- ਥਾਣਾ ਮਕਬੂਲਪੁਰਾ ਦੀ ਚੌਂਕੀ ਵੱਲਾ ਵੱਲੋਂ 06 ਮੋਟਰਸਾਈਕਲ, 04 ਮੋਬਾਇਲ ਫ਼ੋਨ, 01ਜੋੜਾ ਸੋਨੇ ਦੀਆਂ ਵਾਲੀਆਂ, 01 ਸੋਨੇ ਦਾ ਕੋਕਾ।
- ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਮੁਕਦਮਾ ਨੰਬਰ 110 ਮਿਤੀ 08.05.2023 ਜੁਰਮ 379ਬੀ(2),34 ਭ:ਦ ਥਾਣਾ ਮਕਬੂਲਪੁਰਾ ਅੰਮ੍ਰਿਤਸਰ। - ਗ੍ਰਿਫਤਾਰ ਦੋਸ਼ੀ:-1. ਦੋਸ਼ੀ ਸੰਨੀ ਸਿੰਘ
2. ਗੁਰਵਿੰਦਰ ਸਿੰਘ
3.ਅਕਾਸ਼ਦੀਪ ਸਿੰਘ
ਬ੍ਰਾਮਦਗੀ:- 06 ਮੋਟਰਸਾਈਕਲ, 04 ਮੋਬਾਇਲ ਫ਼ੋਨ, 01 ਜੋੜਾ ਸੋਨੇ ਦੀਆਂ ਵਾਲੀਆਂ ਅਤੇ 01 ਕੋਕਾ ਸੋਨੇ ਦਾ। - ਇਹ ਮੁੱਕਦਮਾ ਮੁੱਦਈ ਰਣਜੀਤ ਸਿੰਘ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਮਿਤੀ 08.05.2023 ਨੂੰ ਉਹ ਆਪਣੇ ਮੋਟਰ ਸਾਈਕਲ ਪਲਟੀਨਾ ਤੇ ਸਵਾਰ ਹੋ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਪਿੰਡ ਦੁਦਾਲਾ ਗਿਆ ਸੀ ਜਿਥੇ ਉਹ ਮਾਤਾ ਦੀ ਪੱਟੀ ਕਰਵਾ ਕੇ ਵਾਪਸ ਆਪਣੀ ਮਾਤਾ ਸਮੇਤ ਵੱਲਾ ਨਹਿਰ ਰਾਹੀਂ ਮੋਟਰ ਸਾਈਕਲ ਤੇ ਆ ਰਿਹਾ ਸੀ ਕਿ ਜਦ ਉਹ ਪਿੰਡ ਵੱਲਾ ਦੇ ਨਜਦੀਕ ਨਹਿਰ ਦੀ ਪਟੜੀ ਤੇ ਗੁੱਜਰਾ ਦੇ ਡੇਰੇ ਕੋਲ ਪੁੱਜਾ ਤਾਂ ਪਿਛੋ ਅਚਾਨਕ ਇਕ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ ਤਿੰਨ ਮੋਨੇ ਨੌਜਵਾਨ ਆਏ ਜਿੰਨਾ ਨੇ ਉਸਦਾ ਮੋਟਰ ਸਾਈਕਲ ਦੇ ਅੱਗੇ ਆ ਕੇ ਰੋਕ ਲਿਆ ਤੇ ਪਿੱਛੇ ਬੈਠੇ ਨੌਜਵਾਨ ਨੇ ਮੁਦਈ ਕੋਲ ਆ ਕੇ ਉਸਦੀ ਪਹਿਨੀ ਹੋਈ ਪੈਂਟ ਦੀ ਪਿਛਲੀ ਜੇਬ ਵਿਚੋਂ ਉਸਦਾ ਪਰਸ ਜਬਰੀ ਖੋਹ ਲਿਆ ਤੇ ਫਿਰ ਉਸਦੀ ਪਹਿਨੀ ਪੈਂਟ ਦੀ ਅਗਲੀ ਜੇਬ ਵਿਚੋਂ ਉਸਦਾ ਮੋਬਾਇਲ ਫੋਨ ਖੋਹ ਲਿਆ ਫਿਰ ਵਿਚਕਾਰ ਵਾਲੇ ਨੌਜਵਾਨ ਨੇ ਕੋਲ ਆ ਕੇ ਉਸਦੀ ਮਾਤਾ ਦੀ ਧੌਣ ਤੇ ਦਾਤਰ ਰੱਖ ਦਿਤਾ ਤੇ ਮਾਤਾ ਦੇ ਨੱਕ ਤੋਂ ਸੋਨੇ ਦਾ ਕੋਕਾ ਤੇ ਕੰਨਾ ਵਿਚ ਪਾਈਆਂ ਸੋਨੇ ਦੀ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ ਅਤੇ ਮੌਕਾ ਤੋਂ ਭਜ ਗਏ। ਜਿਸ ਤੇ ਚੌਕੀ ਵੱਲਾ ਅੰਮ੍ਰਿਤਸਰ ਵਲੋ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ।
ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਨੀ ਹੇਠ ਐਸ.ਆਈ ਜਸਬੀਰ ਸਿੰਘ ਇੰਚਾਰਜ ਚੋਂਕੀ ਵੱਲ੍ਹਾ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ 29.05.2023 ਨੂੰ ਦੋਸ਼ੀ ਸੰਨੀ ਸਿੰਘ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਇੰਕਸਾਫ ਤੇ ਇਸ ਦੇ 02 ਹੋਰ ਸਾਥੀਆ ਗੁਰਵਿੰਦਰ ਸਿੰਘ, ਅਤੇ ਅਕਾਸ਼ਦੀਪ ਸਿੰਘ ਨੂੰ ਮਿਤੀ 30.05.2023 ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਵੱਖ ਵੱਖ ਜਗ੍ਹਾ ਤੋ ਚੋਰੀ ਤੇ ਖੌਹ ਕੀਤੇ 06 ਮੋਟਰਸਾਇਕਲ ਵੱਖ-ਵੱਖ ਮਾਰਕ ਅਤੇ 4 ਮੋਬਾਇਲ ਫੋਨ ਵੱਖ-ਵੱਖ ਮਾਰਕਾ ਅਤੇ ਮੁਦੱਈ ਮੁੱਕਦਮਾ ਪਾਸੋ ਖੋਹ ਕੀਤਾ 01 ਜੋੜਾ ਵਾਲੀਆ ਸੋਨਾ ਅਤੇ 01 ਕੋਕਾ ਸੋਨਾ ਦਾ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਬਰੀਕੀ ਨਾਲ ਕੀਤੀ ਜਾਵੇਗੀ।