰ ਲਈ ਮਮਤਾ ਸ਼ਰਮਾ, ਜਾਇੰਟ ਸਕੱਤਰ ਲਈ ਰਾਜੀਵ ਕੁਮਾਰ ਸ਼ਰਮਾ, ਸਕੱਤਰ ਲਈ ਜੋਗਿੰਦਰ ਜੌੜਾ ਅਤੇ ਹਰੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਲਈ ਰਾਜੇਸ਼ ਕੁਮਾਰ, ਜੂਨੀਅਰ ਮੀਤ ਪ੍ਰਧਾਨ ਲਈ ਪ੍ਰਿਥੀਪਾਲ ਸਿੰਘ ਅਤੇ ਖਜ਼ਾਨਚੀ ਲਈ ਵਿਸ਼ਾਲ ਕੁਮਾਰ ਅਤੇ ਕਮਲ ਕੋਹਲੀ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
       ਇਸ ਮੌਕੇ ਕਮੇਟੀ ਮੈਂਬਰਾਂ ਨੇ ਕੁੱਝ ਪੱਤਰਕਾਰਾਂ ਦੀ ਮੰਗ ਉੱਤੇ ਇਹ ਵੀ ਫ਼ੈਸਲਾ ਕੀਤਾ ਕਿ ਜਿੰਨਾਂ ਪੱਤਰਕਾਰਾਂ ਨੇ ਵੋਟ ਲਈ ਅਪਲਾਈ ਕੀਤਾ ਸੀ ਅਤੇ ਉਹ ਵੋਟਰ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਪਰ ਕਿਸੇ ਕਾਰਨ ਉਨਾਂ ਦੀ ਵੋਟ ਨਹੀਂ ਬਣ ਸਕੀ, ਉਹ ਆਪਣਾ ਦਾਅਵਾ 13 ਮਾਰਚ ਨੂੰ ਸਵੇਰੇ 10 ਤੋਂ 12 ਵਜੇ ਤੱਕ ਕਮੇਟੀ ਮੈਂਬਰਾਂ ਅੱਗੇ ਆਪਣਾ ਪੱਖ ਸਬੂਤਾਂ ਸਮੇਤ ਰੱਖ ਸਕਦੇ ਹਨ, ਜਿਸ ਅਧਾਰ ਉੱਤੇ ਵੋਟ ਦਾ ਫ਼ੈਸਲਾ ਕਰ ਲਿਆ ਜਾਵੇਗਾ। ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 12 ਵਜੇ ਦਫ਼ਤਰ ਵਿਖੇ ਹਾਜ਼ਰ ਹੋਣ ਤਾਂ ਜੋ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾ ਸਕੇ।

Related Articles

Leave a Comment