ਜ਼ੀਰਾ/ ਫਿਰੋਜ਼ਪੁਰ 8 ਮਾਰਚ (ਗੁਰਪ੍ਰੀਤ ਸਿੰਘ ਸਿੱਧੂ/ ਰਵੀਕਾਂਤ ਅਰੋੜਾ)
ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਜ਼ੀਰਾ ਵਿਖੇ ਪ੍ਰਸਿੱਧ ਸਿੱਧ ਪੀਠ ਮਾ ਕਾਲਕਾ ਧਾਮ ਮੰਦਰ , ਸ੍ਰੀ ਬਜਰੰਗ ਭਵਨ ਮੰਦਰ, ਸ੍ਰੀ ਸਿਵਾਲਾ ਮੰਦਰ , ਗੁੱਗਾ ਮੰਦਰ ਸ੍ਰੀ ਕ੍ਰਿਸ਼ਨਾ ਮੰਦਰ ਅਤੇ ਸ਼ਿਵ ਮੰਦਿਰ ਵਿਖੇ ਮੰਦਿਰ ਪ੍ਰਬੰਧਕਾ ਦੀ ਅਗਵਾਈ ਹੇਠ ਬਹੁਤ ਹੀ ਵਧੀਆ ਢੰਗ ਨਾਲ ਸਿਵ ਪਰਿਵਾਰ ਦੀ ਪੂਜਾ ਕਰਨ ਲਈ ਸ਼ਰਧਾਲੂਆਂ ਦੇ ਬੈਠਣ ਅਤੇ ਖਾਣ ਪੀਣ ਦੀ ਵਿਵਸਥਾ ਕੀਤੀ ਗਈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਸਿਵ ਪਰਿਵਾਰ ਦੀ ਪੂਜਾ ਸਵੇਰੇ 7 ਵਜੇ ਤੋਂ ਰਾਤ ਦੇ 12 ਵਜੇ ਤੱਕ ਕੀਤੀ ਗਈ ਉਥੇ ਪੁਲਿਸ ਪ੍ਰਸ਼ਾਸਨ ਵਲੋਂ ਮੰਦਰਾਂ ਦੀ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਮੌਕੇ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ ਸ੍ਰੀ ਸਿਵ ਪੁਰਾਣ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਉਪਰੰਤ ਸਿੱਧ ਪੀਠ ਮਾਂ ਕਾਲਕਾ ਧਾਮ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਲੱਲੀ, ਪਰਮੋਦ ਕੁਮਾਰ, ਹੈਪੀ ਸਚਦੇਵਾ, ਗੁਰਦੇਵ ਸਿੰਘ ਸਿੱਧੂ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਆਏ ਸ਼ਰਧਾਲੂਆਂ ਲਈ ਲੰਗਰ ਅਤੇ ਬੈਠਣ ਦੇ ਵਧੀਆ ਪ੍ਰਬੰਧ ਕੀਤੇ । ਇਸ ਤਹਿਤ ਸ੍ਰੀ ਸਤਸਨਆਤਨ ਮਹਾਂਵੀਰ ਸ੍ਰੀ ਬਜਰੰਗ ਭਵਨ ਮੰਦਿਰ ਜ਼ੀਰਾ ਵਿਖੇ ਭਗਵਾਨ ਸ਼ਿਵ ਪਰਿਵਾਰ ਦੀ ਪੂਜਾ ਕੀਤੀ ਗਈ ਅਤੇ ਆਰਤੀ ਉਤਾਰੀ ਗਈ । ਇਸ ਦੋਰਾਨ ਸ਼ਿਵ ਮਹਿਮਾਦਾ ਗੁਣਗਾਣ ਸੁਕੀਰਤਨ ਭਜਨ ਮੰਡਲੀ ਦੀਆਂ ਭੈਣਾਂ ਨੇ ਭਜਨ ਸਗੀਤ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਸਰਪ੍ਰਸਤ ਪ੍ਰਧਾਨ ਪਵਨ ਕੁਮਾਰ ਪੰਮਾ, ਵਿਜੈ ਸ਼ਰਮਾ, ਦੀਪਕ ਭਾਰਗਵ, ਗੁਰਪ੍ਰੀਤ ਸਿੰਘ ਸਿੱਧੂ, ਵਿਕਾਸ ਗਰੋਵਰ ਲਾਡੀ,ਗੋਰਵ ਭਾਰਗਵ ਆਦਿ ਤੋਂ ਇਲਾਵਾ ਮੈਂਬਰਾਂ ਨੇ ਹਾਜ਼ਰੀਆਂ ਭਰੀਆਂ। ਇਸ ਤਹਿਤ ਹੀ ਨਗਰ ਕੌਂਸਲ ਮਾਰਕੀਟ ਸਾਹਮਣੇ ਬੱਸ ਅੱਡਾ ਜੀਰਾ ਦੇ ਸਮੂਹ ਦੁਕਾਨਦਾਰਾਂ ਨੇ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਿਆਂ ਹਰ ਸਾਲ ਦੀ ਤਰ੍ਹਾਂ ਸ਼ਿਵ ਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਗਾਜ਼ਰ ਜੂਸ ,ਸੰਤਰਾ ਜੂਸ , ਪੂੜੀਆਂ ਛੋਟੇ, ਕੁਲਚੇ ਛੋਲੇ, ਕੁਲਫੀਆਂ,ਫਰੂਟ ਚਾਟ ਟਿੱਕੀ ਸਮੋਸਾ ਆਦਿ ਦੇ ਲੰਗਰ ਲਗਾਏ ਅਤੇ ਰਾਹਗੀਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਛਕਾਏ। ਇਸ ਮੌਕੇ ਸੇਵਾਦਾਰ ਅਸ਼ਵਨੀ ਕੁਮਾਰ,ਮੰਗਲ ਬਾਵਾ, ਸ਼ਮਿੰਦਰ ਸਿੰਘ ਰਾਜਪੂਤ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਨਗਰ ਕੌਂਸਲ ਮਾਰਕੀਟ ਸਾਹਮਣੇ ਬੱਸ ਅੱਡਾ ਜ਼ੀਰਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਮਿਲਕੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਹਿੰਦੂ ਸਿੱਖ ਏਕਤਾ ਮਿਲਕੇ ਲੰਗਰ ਲਗਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਪ੍ਰੇਮ ਸਹਿਤ ਛਕਾਏ ਜਾਂਦੇ ਹਨ
-ਪੁਲਿਸ ਪ੍ਰਸ਼ਾਸਨ ਵਲੋਂ ਮੰਦਰਾਂ ਦੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ : ਕਲਵੰਤ ਰਾਏ *। ਇਸ ਸਬੰਧੀ ਥਾਣਾ ਸਿਟੀ ਜੀਰਾ ਦੇ ਇੰਚਾਰਜ ਕਲਵੰਤ ਰਾਏ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਆਪਣੀ ਜ਼ਿਮੇਵਾਰੀ ਸਮਝਦਿਆਂ ਸਮੂਹ ਮੰਦਰਾਂ ਵਿਚ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।