Home » ਨੂਰਮਹਿਲ ਦੇ ਵੱਖ -ਵੱਖ ਤਿੰਨ ਥਾਵਾਂ ਤੇ ਗਣਤੰਤਰ ਦਿਵਸ ਤਿਰੰਗਾ ਲਹਿਰਾਇਆ

ਨੂਰਮਹਿਲ ਦੇ ਵੱਖ -ਵੱਖ ਤਿੰਨ ਥਾਵਾਂ ਤੇ ਗਣਤੰਤਰ ਦਿਵਸ ਤਿਰੰਗਾ ਲਹਿਰਾਇਆ

ਨਸ਼ੇ ਦੇ ਸੁਦਾਗਰਾਂ ਨੂੰ ਚੇਤਾਵਨੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ - ਬੀਬੀ ਮਾਨ

by Rakha Prabh
93 views

ਨੂਰਮਹਿਲ 27 ਜਨਵਰੀ ( ਨਰਿੰਦਰ ਭੰਡਾਲ ) ਨੂਰਮਹਿਲ ਨਗਰ ਕੌਂਸਲ ਦੇ ਦਫਤਰ ਵਿਖੇ ਬੀਬੀ ਹਰਦੀਪ ਕੌਰ ਜੌਹਲ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਸ ਉਪਰੰਤ ਦੋਆਬਾ ਆਰੀਆ ਸੀਨੀਅਰ ਸਕੈਂਡਰੀ ਸਕੂਲ ਨੂਰਮਹਿਲ ਵਿਖੇ ਬੀਬੀ ਇੰਦਰਜੀਤ ਕੌਰ ਮਾਨ ਆਪ ਹਲਕਾ ਵਿਧਾਇਕ ਨਕੋਦਰ ਨੇ ਝੰਡਾ ਲਹਿਰਾਇਆ ਅਤੇ ਇਸੇ ਤਰਾਂ ਹੀ ਨੰਬਰਦਾਰ ਯੂਨੀਅਨ ਨੂਰਮਹਿਲ ਵੱਲੋਂ ਸਬ ਤਹਿਸੀਲ ਨੂਰਮਹਿਲ ਦੇ ਬਾਹਰ ਗਣਤੰਤਰ ਦਿਵਸ ਤੇ ਮਹਿਲਾ ਜੱਜ ਡੋਫਿਨ ਘੋੜਤਾ ਦੇਸ਼ ਦਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਪੰਜਾਬ ਪੁਲਿਸ ਦੇ ਨੌਜਵਾਨਾਂ ਤੇ ਲੇਡੀ ਕਾਂਸਟੇਬਲਾਂ ਨੇ ਤਿਰੰਗਾ ਨੂੰ ਸਲਾਮੀ ਦਿੱਤੀ। ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਤੇ ਸ਼ਮਾ ਰੋਸ਼ਨ ਵੀ ਕੀਤੀ ਗਈ। ਸਕੂਲੀ ਬੱਚਿਆਂ ਵੱਲੋਂ ਕੋਰੋਗ੍ਰਫਰੀ , ਭੰਗੜਾ , ਨਾਟਕ , ਗਿੱਧਾ ਆਦਿ ਪ੍ਰੋਗਰਾਮ ਪੇਸ਼ ਕੀਤੇ।ਇਸ ਮੌਕੇ ਬੀਬੀ ਮਾਨ ਨੇ ਇਸ ਸਮਾਗਮ ਤੇ ਬੋਲਦਿਆਂ ਕਿਹਾ ਹੈ ਕਿ ਨੂਰਮਹਿਲ ਦੇ ਸਕੂਲ ਦੀ ਉਸਾਰੀ ਤੇ ਸੀਵਰਿਜ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਬੀਬੀ ਨੇ ਅੱਗੇ ਬੋਲਦਿਆਂ ਕਿਹਾ ਕਿ ਜੋ ਨੂਰਮਹਿਲ ਦੇ ਸ਼ਹਿਰ ਤੇ ਆਲੇ ਦੁਆਲੇ ਪਿੰਡਾਂ ਵਿਚ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਪੰਜਾਬ ਸਰਕਾਰ ਸਖਤ ਹੋ ਗਈ ਦੋਸ਼ੀਆਂ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ ,ਨਹੀਂ ਤਾਂ ਆਪਣੇ ਆਪ ਆਪਣਾ ਬਿਸਤਰਾ ਗੋਲ ਕਰ ਲੈਣ ਅਸੀਂ ਪੁਲਿਸ ਪ੍ਰਸਾਸ਼ਨ ਖੁਲ ਦੇ ਦਿੱਤੀ ਹੈ। ਕਿਸੇ ਵੀ ਕਿਸਮ ਦਾ ਅਪਰਾਧ ਕਰਦਾ ਨਹੀਂ ਨਹੀਂ ਸਿਫਾਰਸ਼ ਕੀਤੀ ਜਾਵੇਗੀ। ਸ਼ਹਿਰ ਦਾ ਕੰਮ ਚਲਾਉਣ ਲਈ ਵੱਖ – ਵੱਖ ਪਾਰਟੀਆਂ ਵਿੱਚੋ ਨੁਮਾਇੰਦੇ ਲੈ ਕੇ ਕਮੇਟੀ ਬਣਾਈ ਜਾਵੇ। ਸ਼ਹਿਰ ਦਾ ਅਧੂਰਾ ਕੰਮ ਪਿਆ ਜਲਦ ਕੀਤਾ ਜਾਵੇ। ਬੀਬੀ ਮਾਨ ਨੇ ਕਿਹਾ ਕਿ ਅਗਲੀ 26 ਜਨਵਰੀ 2025 ਤੋਂ ਪਹਿਲਾਂ ਸਾਰੇ ਸ਼ਹਿਰ ਦਾ ਨਕਸ਼ਾ ਬਦਲ ਦਿੱਤਾ ਜਾਵੇਗਾ ਜੋ ਕੇ ਵੇਖਣ ਯੋਗ ਹੋਵੇਗਾ।
ਇਸ ਮੌਕੇ ਸ਼੍ਰੀ ਓਮ ਪ੍ਰਕਾਸ ਕੁੰਦੀ ਪ੍ਰਧਾਨ , ਡਾ.ਨਵਜੋਤ ਸਿੰਘ ਦਾਹੀਆ ਕਾਂਗਰਸ ਹਲਕਾ ਇੰਚਾਰਜ਼ ਨਕੋਦਰ , ਲਖਵੀਰ ਉੱਪਲ ਆਪ ਬਲਾਕ ਪ੍ਰਧਾਨ ਨੂਰਮਹਿਲ , ਮਨਜੀਤ ਸਿੰਘ ਕੰਦੋਲਾ ਪ੍ਰਧਾਨ ਬਲਾਕ ਨੂਰਮਹਿਲ , ਅਜੀਤ ਸਿੱਧਮ ਪ੍ਰਧਾਨ ਬਲਾਕ ਨੂਰਮਹਿਲ , ਦਵਿੰਦਰ ਪਾਲ ਚਾਹਲ , ਪਰਮਜੀਤ ਚਾਹਲ , ਹਨੀ ਆਂਦੇਕਾਲੀ ਪ੍ਰਧਾਨ ਬਲਾਕ ਨੂਰਮਹਿਲ , ਅਸ਼ੋਕ ਸੰਧੂ , ਭੂਸ਼ਨ ਲਾਲ ਸ਼ਰਮਾਂ , ਵਲੈਤੀ ਰਾਮ ਕੌਂਸਲਰ , ਕੁਲਦੀਪ ਦੀਪਾ , ਹੰਸ ਰਾਜ ਸਿੱਧੂ , ਦੇਵ ਰਾਜ ਸੁੰਮਨ ਬਸਪਾ ਆਗੂ , ਨਰਿੰਦਰ ਭੰਡਾਲ ਬਸਪਾ ਪ੍ਰੈਸ ਸਕੱਤਰ , ਸੁਰਿੰਦਰ ਸ਼ਰਮਾਂ , ਮੁਕੇਸ਼ ਭਾਰਦਵਾਜ਼ , ਮਨਦੀਪ ਸ਼ੁਕਲਾ ਪ੍ਰਧਾਨ ਭਾਜਪਾ ਮੰਡਲ ਬਲਾਕ ਨੂਰਮਹਿਲ , ਰਾਜਾ ਮਿਸ਼ਰ ਕੌਂਸਲਰ , ਦਵਿੰਦਰ ਸੰਧੂ , ਨਰਿੰਦਰ ਸੁਵਾਮੀ ਦਿਵਿਆ ਜਾਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ , ਨੰਦ ਕਿਸ਼ੋਰ ਕੌਂਸਲਰ , ਜੰਗ ਬਹਾਦਰ ਕੋਹਲੀ ਕੌਂਸਲਰ , ਰਿੰਕੂ ਖੋਲਸਾ ਪ੍ਰਧਾਨ ਸਿੱਟੀ ਆਪ ਬਲਾਕ ਨੂਰਮਹਿਲ , ਨਰਿੰਦਰ ਕੌਰ ਆਪ ਆਗੂ ਸੀਨੀਅਰ ਨੂਰਮਹਿਲ , ਮੋਹਿਤ ਸ਼ਰਮਾਂ, ਡਾ.ਮਨਜੀਤ ਸਿੰਘ, ਅਨਿਲ ਮੈਂਹਨ ਕੌਂਸਲਰ , ਰਾਜ ਕੁਮਾਰ ਮੈਂਹਨ, ਪ੍ਰੇਮ ਬਤਰਾ , ਸੁਖਦੇਵ ਲੰਗਾਹ ਅਤੇ ਸਕੂਲੀ ਸਟਾਫ , ਨਗਰ ਕੌਂਸਲ ਸਟਾਫ ਤੇ ਨੰਬਰਦਾਰ ਯੂਨੀਅਨ ਦੇ ਨੰਬਰਦਾਰ ਸ਼ਹਿਰ ਤੇ ਪਿੰਡਾਂ ਤੋਂ ਹਾਜ਼ਰ ਸਨ।
ਕੈਪਸ਼ਨ ਨੂਰਮਹਿਲ ਵਿਖੇ ਗਣਤੰਤਰ ਦਿਵਸ ਦੀਆਂ ਵੱਖ – ਵੱਖ ਤਸਵੀਰਾਂ – ਫੋਟੋ ਭੰਡਾਲ ਨੂਰਮਹਿਲ

Related Articles

Leave a Comment