ਕਥੂਰੀਆ/ ਸਿੱਧੂ।ਜ਼ੀਰਾ /ਫਿਰੋਜ਼ਪੁਰ 23 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ)
ਇਲਾਕੇ ਦੀ ਧਾਰਮਿਕ ਖੇਤਰ ਵਿਚ ਮੋਹਰੀ ਰਹਿਣ ਵਾਲੀ ਉਘੀ ਸਮਾਜ ਸੇਵੀ ਸੰਸਥਾ ਮਾਂ ਕਾਲਕਾ ਧਾਮ ਮੰਦਰ ਕਮੇਟੀ ਵੱਲੋਂ ਪਵਿੱਤਰ ਨਵਰਾਤਰਿਆਂ ਮੌਕੇ ਨੌਵੀਂ ਜੋਤ ਤੇ ਕੰਜਕ ਪੂਜਨ ਸਮਾਗਮ ਸਿੱਧਪੀਠ ਮਾਂ ਕਾਲਕਾ ਧਾਮ ਮੰਦਿਰ ਜ਼ੀਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਦੇਵੀ ਸਰੂਪ ਛੋਟੀਆਂ ਛੋਟੀਆਂ 101 ਬੱਚੀਆਂ ਦਾ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਕੰਜਕਾਂ ਨੂੰ ਕਈ ਪ੍ਰਕਾਰ ਦੇ ਉਪਹਾਰ ਤੋਹਫਿਆਂ ਵਿੱਚੋਂ ਮਾਤਾ ਜੀ ਦੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਅਤੇ ਕੰਜਕ ਪੂਜਨ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ।
ਇਸ ਮੋਕੇ ਕੰਜਕ ਪੂਜਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਥੂਰੀਆ, ਗੁਰਪ੍ਰੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਮਾਤਾ ਜਗਦੰਬਾ ਦਾ ਹੀ ਸਰੂਪ ਹਨ ਅਤੇ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕੁੱਖਾਂ ਵਿੱਚ ਕਤਲ ਕਰਾਉਣ ਵਾਲੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਭਗਤਾਂ ਨੇ ਔਰਤ ਨੂੰ ਮਹਾਨ ਦਰਸਾਉਦਿਆ ਉਨ੍ਹਾਂ ਦੀ ਵੰਡਿਆਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਚੱਲ ਰਹੇ ਕਲਯੁੱਗ ਦੇ ਦੌਰ ਦੌਰਾਨ ਕੁਝ ਲੋਕ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਵਾ ਦਿੰਦੇ ਹਨ ਅਤੇ ਕੰਜਕ ਪੂਜਨ ਮੌਕੇ ਘਰ ਘਰ ਜਾ ਕੇ ਕੰਜਕਾਂ ਲੱਭਦੇ ਫਿਰਦੇ ਹਨ। ਇਸ ਮੌਕੇ ਸਮਾਗਮ ਵਿੱਚ ਮਾ ਕਾਲਕਾ ਧਾਮ ਮੰਦਰ ਕਮੇਟੀ ਪ੍ਰਧਾਨ ਪਵਨ ਕੁਮਾਰ ਲੱਲੀ,ਪ੍ਰਮੋਦ ਕੁਮਾਰ ਮਲਹੋਤਰਾ, ਰਾਮ ਤੀਰਥ ਸ਼ਰਮਾ, ਗੁਰਦੇਵ ਸਿੰਘ ਸਿੱਧੂ, ਹੈਪੀ ਸਚਦੇਵਾ, ਆਸ਼ੂ ਸਚਦੇਵਾ ਆਦਿ ਤੋਂ ਇਲਾਵਾਂ ਸਮਾਜ ਸੇਵੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।