ਅੰਮ੍ਰਿਤਸਰ7 jun ( ਰਣਜੀਤ ਸਿੰਘ ਮਸੌਣ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਘੱਲੂਘਾਰਾ ਦਿਵਸ 6 ਜੂਨ ਨੂੰ ਵੇਖਦਿਆਂ ਹੋਇਆ ਸ਼ਹਿਰ ਵਿੱਚ ਸਰੁੱਖਿਆ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਵੱਲੋਂ ਹਰ ਜਗ੍ਹਾ ਤੇ ਨਿਗ੍ਹਾ ਰੱਖੀ ਗਈ।
ਜਿਸਦੇ ਤਹਿਤ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਏ.ਡੀ.ਸੀ.ਪੀ ਜੋਨ-1, 2, 3 ਅਤੇ ਪੈਰਾਮਿਲਟਰੀ ਫੋਰਸ ਨੇ ਸ਼ਹਿਰ ਦੇ ਅੰਦਰੂਨ, ਬਾਹਰਵਾਰ, ਭੀੜ-ਭਾੜ, ਤੰਗ ਬਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰੁੱਖਿਆ ਦੇ ਸਖ਼ਤ ਪ੍ਰਬੰਧ ਕੀਤੇ।
ਇਸ ਤੋਂ ਇਲਾਵਾਂ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਕੇ ਸ਼ਹਿਰ ਦੇ ਅੰਦਰੂਨੀ, ਬਾਹਰੀ ਅਤੇ ਵਾਲਡ ਸਿਟੀ ਦੇ ਕਰੀਬ 60 ਨਾਕਾ ਪੁਆਇੰਟਾਂ ਤੇ 24 ਘੰਟੇ ਸਿਫ਼ਟ ਵਾਈਜ਼ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਣ ਜਾਣ ਵਾਲੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦਾ ਮੁਕੰਮਲ ਵੇਰਵਾ ਨੋਟ ਕੀਤੇ ਗਏ।
ਸਮਾਜ ਵਿਰੋਧੀ ਅਨਸਰਾਂ ‘ਤੇ ਕਨੂੰਨੀ ਸ਼ਿਕੰਜਾ ਕੱਸਣ ਅਤੇ ਘੱਲੂਘਾਰਾ ਦਿਵਸ ਕਰਕੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਘੱਲੂਘਾਰਾ ਦਿਵਸ ਅਮਨੋਂ-ਅਮਾਨ ਨਾਲ ਲੰਘਣ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸੁੱਖ ਦਾ ਸਾਹ ਲਿਆ।