Home » ਆਪ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਦਲਿਤ ਵਰਗਾਂ ਤੇ ਪੁਲਿਸ ਅਤਿਆਚਾਰ – ਜਸਵੀਰ ਸਿੰਘ ਗੜ੍ਹੀ

ਆਪ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਦਲਿਤ ਵਰਗਾਂ ਤੇ ਪੁਲਿਸ ਅਤਿਆਚਾਰ – ਜਸਵੀਰ ਸਿੰਘ ਗੜ੍ਹੀ

4ਜੁਲਾਈ ਨੂੰ ਸੂਬਾ ਪੱਧਰੀ ਮੀਟਿੰਗ ਵਿੱਚ ਕਰਾਂਗੇ ਅਗਲੇ ਪ੍ਰੋਗਰਾਮ ਦਾ ਐਲਾਨ

by Rakha Prabh
106 views

 

ਕਾਨੂੰਨ ਦੇ ਰਖਵਾਲੇ ਬਣੇ ਵਰਦੀ ਵਾਲੇ ਗੁੰਡੇ – ਜਸਵੀਰ ਸਿੰਘ ਗੜ੍ਹੀ

ਬਸਪਾ ਦਲਿਤਾਂ ਤੇ ਜੁਲਮ ਨਹੀਂ ਕਰੇਗੀ ਬਰਦਾਸਤ

 

ਜਲੰਧਰ 2 ਜੁਲਾਈ
ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤ ਪਛੜੇ ਵਰਗਾਂ ਤੇ ਹੋ ਰਹੇ ਅਤਿਆਚਾਰ ਦੇ ਮਾਮਲਿਆਂ ਦੇ ਸੰਬੰਧ ਵਿਚ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤ ਪਛੜੇ ਵਰਗਾਂ ਤੇ ਲਗਾਤਾਰ ਅਤਿਆਚਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਜਿੱਥੇ ਕਿ ਦਲਿਤ ਵਰਗ ਦੀ ਆਬਾਦੀ ਕਾਫੀ ਜਿਆਦਾ ਹੈ ਉਥੇ ਵੀ ਸਰਕਾਰ ਤੇ ਉਸਦੀ ਸ਼ਹਿ ਤੇ ਦਲਿਤਾ ਤੇ ਅਤਿਆਚਾਰ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਆਵਾਜ਼ ਦਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜਲੰਧਰ ਸ਼ਹਿਰ ਦੇ ਮੁਹੱਲਾ ਸਈਪੁਰ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਬਣੇ ਪਾਰਕ ਦੇ ਮਾਮਲੇ ਵਿਚ ਸਰਕਾਰ ਦੀ ਸ਼ਹਿ ਤੇ ਕਮਿਸ਼ਨਰੇਟ ਪੁਲਿਸ ਵੱਲੋ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਲੋਕਸਭਾ ਇੰਚਾਰਜ ਜਲੰਧਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਸਦੇ ਸਾਥੀ ਪਾਰਟੀ ਵਰਕਰਾਂ ਤੇ ਅੰਨ੍ਹਾ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਜਦਕਿ ਬਲਵਿੰਦਰ ਕੁਮਾਰ ਤੇ ਉਸਦੇ ਸਾਥੀ ਅੰਬੇਡਕਰ ਪਾਰਕ ਤੋੜਨ ਅਤੇ ਬਾਬਾ ਸਾਹਿਬ ਦਾ ਬੁੱਤ ਉਖਾੜਨ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਾਰਕ ਤੋੜਨ ਵਾਲਿਆਂ ਨੂੰ ਸ਼ਹਿ ਦਿੱਤੀ ਤੇ ਪਾਰਕ ਦੀ ਰੱਖਿਆ ਕਰਨ ਵਾਲਿਆਂ ਬਸਪਾ ਲੀਡਰਾਂ ਤੇ ਵਰਕਰਾਂ ਤੇ ਅਣਮਨੁੱਖੀ ਤਸ਼ੱਸਦ ਕਰਕੇ ਨਜਾਇਜ ਤੌਰ ਤੇ ਹਿਰਾਸਤ ਵਿਚ ਲਿਆ।
ਇਸ ਤੋਂ ਇਲਾਵਾ ਜਲੰਧਰ ਵਿੱਚ ਹੀ ਦਲਿਤ ਵਿਦਿਆਰਥੀਆਂ ਤੇ ਦਲਿਤ ਵਿਦਿਆਰਥਣਾਂ ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਲਗਾਇਆ ਗਿਆ ਜਲੰਧਰ ਪੁਲਿਸ ਕਮਿਸ਼ਨਰੇਟ ਕੁਲਦੀਪ ਸਿੰਘ ਚਾਹਲ ਦਲਿਤ ਪਛੜੇ ਵਰਗਾਂ ਦੇ ਮਾਮਲੇ ਵਿਚ ਵਰਦੀ ਵਾਲੇ ਗੁੰਡੇ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਜਲੰਧਰ ਦਿਹਾਤੀ ਪੁਲਿਸ ਵਲੋ ਹਲਕਾ ਕਰਤਾਰਪੁਰ ਵਿਚ ਥਾਣਾ ਲਾਂਬੜਾ ਤਹਿਤ ਪੈਂਦੇ ਪਿੰਡ ਕਲਿਆਣਪੁਰ ਵਿਚ ਵਾਲਮੀਕ ਤੇ ਬਾਜ਼ੀਗਰ ਭਾਈਚਾਰੇ ਦੇ 20 ਲੋਕਾਂ ਤੇ ਝੂਠਾ 307 ਦਾ ਪਰਚਾ ਕੀਤਾ ਹੈ ਤੇ ਪਿੰਡ ਦੇ ਸਾਬਕਾ ਸਰਪੰਚ ਨੂੰ ਨਜਾਇਜ ਤੌਰ ਤੇ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਹੈ। ਸ ਗੜ੍ਹੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਦਿਹਾਤੀ ਪੁਲਿਸ ਵਲੋ ਆਪ ਸਰਕਾਰ ਦੀ ਸ਼ਹਿ ਤੇ ਲੋਕਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸਦਾ ਪਾਰਟੀ ਤਿੱਖਾ ਵਿਰੋਧ ਕਰਦੀ ਹੈ। ਇਸ ਤਰ੍ਹਾਂ ਹੀ ਬਸਪਾ ਦੇ ਫਗਵਾੜਾ ਕੌਂਸਲਰ ਤੇਜਪਾਲ ਬਸਰਾ ਤੇ ਨਜਾਇਜ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਨਸ਼ਾ ਵਿਕ ਰਿਹਾ ਹੈ। ਹੁਸ਼ਿਆਰਪੁਰ ਵਿਚ ਨਸ਼ੇ ਕਾਰਨ ਹੋਈਆ ਮੌਤਾਂ ਨੂੰ ਵੀ ਪੁਲਿਸ ਨੇ ਦਬਾਉਣ ਦਾ ਕੰਮ ਕੀਤਾ ਹੈ।
ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਧੱਕੇਸ਼ਾਹੀਆ ਦੇ ਸਾਰੇ ਮਸਲਿਆਂ ਦੇ ਸੰਬੰਧ ਵਿਚ ਸੂਬੇ ਭਰ ਅੰਦੋਲਨ ਦੀ ਸ਼ਰੂਆਤ ਲਈ ਵਿਚਾਰ ਕਰਨ ਲਈ ਪਾਰਟੀ ਨੇ ਸੂਬਾ ਪੱਧਰੀ ਮੀਟਿੰਗ ਚਾਰ ਜੁਲਾਈ ਨੂੰ ਜਲੰਧਰ ਪਾਰਟੀ ਦਫ਼ਤਰ ਰੱਖੀ ਹੈ ਜਿਸ ਵਿਚ ਸਾਰੀ ਪਾਰਟੀ ਲੀਡਰਸ਼ਿਪ ਦੀ ਸਲਾਹ ਨਾਲ ਸਰਕਾਰ ਤੇ ਪੁਲਿਸ ਖਿਲਾਫ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੂਬਾ ਇੰਚਾਰਜ ਵਿਧਾਇਕ ਡਾ ਨਛੱਤਰ ਪਾਲ, ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਅਤੇ ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ ਹਾਜ਼ਰ ਸਨ।

Related Articles

Leave a Comment