Home » 44 ਵਾਂ ਸ੍ਰੀ ਸਨਾਤਨ ਧਰਮ ਸੰਮੇਲਨ ਤੇ ਸ੍ਰੀ ਮਧ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਹਵਨ ਯੱਗ ‘ਚ’ ਆਹੂਤੀਆਂ ਨਾਲ ਸੰਪੂਰਨ

44 ਵਾਂ ਸ੍ਰੀ ਸਨਾਤਨ ਧਰਮ ਸੰਮੇਲਨ ਤੇ ਸ੍ਰੀ ਮਧ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਹਵਨ ਯੱਗ ‘ਚ’ ਆਹੂਤੀਆਂ ਨਾਲ ਸੰਪੂਰਨ

ਧਾਰਮਿਕ,ਸਮਾਜ ਸੇਵੀ ਸੰਸਥਾਵਾਂ ਤੇ ਪੁਲਿਸ ਪ੍ਰਸ਼ਾਸਨ ਨੇ ਮਿਲਕੇ ਪਾਈਆਂ ਸੁਖ ਸ਼ਾਂਤੀ ਦੀਆਂ ਪੂਰਨ ਅਹੂਤੀ

by Rakha Prabh
55 views

ਜ਼ੀਰਾ / ਫਿਰੋਜ਼ਪੁਰ 31 ਮਾਰਚ (ਗੁਰਪ੍ਰੀਤ ਸਿੰਘ ਸਿੱਧੂ / ਸ਼ਮਿੰਦਰ ਰਾਜਪੂਤ ) :- ਜੀਰਾ ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਬਜਰੰਗ ਭਵਨ ਮੰਦਰ ਜ਼ੀਰਾ ਦਾ 44ਵਾ ਸਨਾਤਨ ਧਰਮ ਸੰਮੇਲਨ ਤੇ ਸ੍ਰੀ ਮਧ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਸੰਸਥਾ ਦੇ ਸਰਪ੍ਰਸਤ ਪ੍ਰੇਮ ਕੁਮਾਰ ਗਰੋਵਰ ਅਤੇ ਪ੍ਰਧਾਨ ਪਵਨ ਕੁਮਾਰ ਭਸੌੜ ਦੀ ਦੇਖ ਰੇਖ ਹੇਠ ਚੱਲੇ ਸ੍ਰੀ ਮਦ ਭਾਗਵਤ ਕਥਾ ਦੀ ਸਮਾਪਤੀ ਹਵਨ ਯੱਗ ਉਪਰੰਤ ਸ੍ਰੀ ਮਧ ਭਾਗਵਤ ਕਥਾ ਦੀ ਸਮਾਪਤੀ ਅਤੇ ਭੰਡਾਰੇ ਨਾਲ ਸੰਪੂਰਨ ਹੋ ਗਿਆ। ਇਸ ਮੌਕੇ ਹਵਨ ਯੱਗ ਦੀ ਪੂਜਾ ਉਘੇ ਸਮਾਜ ਸੇਵੀ ਸੁਰਿੰਦਰ ਗੁਪਤਾ ਡਾਇਰੈਕਟਰ ਰਾਖਾ ਪ੍ਰਭ,ਅਸ਼ਵਨੀ ਗੁਪਤਾ ,ਕਰਨ ਬਾਸਲ ਤੇ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾਂ ਐਸ ਐਚ ਓ ਕਮਲਜੀਤ ਰਾਏ ਥਾਣਾ ਸਿਟੀ ਜ਼ੀਰਾ, ਇੰਦਰਜੀਤ ਕੌਰ ਸਬ ਇੰਸਪੈਕਟਰ, ਰਾਕੇਸ਼ ਸ਼ਰਮਾ ਕੌਂਸਲਰ ਤਲਵੰਡੀ ਭਾਈ, ਸਮਾਜ ਸੇਵੀ ਸਤਿੰਦਰ ਸਚਦੇਵਾ ਸੂਬਾ ਵਾਇਸ ਪ੍ਰਧਾਨ ਭਾਵਿਪ, ਚਰਨਜੀਤ ਸਿੰਘ ਸੋਨੂੰ ਪ੍ਰਧਾਨ ਰਿਲਾਇੰਸ ਇੰਟਰਨੈਸ਼ਨਲ ਕਲੱਬ , ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਮਹਿੰਦਰ ਪਾਲ ਬਲਾਕ ਪ੍ਰਧਾਨ ਭਾਵਿਪ, ਰਾਖਾ ਪ੍ਰਭ ਅਖਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਿੱਧੂ,ਐਮ ਡੀ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ, ਡਾਇਰੈਕਟਰ ਜਨਕ ਰਾਜ ਝਾਬ, ਵਿਜੈ ਬਾਹਰੀਆਂ ਦੀਪਕ ਭਾਰਗਵ ਚੇਅਰਮੈਨ ਪ੍ਰੈਸ ਕਲੱਬ ਆਦਿ ਨੇ ਹਵਨ ਯੱਗ ਵਿੱਚ ਮਿਲਕੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸੱਚਾਈ ਦੀ ਜਿੱਤ ਦੀਆਂ ਅਹੁਤੀਆ ਮਿਲਕੇ ਪਾਈਆ ਗਈਆ।ਇਸ ਉਪਰੰਤ ਮਹਾਮੰਡਲੇਸਵਰ ਸ੍ਰੀ ਸ਼੍ਰੀ 1008 ਸੁਆਮੀ ਡਾ ਰਮੇਸ਼ਾਂ ਨੰਦ ਜੀ ਵੱਲੋਂ ਸ੍ਰੀ ਮਦ ਭਾਗਵਤ ਕਥਾ ਦੀ ਸਮਾਪਤੀ ਤੇ ਉਸ ਦੇ ਭੋਗ ਪਾਏ ਗਏ।ਡਾ ਸੁਆਮੀ ਰਮੇਸ਼ਾਂਨੰਦ ਜੀ ਵੱਲੋਂ ਲੋਕਾਂ ਨੂੰ ਸ੍ਰੀ ਮਦ ਭਾਗਵਤ ਦੇ ਉਪਦੇਸ਼ ਸੁਣਾਉਂਦਿਆਂ ਕਿਹਾ ਕਿ ਤੁਹਾਡੇ ਜੀਵਨ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਆ ਸਕਦੀਆਂ ਹਨ। ਇਸ ਮੌਕੇ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਬਜਰੰਗ ਭਵਨ ਸੰਸਥਾ ਦੇ ਕਮੇਟੀ ਮੈਂਬਰਾਂ , ਸ਼੍ਰੀ ਸ਼ਾਮ ਪਰਿਵਾਰ ਮੈਂਬਰਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਅਤੇ ਰਾਖਾ ਪ੍ਰਭ ਅਖਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਿੱਧੂ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਵੱਲੋਂ ਸਮੁੱਚੇ ਪਰਿਵਾਰ ਸਮੇਤ ਸੁਆਮੀ ਡਾ ਰਾਮੇਸਾਨੰਦ ਜੀ ਦਾ ਰਾਮ ਪਰਿਵਾਰ ਦੀ ਤਸਵੀਰ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਗੌਰਵ ਭਾਰਗੋ, ਤਰਸੇਮ ਲਾਲ ਸ਼ਰਮਾ, ਤਰਲੋਕ ਸਿੰਘ ਮਿਰਜਾ, ਪਵਨ ਮਦਾਨ, ਵਿਕਾਸ ਗਰੋਵਰ ਲਾਡੀ, ਸੁੰਦਰਮ ਸੂਦ, ਸੂਰਜ ਅਨੇਜਾ, ਹ, ਬਲਜੀਤ ਸਿੰਘ ਬੱਲੀ, ਸੋਨੂ, ਰਾਜ ਚੁੱਘ, ਰਕੇਸ਼ ਕੁਮਾਰ ਰਾਜੂ,ਰਾਕੇਸ਼ ਸੇਠੀ ਆਦੀ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਕਥਾ ਦਾ ਅਨੰਦ ਮਾਣਿਆ।

Related Articles

Leave a Comment