ਤਰਨਤਾਰਨ, 24 ਜੂਨ (ਰਾਕੇਸ਼ ਨਈਅਰ ਚੋਹਲਾ)
ਭਾਰਤੀ ਜਨਤਾ ਪਾਰਟੀ ਦੀ ਤਰਨ ਤਾਰਨ ਵਿਖ਼ੇ ਹੋਈ ਰੈਲੀ ਵਿੱਚ ਹਲਕਾ ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਵੱਡੇ ਕਾਫਲੇ ਵਿੱਚ ਭਾਜਪਾ ਆਗੂ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ,ਸੀਨੀਅਰ ਆਗੂ ਕੁਲਵੰਤ ਸਿੰਘ ਭੈਲ,ਕਿਸਾਨ ਵਿੰਗ ਦੇ ਪ੍ਰਧਾਨ ਗੁਰਸਾਹਿਬ ਸਿੰਘ,ਸਰਕਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ ਆਦਿ ਦੀ ਅਗਵਾਈ ਵਿੱਚ ਸੈਕੜੇ ਕਾਰਾਂ,ਜੀਪਾ ਅਤੇ ਮੋਟਰਸਾਈਕਲਾਂ ਦੇ ਕਾਫਲੇ ਵਿੱਚ ਤਰਨ ਤਾਰਨ ਸ਼ਹਿਰ ਵਿੱਚੋਂ ਮਾਰਚ ਕਰਦੇ ਹੋਏ ਰੈਲੀ ਵਿੱਚ ਪਹੁੰਚੇ,ਇਸ ਮੌਕੇ ਭਾਜਪਾ ਦੇ ਅਕਾਸ਼ ਗੁੰਜਾਉ ਨਾਅਰੇ ਲਗਦੇ ਰਹੇ ਅਤੇ ਖੁੱਲੀ ਜੀਪ ਵਿੱਚ ਸਵਾਰ ਭਾਜਪਾ ਆਗੂਆਂ ਦਾ ਲੋਕਾਂ ਨੇ ਭਰਵਾਂ ਸਵਾਗਤ ਕੀਤਾ,ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਰੈਲੀ ਵਿੱਚ ਸ਼ਾਮਿਲ ਹੋ ਕੇ ਭਾਜਪਾ ਦਾ ਪਿੰਡਾਂ ਵਿੱਚ ਵੱਧ ਰਿਹਾ ਜਨ ਅਧਾਰ ਸਾਬਤ ਕੀਤਾ।