ਗੁਰਦਾਸਪੁਰ, 27 ਮਾਰਚ-(ਗੁਲਸ਼ਨ ਕੁਮਾਰ)-ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ, ਲੋਕ ਸੱਭਿਆਚਾਰਕ ਮੇਲੇ ਦੀ ਖਾਸੀਅਤ ਇਹ ਹੈ ਕਿ ਇਹ ਮੇਲਾ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦਾ ਹੈ । ਇਸਦੇ ਚੱਲਦਿਆਂ ਇਸ ਵਾਰ ਵੀ ਮੁੱਖ ਮਹਿਮਾਨ ਟਾਂਗੇ ਤੇ ਬੈਠ ਕੇ ਮੇੇਲੇ ਵਿਚ ਸ਼ਾਮਿਲ ਹੋਏ । ਕੈਬਨਿਟ ਮੰਤਰੀ ਲਾਲਾ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ,ਰਮਨ ਬਹਿਲ,ਡਾ.ਹਰਜਿੰਦਰਪਾਲ ਕੋਰ ਕੰਗ,ਗੁਰਮੀਤ ਸਿੰਘ ਪਾਹੜਾ,ਰਜਵੰਤ ਸਿੰਘ ਬਾਵਾ,ਸ਼ਮਸ਼ੇਰ ਸਿੰਘ,ਬਲਵੀਰ ਸਿੰਘ ਟਾਂਗੇ ਤੇ ਬੈਠ ਕੇ ਮੇਲਾ ਸਥਾਨ ਤੇ ਪਹੁੰਚੇ । ਜਿੱਥੇ ਉਨ੍ਹਾਂ ਨੂੰ ਫੁਲਕਾਰੀ ਦੀ ਛਾ ਕਰਕੇ ਮੇਲੇ ਵਿਚ ਲਿਜਾਇਆ ਗਿਆ । ਟਾਂਗੇ ਦੀ ਸਵਾਰੀ ਦਾ ਆਨੰਦ ਲੈਂਦੇ ਸਾਰੇ ਹੀ ਮੁੱਖ ਮਹਿਮਾਨਾਂ ਨੇ ਮੇਲੇ ਦੇ ਪ੍ਰਬੰਧਕਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਅੱਜ ਬਚਪਨ ਯਾਦ ਆ ਗਿਆ ਹੈ । ਜਦੋਂ ਉਹ ਪੰਡੋਰੀ ਜਾਂ ਤਿੱਬੜੀ ਟਾਂਗੇ ਤੇ ਬੈਠ ਕੇ ਮੇਲਾ ਦੇਖਣ ਜਾਂਦੇ ਸਨ ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ,ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ,ਰਮਨ ਬਹਿਲ,ਗੁਰਮੀਤ ਸਿੰਘ ਪਾਹੜਾ ਅਤੇ ਸ਼ਮਸ਼ੇਰ ਸਿੰਘ ਟਾਂਗੇ ਤੇ ਬੈਠ ਕੇ ਮੇਲੇ ਵਿਚ ਪਹੁੰਚੇ
previous post