ਫਗਵਾੜਾ 10 ਜੂਨ (ਸ਼ਿਵ ਕੋੜਾ) ਐਸ.ਸੀ./ਬੀ.ਸੀ. ਮੁਲਾਜਮ ਜੱਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦਾ ਵਫਦ ਪੈਨਲ ਕੋਆਰਡੀਨੇਟਰ ਜਸਬੀਰ ਸਿੰਘ ਪਾਲ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਚੌਧਰੀ ਬਲਰਾਜ ਕੁਮਾਰ ਐਕਟਿੰਗ ਕੋਆਰਡੀਨੇਟਰ ਅਤੇ ਕੁਲਵਿੰਦਰ ਸਿੰਘ ਬੋਦਲ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸੂਬਾ ਕੈਬਨਿਟ ਦੀ ਸਬ–ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾਂ ਕੈਬਿਨੇਟ ਮੰਤਰੀ ਪੰਜਾਬ ਨੂੰ ਮਿਲਿਆ। ਇਹ ਮੁਲਾਕਾਤ ਬੀਤੇ ਸਾਲ 22 ਦਸੰਬਰ ਨੂੰ ਪੰਜਾਬ ਭਵਨ ਵਿਖੇ 21 ਜਥੇਬੰਦੀਆ ਦੇ ਸੂਬਾਈ ਪ੍ਰਧਾਨਾਂ ਵੱਲੋਂ ਪੇਸ਼ ਕੀਤੇ 30 ਸੂਤਰੀ ਮੰਗ ਪੱਤਰ ਦੀ ਯਾਦ ਦੁਆਉਣ ਦੇ ਮਨੋਰਥ ਨਾਲ ਕੀਤੀ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਜਟਿਡ ਐਂਡ ਨਾਨ ਗਜਟਿਡ ਐਸ.ਸੀ.ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਜਲੰਧਰ ਇਕਾਈ ਦੇ ਚੇਅਰਮੈਨ ਸਲਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ 22 ਦਸੰਬਰ ਦੀ ਮੀਟਿੰਗ ਸਮੇਂ ਕੁਝ ਮੰਗਾਂ ਤੇ ਸਹਿਮਤੀ ਬਣੀ ਸੀ ਅਤੇ ਬਾਕੀ ਮੰਗਾਂ ਦੀ ਪੂਰਤੀ ਲਈ ਸਬ–ਕਮੇਟੀ ਵਲੋਂ ਵਧੀਕ ਮੁੱਖ ਸਕੱਤਰ ਰਮੇਸ਼ ਕੁਮਾਰ ਗੈਟ(ਆਈ.ਏ.ਐਸ.), ਸਮਾਜਿਕ ਨਿਆ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਨੂੰ ਰਿਪੋਰਟ ਇੱਕ ਮਹੀਨੇ ਵਿੱਚ ਦੇਣ ਲਈ ਕਿਹਾ ਗਿਆ ਸੀ। ਪਰ ਅਧਿਕਾਰੀਆਂ ਵਲੋਂ ਰਿਪੋਰਟ ਨਾ ਦਿੱਤੇ ਜਾਣ ਦੇ ਚਲਦਿਆਂ ਵਫਦ ਨੇ ਕੈਬਿਨੇਟ ਮੰਤਰੀ ਤੇ ਸਬ–ਕਮੇਟੀ ਚੇਅਰਮੈਨ ਹਰਪਾਲ ਚੀਮਾ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ। ਜਿਸ ਤੇ ਹਰਪਾਲ ਚੀਮਾ ਨੇ ਅਧਿਕਾਰੀਆਂ ਨੂੰ ਤੁਰੰਤ ਰਿਪੋਰਟ ਦੇਣ ਅਤੇ 15 ਦਿਨ ਵਿੱਚ ਦੁਬਾਰਾ ਜੁਆਇੰਟ ਐਕਸ਼ਨ ਕਮੇਟੀ ਨਾਲ ਮੀਟਿੰਗ ਫਿਕਸ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਐਸ.ਸੀ./ਬੀ.ਸੀ. ਮੁਲਾਜਮ ਜੱਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਹੱਕਾਂ ਦੇ ਇਸ ਸੰਘਰਸ਼ ਨੂੰ ਹਰ ਹਾਲਤ ‘ਚ ਅੰਜਾਮ ਤੱਕ ਪਹੁੰਚਾ ਕੇ ਰਹੇਗੀ। ਇਸ ਮੌਕੇ ਬਲਦੇਵ ਸਿੰਘ ਧੁੱਗਾ ਅੰਬੇਡਕਰ ਮਿਸ਼ਨ ਕਲੱਬ, ਹਰਵਿੰਦਰ ਸਿੰਘ ਮੰਡੇਰ ਬੀ.ਐਸ.ਐਨ ਐਲ, ਰਾਕੇਸ਼ ਕੁਮਾਰ ਮੋਹਾਲੀ, ਰਾਜ ਸਿੰਘ ਟੋਡਰਵਾਲ ਜਬਰ ਜੁਲਮ ਵਿਰੋਧੀ ਫਰੰਟ, ਗੁਰਬਖਸ਼ ਬਰਨਾਲਾ, ਰਜਿੰਦਰ ਸਿੰਘ ਪੀ.ਐਸ.ਈ.ਬੀ, ਮਨੋਹਰ ਲਾਲ ਫਰੀਦਕੋਟ, ਕ੍ਰਿਸ਼ਨ ਲਾਲ ਪੈਨਸ਼ਨਰਜ਼ ਐਸੋਸੀਏਸ਼ਨ, ਪੈਨਸ਼ਨਰਜ਼, ਪਰਮਜੀਤ ਜੌੜਾ ਜਲੰਧਰ, ਚਰਨ ਸਿੰਘ ਯੂ.ਟੀ ਟਰਾਂਸਪੋਰਟ, ਸੁਰਮੁੱਖ ਸਿੰਘ ਪ੍ਰਧਾਨ ਸੰਗਰੂਰ, ਮਨੋਹਰ ਲਾਲ ਪ੍ਰਧਾਨ ਫਰੀਦਕੋਟ, ਸੁਭਾਸ਼ ਚੰਦਰ ਪ੍ਰਧਾਨ ਫਾਜਿਲਕਾ, ਅਮਰਜੀਤ ਸਿੰਘ ਖਟਕੜ ਨਵਾਂ ਸ਼ਹਿਰ, ਸਤੀਸ਼ ਕੁਮਾਰ ਜਲੰਧਰ, ਬਲਜੀਤ ਸਿੰਘ ਦਸੂਹਾ, ਸੁਰੇਸ਼ ਕੁਮਾਰ ਢਿਲਵਾਂ, ਲਖਵੀਰ ਸਿੰਘ ਮੁਕੇਰੀਆਂ, ਗੁਰਸੇਵਕ ਕੋਟਕਪੂਰਾ, ਹਰਭਜਨ ਰਵੀ ਜੈਤੋਂ ਆਦਿ ਹਾਜਰ ਸਨ