ਜ਼ੀਰਾ/ ਫਿਰੋਜ਼ਪੁਰ 19 ਅਕਤੂਬਰ ( ਜੀ ਐਸ ਸਿੱਧੂ /ਸ਼ਮਿੰਦਰ ਰਾਜਪੂਤ )
ਔਰਤਾਂ ਵਿੱਚ ਦ੍ਰਿੜ ਸ਼ਕਤੀ ਹੋਣ ਕਰਕੇ ਉਹ ਕਿਸੇ ਮੁਕਾਮ ਨੂੰ ਹਾਸਲ ਕਰ ਸਕਣ ਦੀ ਸਮਰੱਥਾ ਰੱਖਦੀਆਂ ਹਨ। ਭਾਵੇਂ ਉਹ ਘਰੈਲ ਔਰਤ ਹੀ ਕਿਉਂ ਨਾ ਹੋਵੇ ਜੇਕਰ ਉਸ ਵਿੱਚ ਦ੍ਰਿੜ ਸ਼ਕਤੀ ਹੈ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੀ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਜਦੋ ਡੀ.ਐਸ.ਪੀ ਅਤੁਲ ਸੋਨੀ ਦੀ ਧਰਮਪਤਨੀ ਸ਼ਲਿਨੀ ਸੋਨੀ ਨੇ ਖੇਡਾਂ ਵਤਨ ਪੰਜਾਬ ਦੀਆਂ ਬਠਿੰਡਾ ਦੇ ਸਟੇਡੀਅਮ ਮਲਟੀ ਪਰਪਸ ਦੇ ਵੇਟ ਲਿਫਟਿੰਗ ਵਿਚ 305 ਕਿਲੋ ਭਾਰ ਚੱਕ ਕੇ ਗੋਲਡ ਮੈਡਲ ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਡੀਐਸਪੀ ਅਤੁਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਸ਼ਾਲਿਨੀ ਸੋਨੀ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾ ਵਿਚ ਵਧ ਚੜਕੇ ਹਿੱਸਾ ਲੈਣਾ ਤੇ ਇਲਾਵਾ ਵੇਟ ਲਿਫਟਿੰਗ ਦਾ ਬਹੁਤ ਸ਼ੌਂਕ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਸ਼ਾਲਿਨੀ ਆਮ ਤੌਰ ਤੇ ਵੇਟ ਲਿਫਟਿੰਗ ਦੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ । ਜ਼ਿਕਰਯੋਗ ਹੈ ਕਿ ਇੱਕ ਸਾਲ ਦੇ ਕਰੀਬ ਉਨ੍ਹਾਂ ਦਾ ਵਿਆਹ ਡੀਐਸਪੀ ਅਤੁਲ ਸੋਨੀ ਨਾਲ ਹੋਇਆ ਸੀ ਜੋ ਇਸ ਵੇਲੇ ਫਾਜ਼ਿਲਕਾ ਵਿੱਚ ਡੀਐਸਪੀ ਦੇ ਅਹੁਦੇ ਤੇ ਤੈਨਾਤ ਹਨ। ਇਸ ਦੌਰਾਨ ਵੇਟ ਲਿਫਟਰ ਸ਼ਾਲਿਨੀ ਨੇ ਦੱਸਿਆ ਕਿ ਉਹ ਇਸ ਵਕਤ ਫਾਜ਼ਿਲਕਾ ਵਿਖੇ ਰਹਿ ਰਹੇ ਹਨ ਅਤੇ ਅਤੁੱਲ ਸੋਨੀ ਨੇ ਊਸ ਦੀ ਇਸ ਵੇਟ ਲਿਫਟਿੰਗ ਦੀ ਖੇਡ ਦੀ ਰੁਚੀ ਨੂੰ ਦੇਖਦਿਆਂ ਮੇਰਾ ਬਹੁਤ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੇ ਮਿਹਨਤ ਤੇ ਸਹਿਯੋਗ ਸਦਕਾ ਅੱਜ ,,ਖੇਡਾਂ ਵਤਨ ਪੰਜਾਬ ਦੀਆਂ ,, ਵਿੱਚ ਸ਼ਾਮਿਲ ਹੋ ਸਕੀ ਹੈ। ਜਿਥੇ ਸ਼ਾਲਿਨੀ ਸੋਨੀ ਨੇ ਬਠਿੰਡਾ ਦੇ ਮਲਟੀ ਪਰਪਸ ਸਟੇਡੀਅਮ ਵਿੱਚ ਵੇਟ ਲਿਫਟਿੰਗ ਮੁਕਾਬਲੇ ਦੌਰਾਨ 305 ਕਿਲੋ ਵੇਟ ਚੁੱਕ ਕੇ ਪਹਿਲੇ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸ ਜਿੱਤ ਨੂੰ ਲੈਕੇ ਰਾਜਨੀਤਕ ਧਾਰਮਿਕ ਸਮਾਜਿਕ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਅਤੇ ਘਲ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਕੈਪਸ਼ਨ :- ਵੇਟ ਲਿਫਟਿੰਗ ਜੈਤੂ ਸ਼ਾਲਿਨੀ ਸੋਨੀ ਦੀ ਫਾਇਲ ਤਸਵੀਰ।