ਅੇੈਸ.ਅੇੈਸ.ਪੀ ਤਰਨਤਾਰਨ ਵਲੋਂ ਨਸ਼ੇ ਵਿਰੁਧ ਚਲਾਈ ਮੁਹਿੰਮ ਸ਼ਲਾਘਾਯੋਗ
ਤਰਨਤਾਰਨ 6 ਜੂਨ (ਗੁਰਮੀਤ ਸਿੰਘ ਰਾਜਾ) ਅੇੈਟੀ ਕੁਰੱਪਸ਼ਨ ਸੁਸਾਇਟੀ ਦਾ ਇੱਕ ਵਫਦ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਅੇੈਸ.ਅੇੈਸ.ਪੀ ਗੁਰਮੀਤ ਸਿੰਘ ਚੋਹਾਨ ਨੂੰ ਮਿਲਿਆ ਅਤੇ ਉਹਨਾਂ ਵਲੋਂ ਨਸ਼ੇ ਵਿਰੁਧ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਬੀ.ਅੇੈਸ ਸਾਹਿਲ ਨੇ ਕਿਹਾ ਕਿ ਜੋ ਪੁਲਿਸ ਪ੍ਰਸ਼ਾਸ਼ਨ ਵਲੋ ਨਸ਼ੇ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ ਅਸੀ ਆਪਣੀ ਸੁਸਾਇਟੀ ਵਲੋਂ ਹਰ ਤਰਾ ਨਾਲ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ ਦਾ ਪਰੂਸਾ ਦਿੰਦੇ ਹਾਂ ਤਾ ਜੋ ਨਸ਼ੇ ਦੇ ਕੋਹੜ ਤੋ ਪ੍ਰਭਾਵਿਤ ਹੋਏ ਲੋਕਾਂ ਨੂੰ ਇਸ ਦਲਦਲ ਤੋ ਕੱਢਿਆ ਜਾ ਸੱਕੇ ਇਸ ਮੋਕੇ ਵਫਦ ਵਲੋਂ ਅੇੈਸ.ਅੇੈਸ.ਪੀ ਗੁਰਮੀਤ ਸਿੰਘ ਚੋਹਾਨ ਨੂੰ ਸਨਮਾਨਿਤ ਕੀਤਾ ਗਿਆ ਇਸ ਵਫਦ ਵਿੱਚ ਕਾਨੂੰਨੀ ਸਲਾਹਕਾਰ ਅੇੈਡਵੋਕੇਟ ਆਦੇਸ਼ ਅਗਨੀਹੋਤਰੀ ਸਮਾਜ ਸੇਵੀ ਸੁਖਦਿਆਲ ਸਿੰਘ ਬੱਲ ਅਮਨਦੀਪ ਸਿੰਘ ਆਦਿ ਨਾਲ ਮਜੋਦ ਸਨ