ਸਰਦੂਲਗੜ੍ਹ 16 ਮਾਰਚ (ਕੁਲਵਿੰਦਰ ਕੜਵਲ)
ਬੀਤੀ ਰਾਤ ਪੰਜਾਬ-ਹਰਿਆਣੇ ਨਾਲ ਲੱਗਦੇ ਬਾਰਡਰ ਤੇ ਵਸਦੇ ਮੁਸਾਹਿਬਵਾਲਾ ਝੰਡਾ ਵਿਚਕਾਰ ਸਥਿਤ ਬਰਸਾਤੀ ਨਾਲੇ ਦੇ ਪੁੱਲ ਉੱਪਰ ਹਰਿਆਣਾ ਪ੍ਰਸ਼ਾਸਨ ਵਲੋ ਲੱਗੇ ਪੱਕੇ ਬੈਰੀਗੇਟਸ, ਵੱਡੇ ਪੱਥਰ, ਕੰਡਿਆਲੀ ਤਾਰ, ਬਲੋਕਾਂ ਨੂੰ ਹਟਾ ਦਿੱਤਾ ਗਿਆ ਜਿਸ ਨੂੰ ਇੱਕ ਪਾਸੇ ਤੋ ਰਸਤਾ ਖੋਲ ਦਿੱਤਾ ਗਿਆ। ਅੱਜ ਸਵੇਰੇ ਸਿਰਸਾ ਸਰਦੂਲਗੜ੍ਹ ਮਾਨਸਾ ਬਰਨਾਲਾ ਪਟਿਆਲਾ ਆਦਿ ਸ਼ਹਿਰਾਂ ਦੀ ਬੱਸ ਸੇਵਾ ਸੁਰੂ ਹੋ ਗਈ ਹੈ। ਕਿਸਾਨ ਅੰਦੋਲਨ ਨੂੰ ਠੱਲ ਪਾਉਣ ਲਈ ਪਿਛਲੇ ਇੱਕ ਮਹਿਨੇ ਤੋ ਰਸਤਾ ਪਰਮਾਨੈਟ ਬੰਦ ਸੀ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ,ਪਬਲਿਕ ਦੀ ਵਾਰ-ਵਾਰ ਅਪੀਲ ਤੇ ਹਰਿਆਣਾ ਸਰਕਾਰ ਨੇ ਰਾਤੋ-ਰਾਤ ਇਸ ਸੜਕ ਨੂੰ ਖੋਲਿਆ ਗਿਆ ਹੈ ਹੁਣ ਸਕੂਲ ਵੈਨਾਂ,ਦੁਕਾਨਾਂ ਤੇ ਲੱਗੇ ਰੋਜ਼ਾਨਾ ਜਾਣ ਆਉਣ ਵਾਲੇ ਮੁਲਾਜ਼ਮਾਂ, ਐਂਬੂਲੈਂਸਾਂ, ਅਤੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ