Home » ਜੀਟੀਯੂ ਫਿਰੋਜ਼ਪੁਰ ਵੱਲੋਂ ਅਧਿਆਪਕ ਮੰਗਾਂ ਸਬੰਧੀ ਅਡੀਸਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਜੀਟੀਯੂ ਫਿਰੋਜ਼ਪੁਰ ਵੱਲੋਂ ਅਧਿਆਪਕ ਮੰਗਾਂ ਸਬੰਧੀ ਅਡੀਸਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

by Rakha Prabh
90 views

 ਫਿਰੋਜ਼ਪੁਰ 22 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ)

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਲੋਕ-ਸਭਾ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨਾਲ ਸੰਬੰਧਿਤ ਮੰਗ-ਪੱਤਰ ਜੀਟੀਯੂ ਦੇ ਜ਼ਿਲਾ ਪ੍ਰਧਾਨ ਰਾਜੀਵ ਕੁਮਾਰ ਹਾਂਡਾ ਦੀ ਪ੍ਰਧਾਨਗੀ ਹੇਠ ਅਡੀਸ਼ਨਲ ਡਿਪਟੀ-ਕਮਿਸ਼ਨਰ ਜਨਰਲ ਸ੍ਰੀ ਸੂਰਜ ਕੁਮਾਰ ਨੂੰ ਸੌਂਪਿਆ ਗਿਆ। ਇਸ ਦੌਰਾਨ ਅਡੀਸ਼ਨਲ ਡਿਪਟੀ-ਕਮਿਸ਼ਨਰ ਜਨਰਲ ਸ੍ਰੀ ਸੂਰਜ਼ ਕੁਮਾਰ ਨਾਲ ਮੰਗ-ਪੱਤਰ ਵਿੱਚ ਸ਼ਾਮਿਲ ਮੰਗਾਂ ‘ਤੇ ਵਿਸਥਾਰ ਪੂਰਵਕ ਅਤੇ ਸਕਾਰਾਤਮਕ ਚਰਚਾ ਕੀਤੀ ਗਈ । ਇਸ ਮੌਕੇ ਐਸ ਡੀ ਐਮ ਜ਼ੀਰਾ ਗੁਰਮੀਤ ਸਿੰਘ ਤੋਂ ਇਲਾਵਾ ਐਸਡੀਐਮ ਗੁਰੂਹਰਸਹਾਏ ਅਤੇ ਐਸਡੀਐਮ ਫ਼ਿਰੋਜ਼ਪੁਰ ਵੀ ਮੌਜੂਦ ਸਨ ਇਸ ਮੌਕੇ ਮੰਗ ਪੱਤਰ ਦੇਣ ਮੌਕੇ ਜੀਟੀਯੂ ਦੇ ਸੀਨੀਅਰ ਆਗੂ ਗੌਰਵ ਮੁੰਜਾਲ, ਜਗਸੀਰ ਸਿੰਘ ਗਿੱਲ, ਰਣਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ ਢਿੱਲੋਂ, ਮੈਡਮ ਸ਼ਹਿਨਾਜ਼ ਨਰੂਲਾ, ਬਲਵਿੰਦਰ ਕੌਰ ਬਹਿਲ, ਸੰਦੀਪ ਸਹਿਗਲ, ਬਲਜੀਤ ਸਿੰਘ, ਤਰਲੋਕ ਭੱਟੀ, ਉਡੀਕ ਚੰਦ, ਮਨੋਜ ਮੋਂਗਾ, ਸੰਜੀਵ ਨਰੂਲਾ, ਸੰਜੇ ਕੁਮਾਰ , ਸੰਜੀਵ ਧਵਨ ਆਦਿ ਹਾਜ਼ਰ ਸਨ।

Related Articles

Leave a Comment