ਪੱਟੀ / ਤਰਨਤਾਰਨ 26 ਜਨਵਰੀ ( ਸੁੱਖ ਸਭਰਾ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਪੰਜਾਬ ਵਲੋਂ ਪੂਰੇ ਪੰਜਾਬ ਅੰਦਰ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਜਿਸ ਤਹਿਤ ਬਲਾਕ ਪੱਟੀ ਵੱਲੋਂ ਵੱਡੇ ਪੱਥਰ ਤੇ ਟਰੈਕਟਰ ਮਾਰਚ ਕੱਢਿਆ ਗਿਆ।ਇਹ ਟਰੈਕਟਰ ਮਾਰਚ ਪਿੰਡ ਸਭਰਾ ਦੀ ਨਵੀਂ ਦਾਣਾ ਮੰਡੀ ਵਿਖੇ ਵੱਡੇ ਇਕੱਠ ਨਾਲ ਸਰਦਾਰ ਸੋਹਣ ਸਿੰਘ ਸਭਰਾ ਬਲਾਕ ਪ੍ਰਧਾਨ ਪੱਟੀ ਕਰਮਜੀਤ ਸਿੰਘ, ਰਿੰਕੂ ਝੰਡੇਕਾ ਸਭਰਾ ਬਲਾਕ ਜਰਨਲ ਸਕੱਤਰ ਪੱਟੀ ਦੀ ਅਗਵਾਈ ਵਿੱਚ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਬਲਾਕ ਪੱਟੀ ਦੇ ਸਾਰੇ ਪਿੰਡਾਂ ਵਿੱਚੋਂ ਹੁੰਦਾ ਹੋਇਆ ਵਾਪਸ ਦਾਣਾ ਮੰਡੀ ਵਿਖੇ ਸਮਾਪਤ ਹੋਇਆ। ਇਸ ਮੌਕੇ ਪਿੰਡਾਂ ਦੀਆਂ ਇਕਾਈ ਦੇ ਪ੍ਰਧਾਨਾ ਵੱਲੋਂ ਆਪੋ ਆਪਣੀ ਜੁਮੇਵਾਰੀ ਸਮਝਦੇ ਹੋਏ ਪਿੰਡਾਂ ਵਿੱਚੋ ਟਰੈਕਟਰ ਲਿਆਦੇ ਗਏ ।ਇਹ ਟਰੈਕਟਰ ਮਾਰਚ ਸਭਰਾ ਦੀ ਨਵੀਂ ਦੇਣਾ ਮੰਡੀ ਤੋਂ ਹੁੰਦਾ ਹੋਇਆ ਪੱਟੀ ਬਲਾਕ ਦੇ ਪਿੰਡਾਂ ਨੂੰ ਪਾਰ ਕਰਕੇ ਸਹਿਰ ਪੱਟੀ ਦੇ ਵਿੱਚ ਦੀ ਹੁੰਦਾ ਹੋਇਆ ਚੂਸਲੇਵੜ੍ਹ ਮੋੜ ਵਿਖੇ ਪਹੁਚਿਆ। ਪੱਟੀ ਸਹਿਰ ਲਾਹੌਰ ਚੌਕ ਵਿਖੇ ਪੰਜ ਦੱਸ ਮਿੰਟ ਲਈ ਟਰੈਕਟਰ ਮਾਰਚ ਨੂੰ ਰੋਕ ਕੇ ਕਿਸਾਨ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ ਅਤੇ ਮੁੱਖ ਤੌਰ ਤੇ ਜਿਲਾ ਤਰਨਤਾਰਨ ਦੇ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ ਵੱਲੋਂ ਕਿਸਾਨਾਂ ਨੂੰ ਸੰਬੋਧਿਤ ਕੀਤਾ ਗਿਆ । ਇਸ ਮੌਕੇ ਇਸ ਟਰੈਕਟਰ ਮਾਰਚ ਵਿੱਚ ਭਾਈ ਕਰਨੈਲ ਸਿੰਘ ਸਭਰਾ ਇਕਾਈ ਪ੍ਰਧਾਨ ,ਜਤਿੰਦਰ ਸਿੰਘ ਪਹਿਲਵਾਨ ਸਭਰਾ, ਮਹਾਨ ਸਿੰਘ ਸਭਰਾ, ਅਮਰੀਕ ਸਿੰਘ ਸਭਰਾ,ਜੇਠਾ ਸਿੰਘ ਸਭਰਾ, ਆਤਮਾ ਸਿੰਘ ਸਭਰਾ ਆਧੀ, ਹਰਦੇਵ ਸਿੰਘ ਬੂਹ ਇਕਾਈ ਪ੍ਰਧਾਨ, ਹਰਚੰਦ ਸਿੰਘ ਲਹੌਕਾ, ਭੁਪਿੰਦਰ ਸਿੰਘ ਠੱਠੀਆਂ, ਅੰਗਰੇਜ ਸਿੰਘ ਜੱਲੋਕੇ ਸਰਪੰਚ, ਮਸਤਾਨ ਸਿੰਘ ਜੱਲੋਕੇ ਇਕਾਈ ਪ੍ਰਧਾਨ,ਬਾਬਾ ਬੱਬਰ ਸਿੰਘ ਕੇਟ ਬੁੱਢਾ,ਗੁਰਪ੍ਰੀਤ ਸਿੰਘ ਕਿਰਤੋਵਾਲ,ਲੱਖਬੀਰ ਸਿੰਘ ਕਿਰਤੋਵਾਲ ਇਕਾਈ ਪ੍ਰਧਾਨ, ਅਵਤਾਰ ਸਿੰਘ ਕਿਰਤੋਵਾਲ, ਸੁੱਚਾ ਸਿੰਘ ਪੱਟੀ ਇਕਾਈ ਪ੍ਰਧਾਨ, ਬਾਜ ਸਿੰਘ ਕਾਮਰੇਡ ਸਭਰਾ, ਸੁਖਵਿੰਦਰ ਸਿੰਘ ਕਾਮਰੇਡ ਸਭਰਾ, ਸਰਵਨ ਸਿੰਘ ਤੁੰਗ,ਬਲਵਿੰਦਰ ਸਭਰਾ, ਤੇ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।