ਜ਼ੀਰਾ / ਫਿਰੋਜ਼ਪੁਰ 2 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)
ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ ਵਿੱਚ ਚੱਲ ਰਹੇ ਸਾਂਝਾ ਮੋਰਚਾ ਦੀ ਅਹਿਮ ਮੀਟਿੰਗ ਹੋਈ ,ਜਿਸ ਵਿਚ ਅਗਲੀ ਰਣਨੀਤੀ ਤੇ ਬੜੀ ਡੂੰਘੀ ਵਿਚਾਰ ਚਰਚਾ ਕੀਤੀ ਗਈ । ਇਸ ਦੌਰਾਨ 24 ਜੁਲਾਈ 2023 ਨੂੰ ਸਾਂਝਾ ਮੋਰਚਾ ਜ਼ੀਰਾ ਦੀ ਪਹਿਲੀ ਵਰ੍ਹੇਗੰਢ ਮਨਾਉਣ ਦਾ ਫੈਸਲਾ ਲਿਆ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਆਗੂਆਂ ਨੇ ਸਮੂਹ ਵਾਤਾਵਰਣ ਪ੍ਰੇਮੀਆਂ ਅਤੇ ਕਿਸਾਨ ਜਥਬੰਦੀਆਂ ਨੂੰ ਸਾਂਝਾ ਮੋਰਚਾ ਜ਼ੀਰਾ ਵਿਖੇ 24 ਜੁਲਾਈ ਨੂੰ ਪਹੁੰਚਣ ਦੀ ਅਪੀਲ ਕੀਤੀ ।
ਇਸ ਮੌਕੇ ਤੇ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਫਤਹਿ ਢਿੱਲੋਂ ਰਟੌਲ ਰੋਹੀ, ਕੁਲਵਿੰਦਰ ਸਿੰਘ ਰਟੌਲ ਰੋਹੀ ਬੀਕੇਯੂ ਖੋਸਾ, ਗੁਰਚਰਨ ਸਿੰਘ ਮਹੀਆਂ ਵਾਲਾ ਕਲਾਂ ਉਗਰਾਹਾਂ , ਠਾਕੁਰ ਸਿੰਘ ਮਨਸੂਰਵਾਲ ਉਗਰਾਹਾਂ , ਅਵਤਾਰ ਸਿੰਘ ਫਰੋਕੇ , ਗੁਰਨਾਮ ਸਿੰਘ , ਨਿਰਮਲ ਸਿੰਘ, ਜੁਗਰਾਜ ਸਿੰਘ ਮਨਸੂਰਵਾਲ , ਕੁਲਦੀਪ ਸਿੰਘ ਮਨਸੂਰਵਾਲ ਕਲਾਂ , ਰੂਪ ਸਿੰਘ ਮਹੀਆਂ ਵਾਲਾ ਕਲਾਂ, ਮੁਲਤਾਨ ਸਿੰਘ, ਮਨਦੀਪ ਸਿੰਘ ਕੋਟਭਾਰਾ ,ਅਮਰੀਕ ਸਿੰਘ ਸੇਖਵਾਂ, ਰਾਮ ਸਿੰਘ ਸੇਖਵਾਂ , ਸੇਵਕ ਸਿੰਘ ਸੇਖਵਾਂ ਆਦਿ ਹਜਾਰ ਸਨ।