Home » ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਤੇ ਆਮ ਆਦਮੀ ਡਾਢਾ ਪ੍ਰੇਸ਼ਾਨ- ਨਵਜੀਤ ਸਿੰਘ

ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਤੇ ਆਮ ਆਦਮੀ ਡਾਢਾ ਪ੍ਰੇਸ਼ਾਨ- ਨਵਜੀਤ ਸਿੰਘ

ਭਗਵੰਤ ਮਾਨ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਤੋਂ ਨਾਕਾਮ ਰਿਹਾ- ਅੰਮ੍ਰਿਤਪਾਲ ਭੌਂਸਲੇ

by Rakha Prabh
14 views

ਫਿਲੌਰ/ਜਲੰਧਰ 25 ਸਤੰਬਰ (ਨਰਿੰਦਰ ਭੰਡਾਲ )

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਕਾਂਗਰਸ ਕਮੇਟੀ ਰੁੜਕਾਂ ਕਲਾਂ ਅਤੇ ਫਿਲੌਰ ਵੱਲੋ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਦੋ ਘੰਟੇ ਵਿਸ਼ਾਲ ਰੋਸ ਧਰਨਾ ਡੀਐਸਪੀ ਦਫ਼ਤਰ ਫਿਲੋਰ ਵਿਖੇ ਦਿੱਤਾ ਗਿਆ । ਇਸ ਮੌਕੇ ਧਰਨਾ ਪ੍ਰਦਰਸ਼ਨ ਨੂੰ ਉਚੇਚੇ ਤੌਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ, ਸੀਨੀਅਰ ਆਗੂ ਪ੍ਰਿਥੀਪਾਲ ਸਿੰਘ ਖਹਿਰਾ, ਸੁਰਜੀਤ ਸਿੰਘ ਲੱਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਜਿੰਦਰ ਕੁਮਾਰ, ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜ਼ਿਲ੍ਹਾ, ਮਹਿੰਦਰ ਰਾਮ ਚੁੰਬਰ ਪ੍ਰਧਾਨ ਨਗਰ ਕੌਂਸਲ ਫਿਲੌਰ ਆਦਿ ਹਾਜ਼ਰ ਸਨ। ਇਸ ਮੌਕੇ ਕਾਂਗਰਸ ਆਗੂ ਨਵਜੀਤ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਗਈ ਹੈ ਅਤੇ ਆਮ ਆਦਮੀ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਤੇ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਤਿੱਖੀ ਆਲੋਚਨਾ ਕੀਤੀ।‌ ਉਨ੍ਹਾਂ ਭਗਵੰਤ ਸਿੰਘ ਮਾਨ ਤੋਂ ਗ੍ਰਹਿ ਵਿਭਾਗ ਤੋਂ ਅਸਤੀਫ਼ੇ ਦੀ ਮੰਗ ਕੀਤੀ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।ਭੌਂਸਲੇ ਨੇ ਕਿਹਾ ਕਿ ਵੱਧ ਰਹੇ ਗੈਂਗਵਾਰ, ਬੰਦੂਕ ਅਪਰਾਧ, ਜਬਰੀ ਵਸੂਲੀ ਦੀਆਂ ਕਾਲਾਂ ਅਤੇ ਹੋਰ ਛੋਟੇ-ਮੋਟੇ ਅਪਰਾਧਾਂ ਨੇ ਪੰਜਾਬ ਭਾਈਚਾਰੇ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਜਿਸ ਆਮ ਲੋਕ ਤੇ ਵਪਾਰੀ ਵਰਗ ਪ੍ਰੇਸ਼ਾਨ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਦੇ ਲੋਕ, ਖਾਸ ਕਰਕੇ ਔਰਤਾਂ, ਲੁੱਟਾਂ ਖੋਹਾਂ ਅਤੇ ਡਕੈਤੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਤੋਂ ਜਬਰੀ ਵਸੂਲੀ ਦੀਆਂ ਕਾਲਾਂ ਆਉਣਾ ਸ਼ਹਿਰਾਂ ਦੇ ਕਾਰੋਬਾਰੀ ਭਾਈਚਾਰੇ ਲਈ ਇਕ ਨਵੀਂ ਆਮ ਗੱਲ ਬਣ ਗਈ ਹੈ। ਭੌਂਸਲੇ ਨੇ ਕਿਹਾ ਕਿ ਫਿਰ ਵੀ ਪੁਲਿਸ ਨੂੰ ਅਜਿਹੇ ਅਪਰਾਧਾਂ ‘ਤੇ ਸਮੇਂ ਸਿਰ ਕਾਰਵਾਈ ਕਰਨ ਦੀ ਕੋਈ ਪਰਵਾਹ ਨਹੀਂ ਹੈ। ਲੋਕਾਂ ਨੂੰ ਅਗਵਾ ਕਰਕੇ ਕਤਲ ਕੀਤੇ ਜਾ ਰਹੇ ਹਨ, ਸਰਕਾਰ ਬੇਖ਼ਬਰ ਹੈ।

ਸੀਨੀਅਰ ਕਾਂਗਰਸੀ ਆਗੂ ਭੌਂਸਲੇ ਨੇ ਕਿਹਾ ਕਿ ਕਿਸੇ ਸੂਬੇ ਦਾ ਗ੍ਰਹਿ ਮੰਤਰੀ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੁੰਦਾ ਹੈ। ਹਾਲਾਂਕਿ, ਪੰਜਾਬ ਵਿੱਚ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਦੀ ਦੁਰਵਰਤੋਂ, ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਅਤੇ ਨਸ਼ਾ ਤਸਕਰੀ ਦੇ ਮਾਮਲੇ ਵੱਧ ਰਹੇ ਹਨ ਅਤੇ ਨੌਜ਼ਵਾਨੀ ਦਾ ਘਾਂਣ ਹੋ ਰਿਹਾ ਹੈ। ਇਸ ਦੌਰਾਨ ਡੀਐਸਪੀ ਫਿਲੌਰ ਨੂੰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਲੋਂ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸਰਵ ਸ੍ਰੀ ਰਾਕੇਸ਼ ਦੁੱਗਲ, ਸੁਰਜੀਤ ਸਿੰਘ ਲੱਲੀ, ਪ੍ਰਿਥੀਪਾਲ ਸਿੰਘ ਖਹਿਰਾ, ਸੁਰਜੀਤ ਸਿੰਘ ਮਾਹਲ, ਹਰਮੇਸ਼ ਲਾਲ, ਗੁਰਪ੍ਰੀਤ ਕੌਰ ਸਹੋਤਾ, ਸੁਖਦੇਵ ਸਿੰਘ ਔਲਖ, ਨਵਦੀਪ ਸਿੰਘ ਮੈਂਬਰ ਬਲਾਕ ਸੰਮਤੀ, ਰਾਮ ਲੁਭਾਇਆ ਸਰਹਾਲ ਮੁੰਡੀ, ਸਰਵਜੀਤ ਸਰਪੰਚ ਭੱਟੀਆਂ, ਗੁਰਸੇਵਕ ਸਿੰਘ ਲਿੱਧੜ,ਜਸਵਿੰਦਰ ਸਿੰਘ ਜੱਸੀ ਵਾਇਸ ਚੇਅਰਮੈਨ, ਸਰਪੰਚ ਨਿਰਮਲ ਨਗਰ, ਚਰਨਜੀਤ ਸਿੰਘ ਇੰਦਰਾ ਕਾਲੋਨੀ, ਪ੍ਰੇਮ ਬਹਾਦਰ ਤੇਹਿੰਗ, ਰਜਿੰਦਰ ਕੌਰ ਰੁੜਕੀ, ਜਸਪਾਲ ਗਿੰਡਾ ਕੌਂਸਲਰ, ਰਾਜ ਕੁਮਾਰ ਸੰਧੂ ਕੌਂਸਲਰ, ਰਾਜ ਕੁਮਾਰ ਹੰਸ, ਗਿਆਨ ਸਿੰਘ ਅੱਪਰਾ, ਅਨਿਲ ਜੋਸ਼ੀ ਪ੍ਰਧਾਨ ਗੁਰਾਇਆ, ਪਲਵਿੰਦਰ ਦੁਸਾਂਝ, ਜਸਵਿੰਦਰ ਸਰਪੰਚ ਸ਼ਾਹਪੁਰ, ਦੇਸ ਰਾਜ ਮੱਲ੍ਹ, ਮੱਲੀ ਅੱਟਾ, ਰਾਮ ਸ਼ਰਨ ਰੰਧਾਵਾ, ਅਸ਼ੋਕ ਕੁਮਾਰ ਸ਼ੌਂਕੀ ਸੈਫਾਬਾਦ, ਸੁਰਿੰਦਰ ਸਿੰਘ ਨੰਬਰਦਾਰ, ਮੱਖਣ ਪੀਏ, ਰੌਸ਼ਨ ਲਾਲ ਬੋਪਾਰਾਏ ਕੌਂਸਲਰ,ਹੰਸ ਰਾਜ ਕਡਿਆਣਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related Articles

Leave a Comment