ਜ਼ੀਰਾ/ ਫਿਰੋਜ਼ਪੁਰ 23 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ)ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਟੌਲ ਰੋਹੀ ਵਿਖੇ ਵੋਟਰ ਦਿਵਸ ਮਨਾਇਆ ਗਿਆ lਇਸ ਦੋਰਾਨ ਸਵੇਰ ਦੀ ਸਭਾ ਵਿੱਚ ਸਕੂਲ ਇੰਚਾਰਜ ਮੈਡਮ ਇੰਦਰਜੀਤ ਕੌਰ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਹਰ ਨਾਗਰਿਕ ਦੀ 18 ਸਾਲ ਦੀ ਉਮਰ ਤੋਂ ਬਾਅਦ ਵੋਟ ਬਣ ਜਾਂਦੀ ਹੈ ਅਤੇ ਉਹ ਆਪਣੀ ਵੋਟ ਪਾ ਕੇ ਦੇਸ਼ ਵਿੱਚ ਆਪਣੀ ਮਨ ਪਸੰਦ ਦੀ ਸਰਕਾਰ ਬਣਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਵੋਟ ਪਾਉਣ ਸਬੰਧੀ ਸੌਂਹ ਚੁਕਾਈ ਗਈ l ਇਸ ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਨੇ ਰੰਗੋਲੀ ਭਾਸ਼ਣ ਕਵਿਤਾ ਗੀਤ ਆਦਿ ਪੇਸ਼ ਕੀਤੇ । ਇਸ ਮੌਕੇ ਸੁਖਵਿੰਦਰ ਚੌਹਾਨ ਕੰਪਿਊਟਰ ਅਧਿਆਪਕ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ 18 ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਕਿਹਾ l ਇਸ ਮੌਕੇ ਸਕੂਲ ਸਟਾਫ ਵਿੱਚ ਵਿਕਾਸ ਕੁਮਾਰ,ਰਜਨੀ ਮੋਂਗਾ,ਨਵਜੋਤ ਕੌਰ, ਮੇਨਕਾ ਰਾਣੀ, ਮੁਕਤਾ ਮੋਂਗਾ, ਪਰਮਜੀਤ ਕੌਰ, ਫੂਲਵੰਤੀ ਮੈਡਮ, ਪੂਨਮ ਮੈਡਮ,ਸੋਨੀਆ ਮੈਡਮ, ਅਮਨਦੀਪ ਕੌਰ, ਰਵਨੀਤ ਕੌਰ ਆਦਿ ਹਾਜ਼ਰ ਸਨ l
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਟੋਲ ਰੋਹੀ ਵਿਖੇ ਵੋਟਰ ਦਿਵਸ ਮਨਾਇਆ ਗਿਆ
previous post