Home » ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ

ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ

ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ

by Rakha Prabh
53 views

ਫ਼ਿਰੋਜ਼ਪੁਰ 03 ਅਕਤੂਬਰ 2023

                ਪੰਜਾਬ ਸਰਕਾਰਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਤੀ 29 ਸਤੰਬਰ 2023 ਤੋਂ 05 ਅਕਤੂਬਰ 2023 ਤੱਕ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

                ਜ਼ਿਲ੍ਹਾ ਖੇਡ ਅਫਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਐਥਲੈਟਿਕਸਕਬੱਡੀ(ਨਸ ਅਤੇ ਸਸ)ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ)ਫੁੱਟਬਾਲਖੋਹ-ਖੋਹਹੈਂਡਬਾਲਕੁਸ਼ਤੀਕਿੱਕ ਬਾਕਸਿੰਗਗੱਤਕਾਬਾਸਕਟਬਾਲ ਅਤੇ ਸਾਫਟਬਾਲ ਦੇ ਮੁਕਾਬਲੇ ਹੋਣਗੇਇੰਡੋਰ ਬੈਡਮਿੰਟਨ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹਾਕੀਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਤੈਰਾਕੀ ਅਤੇ ਬਾਕਸਿੰਗ ਗੇਮ ਦੇ ਮੁਕਾਬਲੇ ਸ਼ਕਤੀ ਬਾਕਸਿੰਗ ਰਿੰਗ ਕੰਨਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾ ਰਹੇ ਹਨ । ਇਸ ਤੋਂ ਇਲਾਵਾ ਸ਼ੂਟਿੰਗ ਅਤੇ ਚੈੱਸ ਦੇ ਮੁਕਾਬਲੇ ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕਰਵਾਏ ਜਾਣਗੇ। ਇਹ ਖੇਡਾਂ(ਮੈਨ/ਵੋਮੈਨ) ਅੰਡਰ-21 ਅਤੇ 21-30 ਗਰੁੱਪਾਂ ਵਿੱਚ ਆਖਰੀ ਦਿਨ ਕਰਵਾਈਆਂ ਗਈਆਂ।

                ਜ਼ਿਲ੍ਹਾ ਖੇਡ ਅਫਸਰਫਿਰੋਜ਼ਪੁਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 29/09/2023 ਤੋਂ 01/10/2023 ਤੱਕ  ਲੜਕੇ/ਲੜਕੀਆਂ ਅੰਡਰ- 14 ਅਤੇ 17 ਗਰੁੱਪਾਂ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਮਿਤੀ  02/10/2023 ਤੋਂ 03/10/2023 ਤੱਕ 21 ਅਤੇ 21-30 ਗਰੁੱਪਾਂ ਵਿੱਚ ਅਤੇ ਮਿਤੀ 04/10/2023 ਤੋਂ 05/10/2023 ਤੱਕ 31-4041-5556-65 ਅਤੇ 65 ਸਾਲ ਤੋਂ ਉੱਪਰ ਉਮਰ ਵਰਗ ਵਿਚ ਉਪਰੋਕਤ ਖੇਡਾਂ ਕਰਵਾਈਆਂ ਜਾਣਗੀਆਂ। ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਪੂਰੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

                ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਨੇ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਗੇਮ ਐਥਲੈਟਿਕਸ ਅੰਡਰ 21 ਲੜਕੀਆਂ ਨੇ ਜੈਵਲਿਨ ਥ੍ਰੋਅ ਵਿੱਚ ਕਮਲਪ੍ਰੀਤ ਕੌਰ ਪੁੱਤਰੀ ਸ਼੍ਰੀ ਗੁਰਸੇਵਕ ਸਿੰਘ ਘੱਲ ਖੁਰਦ ਨੇ ਪਹਿਲਾ, ਜਸ਼ਨਦੀਪ ਕੌਰ ਗਿੱਲ ਪੁੱਤਰੀ ਸ਼੍ਰੀ ਲਖਵੀਰ ਸਿੰਘ ਗਿੱਲ ਘੱਲ ਖੁਰਦ ਨੇ ਦੂਜਾ ਅਤੇ ਤਮੰਨਾ ਪੁੱਤਰੀ ਸ਼੍ਰੀ ਕਰਨ ਸਿੰਘ ਘੱਲ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ। ਗੇਮ ਕਬੱਡੀ(ਸਸ) ਅੰਡਰ 21 ਲੜਕਿਆਂ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਨੇ ਪਹਿਲਾ, ਸਸਸਸ ਫਿਰੋਜ਼ਸ਼ਾਹ ਬਲਾਕ ਘੱਲ ਖੁਰਦ ਨੇ ਦੂਜਾ ਅਤੇ ਬਲਾਕ ਮਮਦੋਟ ਨੇ ਤੀਜਾ ਸਥਾਨ ਹਾਸਲ ਕੀਤਾ। ਗੇਮ ਹਾਕੀ ਅੰਡਰ 21-30 ਲੜਕਿਆਂ ਵਿੱਚ ਬਾਬਾ ਸ਼ੇਰ ਸ਼ਾਹ ਵਲੀ ਅਕੈਡਮੀ ਫਿਰੋਜ਼ਪੁਰ ਨੇ ਪਹਿਲਾ ਅਤੇ ਕਲੱਬ ਮਲਸੀਆਂ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਗੇਮ ਕਬੱਡੀ ਅੰਡਰ 21 ਲੜਕਿਆਂ ਵਿੱਚ ਸ਼ੇਖ ਫਰੀਦ ਸਾਘਾ ਰਾਏ ਨੇ ਪਹਿਲਾ, ਗੱਟੀ ਰਾਜੋ ਕੇ ਨੇ ਦੂਜਾ ਅਤੇ ਬਹਿਕ ਗੁਜਰਾਂ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਲੜਕਿਆਂ ਵਿੱਚ ਸ਼ੇਖ ਫਰੀਦ ਸਾਘਾ ਰਾਏ ਨੇ ਪਹਿਲਾ, ਅਰਾਜੀ ਸਭਰਾਵਾਂ ਨੇ ਦੂਜਾ, ਫਿਰੋਜ਼ਪੁਰ ਅਤੇ ਸਲਹਾਨੀ ਬਲਾਕ ਘੱਲ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ। 

ਗੇਮ ਕਿੱਕ ਬਾਕਸਿੰਗ ਅੰਡਰ 21 ਲੜਕਿਆਂ ਨੇ -51 ਕੇ.ਜੀ ਫੁੱਲ ਕੰਟੈਕਟ ਵਿੱਚ ਗੁਰਤੇਜ ਗੁਰੂਹਰਸਹਾਏ ਨੇ ਪਹਿਲਾਵੰਸ਼ਪ੍ਰੀਤ ਗੁਰੂਹਰਸਹਾਏ ਨੇ ਦੂਜਾ ਅਤੇ ਖੁਸ਼ਕਰਨ ਗੁਰੂਹਰਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ -57 ਕੇ.ਜੀ. ਲੜਕਿਆਂ ਵਿੱਚ ਗੁਰਸ਼ਰਨ ਫਿਰੋਜ਼ਪੁਰ ਨੇ ਪਹਿਲਾਗੁਰਜੀਤ ਸਾਂਈਆਂ ਵਾਲਾ ਨੇ ਦੂਜਾਲਵਪ੍ਰੀਤ ਗੁਰੂਹਰਸਹਾਏ  ਅਤੇ ਅਕਾਸ਼ਦੀਪ ਗੁਰੂਹਰਸਾਏ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਨੇ -69 ਕੇ.ਜੀ. ਵਿੱਚ ਸੁਖਬੀਰ ਨੇ ਪਹਿਲਾਵਿਸ਼ਾਲ ਫਿਰੋਜ਼ਪੁਰ ਨੇ ਦੂਜਾਮੰਗਲ ਸਾਈਆਂ ਵਾਲਾ ਅਤੇ ਗੋਵਿੰਦ ਗੁਰੂਹਰਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ -45 ਕੇ.ਜੀ. ਲੜਕੀਆਂ ਨੇ ਪੁਆਇੰਟ ਫਾਈਟ ਵਿੱਚ ਪਲਕ ਫਿਰੋਜ਼ਪੁਰ ਨੇ ਪਹਿਲਾਪ੍ਰਭਜੋਤ ਕੌਰ ਜੀਰਾ ਨੇ ਦੂਜਾਕਿਰਨਦੀਪ ਫਿਰੋਜ਼ਪੁਰ ਅਤੇ ਪ੍ਰੀਤੀ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਖੇਡ ਵਿਭਾਗ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਟੀਚਰਐਸੋਸੀਏਸ਼ਨਾਂ/ਅਕੈਡਮੀਆਂ ਦੇ ਅਹੁਦੇਦਾਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ।

Related Articles

Leave a Comment