Home » ਜ਼ੀਰਾ ਵਿਖੇ ਰਾਖ਼ਾ ਪ੍ਰਭ ਅਖ਼ਬਾਰ ਦੇ ਸਬ ਦਫ਼ਤਰ ਦਾ ਬਾਬਾ ਰੇਸ਼ਮ ਸਿੰਘ ਖੁਖਰਾਣਾਂ ਵੱਲੋਂ ਰਸਮੀ ਉਦਘਾਟਨ

ਜ਼ੀਰਾ ਵਿਖੇ ਰਾਖ਼ਾ ਪ੍ਰਭ ਅਖ਼ਬਾਰ ਦੇ ਸਬ ਦਫ਼ਤਰ ਦਾ ਬਾਬਾ ਰੇਸ਼ਮ ਸਿੰਘ ਖੁਖਰਾਣਾਂ ਵੱਲੋਂ ਰਸਮੀ ਉਦਘਾਟਨ

ਮੀਡਿਆਂ ਨੂੰ ਨਿਰਪੱਖ ਸੋਚ ਨਾਲ ਚੱਲਣ ਦੀ ਲੋੜ : ਬਾਬਾ ਰੇਸ਼ਮ ਸਿੰਘ ਖੁਖਰਾਣਾਂ

by Rakha Prabh
177 views

ਸਰਕਾਰਾਂ ਮੀਡਿਆਂ ਨੂੰ ਦਬਾਉਣਾ ਚਾਹੁੰਦੀਆਂ ਹਨ, ਪਰ ਦੱਬਣ ਨਹੀ ਦਿਆਂਗੇ : ਸਿੱਧੂ/ਸੰਧੂ

ਜ਼ੀਰਾ, 23 ਜੂਨ ਗੁਰਪ੍ਰੀਤ ਸਿੰਘ ਸਿੱਧੂ : ਜਲੰਧਰ ਤੋਂ ਛੱਪਦੇ ਮਾਲਵੇ ਦਾ ਅਖ਼ਬਾਰ ਰਾਖ਼ਾ ਪ੍ਰਭ ਦੇ ਸਬ ਦਫ਼ਤਰ ਦੀ ਸਥਾਪਨਾ ਨਗਰ ਕੌਂਸਲ ਮਾਰਕੀਟ ਬੱਸ ਅੱਡਾ ਜ਼ੀਰਾ ਵਿਖੇ ਅਦਾਰਾ ਰਾਖ਼ਾ ਪ੍ਰਭ ਵੱਲੋਂ ਕਰਵਾਈ ਗਈ। ਇਸ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਗੁਰਦੁਆਰਾ ਡੇਰਾ ਨਾਨਕਸਰ ਜ਼ੀਰਾ ਦੇ ਹੈਡ ਗ੍ਰੰਥੀ ਬਾਬਾ ਗੁਰਮੁੱਖ ਸਿੰਘ ਵੱਲੋਂ ਪਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾਂ ਨੇ ਅਰਦਾਸ ਕਰਦਿਆਂ ਰਸਮੀ ਉਦਘਾਟਨ ਕੀਤਾ ਅਤੇ ਅਦਾਰੇ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾਂ ਨੇ ਕਿਹਾ ਕਿ ਸ਼ੋਸ਼ਲ ਮੀਡਿਆਂ ਦੇ ਯੁੱਗ ਵਿੱਚ ਕੁਝ ਗੈਰ ਤੱਤਤਵ ਵਿਅਕਤੀਆਂ ਦੇ ਹੱਥਾਂ ਵਿੱਚ ਲੋਕਾਂ ਦੀ ਰਾਖ਼ੀ ਕਰਨ ਵਾਲਾ ਮੀਡਿਆ ਆ ਗਿਆ ਹੈ, ਜਿਸ ਦਾ ਉਹ ਗੈਰ ਸੰਵਿਧਾਨਿਕ ਲਾਭ ਲੈ ਰਹੇ ਹਨ, ਪਰ ਮੀਡਿਆਂ ਦੀ ਜ਼ਿੰਮੇਵਾਰੀ ਬਣਦੀ ਹੈਕਿ ਉਹ ਨਿਰਪੱਖ ਸੋਚ ਨਾਲ ਚੱਲੇ। ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਦਫ਼ਤਰ ਸਕੱਤਰ ਗੁਰਮੀਤ ਸਿੰਘ ਸੰਧੂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ਼ਜ਼ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਗੌਰਮਿੰਟ ਟੀਚਰ ਯੂਨੀਅਨ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਨੇ ਅਦਾਰਾ ਰਾਖ਼ਾ ਪ੍ਰਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਮੀਡਿਆਂ ਨੂੰ ਨਿਰਪੱਖ ਸੋਚ ਨਾਲ ਚੱਲਣ ਦੀ ਲੋੜ ਹੈ, ਉੱਥੇ ਨਿਰਪੱਚ ਸੋਚ ਨਾਲ ਚੱਲਣ ਵਾਲੇ ਮੀਡਿਆਂ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ, ਪਰ ਉਨਾਂ ਨੂੰ ਸੰਵਿਧਾਨ ਦੀ ਰਾਖ਼ੀ ਕਰਨ ਵਾਲੇ ਲੋਕ ਦੱਬਣ ਨਹੀ ਦੇਣਗੇ। ਇਸ ਦੌਰਾਨ ਅਦਾਰਾ ਰਾਖ਼ਾ ਪ੍ਰਭ ਦੇ ਮੁੱਖ ਸੰਪਾਂਦਕ ਜੀ.ਐਸ.ਸਿੱਧੂ, ਐਮ.ਡੀ ਲਵਪ੍ਰੀਤ ਸਿੰਘ ਸਿੱਧੂ ਨੇ ਆਈਆਂ ਪੰਥਕ, ਰਾਜਨੀਤਿਕ ਤੇ ਧਾਰਮਿਕ, ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕਰਦਿਟਾਂ ਕਿਹਾ ਕਿ ਅਦਾਰਾ ਰਾਖਾ ਪ੍ਰਭ ਅਖ਼ਬਾਰ ਤੇ ਵੈਬ ਟੀ.ਵੀ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦਿੰਦਾ ਹੈ ਅਤੇ ਉਨਾਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਪਹੰੁਚ ਕਰਦਾ ਹੈ। ਇਸ ਮੌਕੇ ਉਦਘਾਟਨੀ ਸਮਾਰੋਹ ਵਿੱਚ ਨਿਸ਼ਾਨ ਸਿੰਘ ਸਿੱਧੂ ਪ੍ਰਧਾਨ ਵਾਲਮੀਕ ਸਭਾ, ਸੁਖਵੰਤ ਸਿੰਘ ਸੰਧੂ ਐਮ.ਡੀ ਨਿਊ ਆਟੋਜ਼, ਕੁਲਵੰਤ ਸਿੰਘ ਗਾਦੜੀਵਾਲਾ, ਹਰਪ੍ਰੀਤ ਸਿੰਘ ਖੁਖਰਾਣਾ, ਜੱਥੇ: ਅਮਰੀਕ ਸਿੰਘ ਕੱਚਰਭੰਨ, ਜਸਪਾਲ ਸਿੰਘ ਪੰਨੂੰ ਆਗੂ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਰਣਜੀਤ ਸਿੰਘ ਧਾਲੀਵਾਲ ਸ਼ਹਿਰੀ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਹਰਨੇਕ ਸਿੰਘ ਕੰਡਿਆਲ ਸਹਾਇਕ ਸਲਾਹਕਾਰ ਆਦਿ ਹਾਜ਼ਰ ਸਨ।

Related Articles

Leave a Comment