Home » ਬਾਰ੍ਹਵੀਂ ਜਮਾਤ ਦੀ ਜਾਅਲੀ ਡੇਟਸੀਟ ਵਾਇਰਲ, ਵਿਦਿਆਰਥੀ ਪਰੇਸ਼ਾਨ, ਪੜੋ ਕੀ ਹੈ ਪੂਰਾ ਮਾਮਲਾ

ਬਾਰ੍ਹਵੀਂ ਜਮਾਤ ਦੀ ਜਾਅਲੀ ਡੇਟਸੀਟ ਵਾਇਰਲ, ਵਿਦਿਆਰਥੀ ਪਰੇਸ਼ਾਨ, ਪੜੋ ਕੀ ਹੈ ਪੂਰਾ ਮਾਮਲਾ

by Rakha Prabh
118 views

ਬਾਰ੍ਹਵੀਂ ਜਮਾਤ ਦੀ ਜਾਅਲੀ ਡੇਟਸੀਟ ਵਾਇਰਲ, ਵਿਦਿਆਰਥੀ ਪਰੇਸ਼ਾਨ, ਪੜੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 15 ਅਕਤੂਬਰ : ਸੀਬੀਐਸਈ ਸੈਸਨ 2022-23 ਦੀ ਬਾਰ੍ਹਵੀਂ ਜਮਾਤ ਦੀ ਫਰਜੀ ਡੇਟਸੀਟ ਵੱਖ-ਵੱਖ ਸਮੂਹਾਂ ਅਤੇ ਇੰਟਰਨੈਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਿਦਿਆਰਥੀਆਂ ’ਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਵਧਦਾ ਜਾ ਰਿਹਾ ਹੈ ਕਿ ਸੀਬੀਐਸਈ ਨੇ ਅਕਤੂਬਰ ਮਹੀਨੇ ’ਚ ਹੀ ਬੋਰਡ ਕਲਾਸਾਂ ਦੀ ਡੇਟਸੀਟ ਜਾਰੀ ਕਰ ਦਿੱਤੀ ਹੈ।

ਵਾਇਰਲ ਹੋ ਰਹੀ 12ਵੀਂ ਦੀ ਡੇਟਸੀਟ ’ਚ ਪ੍ਰੀਖਿਆਵਾਂ 15 ਫਰਵਰੀ ਤੋਂ 9 ਅਪ੍ਰੈਲ ਤੱਕ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ ਸੀਬੀਐਸਈ ਅਧਿਕਾਰੀਆਂ ਨੇ ਵੀ ਫੇਕ ਨਿਊਜ ਨੂੰ ਲੈ ਕੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਲਈ ਕੋਈ ਡੇਟਸੀਟ ਜਾਰੀ ਨਹੀਂ ਕੀਤੀ ਹੈ। ਵਿਦਿਆਰਥੀ ਫਰਜੀ ਖਬਰਾਂ ਵੱਲ ਧਿਆਨ ਨਾ ਦੇਣ। ਇਸ ਦੇ ਲਈ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ਚੈਕ ਕਰਦੇ ਰਹੋ। ਸੀਬੀਐਸਈ ਨੇ ਹੁਣ ਤੱਕ 10ਵੀਂ ਅਤੇ 12ਵੀਂ ਜਮਾਤ ਦੇ ਨਮੂਨੇ ਪੇਪਰ ਅਕਤੂਬਰ ਦੇ ਸ਼ੁਰੂ ਵਿੱਚ ਅਪਲੋਡ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੈਟਰਨ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਸੀਬੀਐਸਈ ਦੇ ਅਨੁਸਾਰ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ’ਚ ਸ਼ੁਰੂ ਹੋਣਗੀਆਂ। ਡੇਟਸੀਟ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਲਗਭਗ 45 ਦਿਨ ਪਹਿਲਾਂ ਜਾਰੀ ਕੀਤੀ ਜਾਵੇਗੀ। ਹਾਲਾਂਕਿ, ਗਰੁੱਪ ’ਚ ਵਾਇਰਲ ਹੋ ਰਹੀ ਡੇਟਸੀਟ ਬਿਲਕੁਲ ਸੀਬੀਐਸਈ ਪੈਟਰਨ ਦੇ ਅਨੁਸਾਰ ਹੈ। ਇਸ ’ਚ ਪ੍ਰੀਖਿਆਵਾਂ ਦੋ ਸ਼ਿਫਟਾਂ ’ਚ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਪਹਿਲੀ ਸਿਫਟ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਅਤੇ ਦੂਜੀ ਸਿਫਟ ਸਵੇਰੇ 2.30 ਤੋਂ ਸਾਮ 5.30 ਵਜੇ ਤੱਕ ਹੋਵੇਗੀ।

ਸੀਬੀਐਸਈ ਸਕੂਲਾਂ ਦੇ ਪਿ੍ਰੰਸੀਪਲਾਂ ਮੁਤਾਬਕ ਹਰ ਸਾਲ ਇਮਤਿਹਾਨਾਂ ਤੋਂ ਪਹਿਲਾਂ ਫਰਜੀ ਡੇਟਸੀਟਾਂ ਵਾਇਰਲ ਹੁੰਦੀਆਂ ਹਨ। ਹੁਣ ਇਹ ਰੁਝਾਨ ਪਿਛਲੇ ਦੋ-ਤਿੰਨ ਸਾਲਾਂ ਤੋਂ ਬਹੁਤ ਵੱਧ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਦੀ ਬੇਚੈਨੀ ਵਧਦੀ ਹੈ। ਹਾਲਾਂਕਿ, ਸਕੂਲ ਵੀ ਆਪਣੇ ਪੱਧਰ ’ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਕਿ ਉਹ ਕਿਸੇ ਵੀ ਜਾਅਲੀ ਖਬਰ ’ਤੇ ਧਿਆਨ ਨਾ ਦੇਣ।

ਸਿਰਫ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ਨੂੰ ਹੀ ਚੈੱਕ ਕਰਦੇ ਰਹੋ। ਫਿਲਹਾਲ ਸੀਬੀਐਸਈ ਨੇ ਨਮੂਨੇ ਦੇ ਪੇਪਰ ਅਪਲੋਡ ਕਰ ਦਿੱਤੇ ਹਨ। ਉਹ ਵੀ ਇੰਨੀ ਜਲਦੀ ਜਾਰੀ ਕਰ ਦਿੱਤੇ ਗਏ ਹਨ ਕਿਉਂਕਿ ਇਸ ਵਾਰ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਪੈਟਰਨ ’ਚ ਬਦਲਾਅ ਕੀਤਾ ਗਿਆ ਹੈ। ਇਸ ਸਾਲ ਸਿਰਫ ਇੱਕ ਪ੍ਰੀਖਿਆ ਹੋਵੇਗੀ, ਜਿਸ ’ਚ ਪੂਰਾ ਸਿਲੇਬਸ ਆਵੇਗਾ।

Related Articles

Leave a Comment