Home » ਵਿਟਾਮਿਨਾਂ ਨਾਲ ਭਰਪੂਰ ਹਰੀਆਂ ਸਬਜ਼ੀਆਂ ਨੂੰ ਰੋਜ਼ਾਨਾ ਦੀ ਖੁਰਾਕ ‘ਚ ਕੀਤਾ ਜਾਵੇ ਸ਼ਾਮਲ : ਰਘਬੋਤਰਾ

ਵਿਟਾਮਿਨਾਂ ਨਾਲ ਭਰਪੂਰ ਹਰੀਆਂ ਸਬਜ਼ੀਆਂ ਨੂੰ ਰੋਜ਼ਾਨਾ ਦੀ ਖੁਰਾਕ ‘ਚ ਕੀਤਾ ਜਾਵੇ ਸ਼ਾਮਲ : ਰਘਬੋਤਰਾ

by Rakha Prabh
16 views

ਫਗਵਾੜਾ 10 ਜੂਨ (ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਦੀ ਦੇਖ ਰੇਖ ਹੇਠ ਚਲਾਏ ਜਾ ਰਹੇ ਖੇੜਾ ਰੋਡ ਸਥਿਤ ਸਿਲਾਈ ਸੈਂਟਰ ਵਿਖੇ ਲੋੜਵੰਦ ਲੋਕਾਂ ਨੂੰ ਹਰੀਆਂ ਸਬਜ਼ੀਆਂ ਮੁਫਤ ਵੰਡੀਆਂ ਗਈਆਂ। ਰਘਬੋਤਰਾ ਨੇ ਦੱਸਿਆ ਕਿ ਸਬਜ਼ੀਆਂ ਦੀ ਇਹ ਸੇਵਾ ਏਸੀਸੀ ਗੈਸਟ ਹਾਊਸ ਫਗਵਾੜਾ ਦੇ ਮਾਲਕ ਮਹਿੰਦਰ ਸਿੰਘ ਭੱਟੀ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਲੋਕਾਂ ਨੂੰ ਪੌਸ਼ਟਿਕ ਆਹਾਰ ਵਜੋਂ ਹਰੀਆਂ ਸਬਜ਼ੀਆਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਹੈ ਕਿਉਂਕਿ ਹਰੀਆਂ ਸਬਜ਼ੀਆਂ ਵਿਟਾਮਿਨਾਂ ਦਾ ਭੰਡਾਰ ਹਨ। ਇਨ੍ਹਾਂ ਦਾ ਸੇਵਨ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸਥਾਈ ਰੂਪ ਦਿੰਦਿਆਂ ਹਰ ਮਹੀਨੇ ਘੱਟੋ-ਘੱਟ ਇੱਕ ਵਾਰ ਹਰੀਆਂ ਸਬਜ਼ੀਆਂ ਵੰਡੀਆਂ ਜਾਣਗੀਆਂ। ਇਲਾਕਾ ਵਾਸੀਆਂ ਵਿੱਚ ਮੁਫ਼ਤ ਸਬਜ਼ੀਆਂ ਵੰਡਣ ਦਾ ਇਹ ਨਿਵੇਕਲਾ ਪ੍ਰੋਜੈਕਟ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਲੋਕਾਂ ਨੇ ਮਲਕੀਅਤ ਸਿੰਘ ਰਘਬੋਤਰਾ ਅਤੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੀ ਸ਼ਲਾਘਾ ਕੀਤੀ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਹਿਯੋਗ ਲਈ ਮਹਿੰਦਰ ਸਿੰਘ ਭੱਟੀ ਦਾ ਧੰਨਵਾਦ ਕੀਤਾ। ਇਸ ਮੌਕੇ ਵੰਦਨਾ ਸ਼ਰਮਾ, ਮਲਕੀਤ ਸਿੰਘ ਪੇਂਟਰ, ਰਣਜੀਤ ਕੌਰ ਸਿਲਾਈ ਟੀਚਰ, ਮੋਹਨ ਲਾਲ ਤਨੇਜਾ ਆਦਿ ਹਾਜ਼ਰ ਸਨ

Related Articles

Leave a Comment