Home » ਰਾਮ ਰਹੀਮ ਨੇ ਡੇਰੇ ਵਿਚ ਧੜੇਬੰਦੀ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਰਾਮ ਰਹੀਮ ਨੇ ਡੇਰੇ ਵਿਚ ਧੜੇਬੰਦੀ ਦੀਆਂ ਖ਼ਬਰਾਂ ਦਾ ਕੀਤਾ ਖੰਡਨ

by Rakha Prabh
86 views
ਚੰਡੀਗੜ੍ਹ, 27 ਮਾਰਚ, (ਯੂ.ਐਨ.ਆਈ.)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਇਕ ਹੋਰ ਚਿੱਠੀ ਆਈ ਹੈ। ਰਾਮ ਰਹੀਮ ਦੀ ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 26 ਮਾਰਚ ਨੂੰ ਸੁਨਾਰੀਆ ਜੇਲ੍ਹ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਹ ਚਿੱਠੀ ਲਿਖੀ ਸੀ। ਚਿੱਠੀ ’ਚ ਰਾਮ ਰਹੀਮ ਨੇ ਆਪਣੀ ਫਰਲੋ ਦਾ ਵੀ ਜ਼ਿਕਰ ਕੀਤਾ ਹੈ। ਚਿੱਠੀ ’ਚ ਰਾਮ ਰਹੀਮ ਨੇ ਡੇਰੇ ’ਚ ਚੱਲ ਰਹੀ ਧੜੇਬੰਦੀ ਦੀਆਂ ਖਬਰਾਂ ਦਾ ਜਵਾਬ ਦਿੱਤਾ ਹੈ। ਪੱਤਰ ਵਿੱਚ ਰਾਮ ਰਹੀਮ ਨੇ ਲਿਖਿਆ ਕਿ ਸਾਰੇ ਸੇਵਾਦਾਰ, ਐਡਮਿਨ ਬਲਾਕ, ਜਸਮੀਤ (ਰਾਮ ਰਹੀਮ ਦਾ ਪੁੱਤਰ), ਚਰਨਪ੍ਰੀਤ-ਅਮਰਪ੍ਰੀਤ (ਰਾਮ ਰਹੀਮ ਦੀਆਂ ਧੀਆਂ) ਅਤੇ ਹਨੀਪ੍ਰੀਤ (ਰਾਮ ਰਹੀਮ ਦੀ ਮੂੰਹ ਬੋਲੀ ਧੀ) ਸਾਰੇ ਸਾਡੀਆਂ ਗੱਲਾਂ ਦਾ ਪਾਲਣ ਕਰਦੇ ਹਨ। ਇਹ ਸਾਰੇ 4 ਲੋਕ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਾਨੂੰ ਛੱਡਣ ਆਏ ਸਨ। ਰਾਮ ਰਹੀਮ ਨੇ ਚਿੱਠੀ ਵਿੱਚ ਲਿਖਿਆ, ਅਸੀਂ ਤੁਹਾਡੇ ਗੁਰੂ ਸੀ, ਅਸੀਂ ਤੁਹਾਡੇ ਗੁਰੂ ਹਾਂ ਅਤੇ ਅਸੀਂ ਹਮੇਸ਼ਾ ਗੁਰੂ ਦੇ ਰੂਪ ਵਿੱਚ ਪ੍ਰਚਾਰ ਕਰਦੇ ਰਹਾਂਗੇ। ਰਾਮ ਰਹੀਮ ਨੇ ਚਿੱਠੀ ’ਚ ਲਿਖਿਆ ਹੈ ਕਿ ਅਸੀਂ ਹਰ ਧਰਮ ਦਾ ਸਨਮਾਨ ਕਰਦੇ ਹਾਂ। ਬੇਅਦਬੀ ਜਾਂ ਬੁਰਾਈ ਤਾਂ ਦੂਰ ਦੀ ਗੱਲ ,ਅਜਿਹੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

Related Articles

Leave a Comment