Home » ਜ਼ੀਰਾ ਵਿਖੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਾਬ ਸਰਕਾਰ ਦਾ ਅਧਿਆਪਕ ਮੰਗਾਂ ਸਬੰਧੀ ਅਰਥੀ ਫੂਕ ਮੁਜਾਹਰਾ ਕੀਤਾ।ਪੁਤਲਾ ਫੂਕ ਰੋਸ ਮੁਜ਼ਾਰਾ ਕੀਤਾ

ਜ਼ੀਰਾ ਵਿਖੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਾਬ ਸਰਕਾਰ ਦਾ ਅਧਿਆਪਕ ਮੰਗਾਂ ਸਬੰਧੀ ਅਰਥੀ ਫੂਕ ਮੁਜਾਹਰਾ ਕੀਤਾ।ਪੁਤਲਾ ਫੂਕ ਰੋਸ ਮੁਜ਼ਾਰਾ ਕੀਤਾ

,,ਮਾਮਲਾ ਐਮੀਨਸ ਸਕੂਲਾਂ ਦੇ ਨਾਮ ਤੇ ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ ਦਾ ,

by Rakha Prabh
139 views

ਜ਼ੀਰਾ /ਫਿਰੋਜ਼ਪੁਰ 19 ਅਕਤੂਬਰ ( ਜੀ ਐਸ ਸਿੱਧੂ/ ਸ਼ਮਿੰਦਰ ਸਿੰਘ ਰਾਜਪੂਤ )

ਜ਼ੀਰਾ ਵਿਖੇ ਸਾਂਝੇ ਅਧਿਆਪਕ ਮੋਰਚੇ ਪੰਜਾਬ ਦੇ ਸੱਦੇ ਤਹਿਤ ਅਧਿਆਪਕ ਮੋਰਚਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੱਟੋ, ਬਲਵਿੰਦਰ ਸਿੰਘ ਸੰਧੂ ਚੱਬਾ ,ਨਵੀਨ ਸਚਦੇਵਾ, ਬਾਜ ਸਿੰਘ ਭੁੱਲਰ, ਗੁਰਪਾਲ ਜੀਰਵੀ ਦੀ ਰਹਿਨੁਮਾਈ ਹੇਠ ਘੰਟਾ ਘਰ ਚੌਕ ਜ਼ੀਰਾ ਵਿਖੇ ਅਧਿਆਪਕ ਮੰਗਾਂ ਸਬੰਧੀ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਫੈਸਲਿਆਂ ਨੂੰ ਨੱਥ ਪਾਵੇ ਨਹੀ ਤਾਂ ਸਮੁੱਚਾ ਮੁਲਾਜ਼ਮ ਵਰਗ ਸੜਕਾਂ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਬਦਲੀ ਨੀਤੀ ਨੂੰ ਛਿੱਕੇ ਟੰਗ ਕੇ ਅਧਿਆਪਕਾਂ ਦੀਆਂ ਦੂਰ-ਦੁਰਾਡੇ ਦੇ ਐਮੀਨੈਂਸ ਸਕੂਲਾਂ ‘ਚ ਜ਼ਬਰੀ ਕੀਤੀਆਂ ਬਦਲੀਆਂ, ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਬਜ਼ਾਏ ਸਿਰਫ ਮਾਣ ਭੱਤਾ ਵਧਾ ਕੇ ਡੰਗ ਟਪਾਉਣ ਅਤੇ 15 ਜਨਵਰੀ 2015 ਦੇ ਨੋਟੀਫਿਕੇਸ਼ਨ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ-ਕੋਰਟ ਵਲੋਂ ਰੱਦ ਕਰਕੇ ਪਰਖ ਸਮੇਂ ‘ਚ ਪੂਰੀ ਤਨਖਾਹ ਦੇਣ ਦੇ ਦਿੱਤੇ ਫੈਸਲੇ ਨੂੰ ਲਾਗੂ ਨਾ ਕਰਨ , ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਅਤੇ ਅਧਿਆਪਕ ਮੁਲਾਜ਼ਮਾਂ ਦੀਆਂ ਹੋਰ ਹੱਕੀ ਮੰਗਾਂ ਨਾ ਮੰਨਣ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਦਿੱਤੇ ਸੱਦੇ ਤਹਿਤ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਰਾ ਕੀਤਾ ਗਿਆ ਹੈ। ਇਸ ਮੌਕੇ ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਭਰਾਤਰੀ ਜਥੇਬੰਦੀ ਦੇ ਆਗੂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ,ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ ਤੋਂ ਇਲਾਵਾਂ ਅਧਿਆਪਕ ਆਗੂ ਸੁਖਦੇਵ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਸੀਬ ਸਿੰਘ, ਹਰਪਾਲ ਸਿੰਘ, ਰਾਜ ਸਿੰਘ, ਸਨਦੀਪ ਵਿਨਾਇਕ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਬਾਜ ਸਿੰਘ ਭੁੱਲਰ ,ਨੀਰਜ ਕੁਮਾਰ, ਗੁਰਸ਼ਾਮ ਸਿੰਘ, ਜੋਗਿੰਦਰ ਸਿੰਘ ਕੰਡਿਆਲ, ਜਗਸੀਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਕਲਸੀ, ਬਲਜਿੰਦਰ ਸਿੰਘ, ਪ੍ਰੇਮ ਸਿੰਘ ਹੈਡ ਟੀਚਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ ।

Related Articles

Leave a Comment