ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ )
ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ ਸਿਵਦਰਸ਼ਨ ਸਿੰਘ ਸੰਧੂ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼, ਅਮਰਨਾਥ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸਿਟੀ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਅਤੇ ਇੰਸਪੈਕਟਰ ਰਾਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ 24 ਮਈ ਨੂੰ ਭਾਰਤ ਗੈਸ ਏਜੰਸੀ ਵਾਲੀ ਗਲੀ ਵਿੱਚੋ 02 ਔਰਤਾਂ ਕੋਲੋ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਬਰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸਕਾਨਫਰੰਸ ਨੂੰ ਸੰਬੋਧਨ ਕਰਦਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 21 ਮਈ ਨੂੰ 02 ਔਰਤਾਂ ਗੁਪਤਾ ਹਸਪਤਾਲ ਹੁਸ਼ਿਆਰਪੁਰ ਤੋਂ ਦਵਾਈ ਲੈਣ ਲਈ ਹੁਸ਼ਿਆਰਪੁਰ ਆਈਆਂ ਸਨ ਤੇ ਜਦੋਂ ਉਹ ਦਵਾਈ ਲੈ ਕੇ ਹਸਪਤਾਲ ਤੋਂ ਬਾਹਰ ਨਿਕਲ ਕੇ ਵਾਪਸੀ ਸਮੇਂ ਭਾਰਤ ਗੈਸ ਏਜੰਸੀ ਵਾਲੀ ਗਲੀ ਨੇੜੇ ਪਹੁੰਚੀਆਂ ਤਾਂ ਉਹਨਾਂ ਕੋਲੋ ਮੋਟਰਸਾਈਕਲ ਸਵਾਰ 03 ਨਾ-ਮਲੂਮ ਵਿਅਕਤੀਆਂ ਉਹਨਾਂ ਵਿੱਚੋਂ ਇੱਕ ਔਰਤ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਝਪਟਾਂ ਮਾਰ ਕੇ ਖੋਹ ਕੇ ਫਰਾਰ ਹੋ ਗਏ ਸਨ ਜੋ ਪਰਸ ਵਿੱਚ ਨਗਦੀ ਅਤੇ ਮੋਬਾਇਲ ਫੋਨ ਮੌਜੂਦ ਸੀ । ਜਿਸਤੇ ਇਹਨਾਂ ਨਾ ਮਲੂਮ ਵਿਅਕਤੀਆਂ ਖਿਲਾਫ ਥਾਣਾ ਮਾਡਲ ਟਾਊਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਖੋਹ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮਾਂ ਵੱਲੋਂ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਦੋਸ਼ੀ ਸ਼ਿਵਮ ਉਰਫ ਈਸ਼ੂ ਪੁੱਤਰ ਅਵਿਨਾਸ਼ ਚੰਦਰ ਵਾਸੀ ਮਕਾਨ ਨੰਬਰ 35 ਮੁਹੱਲਾ ਬਾਲਮੀਕ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ, ਕ੍ਰਿਸ਼ਨ ਚੰਦ ਉਰਫ ਸਾਜਨ ਪੁੱਤਰ ਬਲਵੀਰ ਚੰਦ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਅਤੇ ਰਾਹੁਲ ਉਰਫ ਸੁੱਖੀ ਪੁੱਤਰ ਗੁਰਵਿੰਦਰ ਕੁਮਾਰ ਵਾਸੀ ਠਠਿਆਰਾ ਮੁਹੱਲਾ ਬਹਾਦਰਪੁਰ ਨੂੰ ਟਰੇਸ ਕਰਕੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਹਨਾਂ ਕਥਿਤ ਦੋਸ਼ੀਆਂ ਨੇ ਖੋਹ ਕਰਦੇ ਸਮੇਂ ਜੋ ਮੋਟਰਸਾਈਕਲ ਵਰਤਿਆ ਸੀ ਉਹ ਚੋਰੀਸ਼ੁਦਾ ਮੋਟਰਸਾਈਕਲ ਸੀ ਜਿਸ ਤੇ ਇਹਨਾਂ ਕਥਿਤ ਦੋਸ਼ੀਆਂ ਵੱਲੋਂ ਜਾਅਲੀ ਨੰਬਰ ਲਗਾਇਆ ਗਿਆ ਸੀ ਕਥਿਤ ਦੋਸ਼ੀਆਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਫੋਟੋ : ਅਜਮੇਰ ਦੀਵਾਨਾ