ਨੂਰਮਹਿਲ/ਜਲੰਧਰ 25 ਸਤੰਬਰ( ਨਰਿੰਦਰ ਭੰਡਾਲ )
ਪਾਵਰਕੌਮ ਵਿਭਾਗ ਨੂਰਮਹਿਲ ਵੱਲੋਂ ਲਗਾਏ ਜਾ ਰਹੇ ਸਰਕਾਰੀ ਸਕੂਲ ਦੀ ਦੀਵਾਰ ਨਾਲ ਟ੍ਰਾਂਸਫਾਰਮਰ ਦਾ ਮਹੁੱਲਾ ਨਿਵਾਸੀਆਂ ਬੱਚਿਆਂ ਦੇ ਮਾਪਿਆਂ,ਸਕੂਲ ਪਿ੍ੰਸੀਪਲ ਅਤੇ ਅਧਿਆਪਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ । ਇਸ ਮੌਕੇ ਸਕੂਲ ਪ੍ਰਿੰਸੀਪਲ, ਬੱਚਿਆਂ ਦੇ ਮਾਪਿਆਂ ਅਤੇ ਮਹੱਲਾ ਨਿਵਾਸੀਆ ਨੇ ਪਾਵਰਕਾਮ ਦਫ਼ਤਰ ਨੂਰਮਹਿਲ ਦੇ ਅਧਿਕਾਰੀ ਨੂੰ ਲਿਖੀ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਸਥਿਤ ਕੋ ਐਜੂਕੇਸ਼ਨ ਸਰਕਾਰੀ ਸਕੂਲ ਦੀ ਦੀਵਾਰ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਅਤੇ ਬਿਨੵਾਂ ਅਦਾਰੇ ਦੀ ਸਹਿਮਤੀ ਤੋਂ ਬਿਜਲੀ ਟ੍ਰਾਂਸਫਾਰਮਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਉਪਰ ਟ੍ਰਾਂਸਫਾਰਮਰ ਲਗਾਇਆ ਗਿਆ ਹੈ ਉਸ ਜਗ੍ਹਾ ਤੇ ਸਕੂਲ ਦੇ ਬੱਚੇ ਰੋਜ਼ਾਨਾ ਲੰਘਦੇ ਹਨ ਅਤੇ ਕਿਸੇ ਵੇਲੇ ਵੀ ਕੋਈ ਭਿਆਨਕ ਘਟਨਾ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪਾਵਰਕੌਮ ਤੌ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਦੇ ਹੋਏ ਇਸ ਟਰਾਂਸਫਾਰਮ ਨੂੰ ਸਕੂਲ ਦੀ ਦੀਵਾਰ ਨੇੜਿਓਂ ਹਟਾਇਆ ਜਾਵੇ ।