Home » ਭਾਈ ਅਮਨਦੀਪ ਸਿੰਘ ਵੱਲੋਂ ਕਲਮਬੰਦ ਕੀਤੀ ਚੌਥੀ ਕਿਤਾਬ “ਕੁਦਰਤ ਕੇ ਸਭ ਬੰਦੇ” ਰਿਲੀਜ਼

ਭਾਈ ਅਮਨਦੀਪ ਸਿੰਘ ਵੱਲੋਂ ਕਲਮਬੰਦ ਕੀਤੀ ਚੌਥੀ ਕਿਤਾਬ “ਕੁਦਰਤ ਕੇ ਸਭ ਬੰਦੇ” ਰਿਲੀਜ਼

by Rakha Prabh
8 views

ਅੰਮ੍ਰਿਤਸਰ , 1 ਜੂਨ ( ਰਣਜੀਤ ਸਿੰਘ ਮਸੌਣ ) ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਮਹਾਨ ਕੀਰਤਨ ਦਰਬਾਰ ਸਮਗਮ ਦਾ ਆਯੋਜਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੇਖ ਰੇਖ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਕੀਤਾ ਗਿਆ। ਸਮਾਗਮ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਅਰੰਭਤਾ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ  ਉਸਤਾਦ ਜਤਿੰਦਰ ਸਿੰਘ ਨੇ ਰਾਗਾਂ ਤੇ ਨਿਰਧਾਰਤ ਸ਼ਬਦ ਕੀਰਤਨ ਦੁਆਰਾ ਕੀਤੀ। ਉਪਰੰਤ ਭਾਈ ਅਮਨਦੀਪ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ,ਭਾਈ ਦਵਿੰਦਰ ਸਿੰਘ ਨਿਰਮਾਣ ,ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਵਾਲਿਆਂ,ਸ ਭਗਵਾਨ ਸਿੰਘ ਜੌਹਲ ਸਟੇਜ ਸੈਕਟਰੀ, ਭਾਈ ਗੁਰਚਰਨ ਸਿੰਘ, ਭਾਈ ਵਰਿੰਦਰ ਸਿੰਘ ਕੰਗ  ਲੁਧਿਆਣੇ ਵਾਲਿਆਂ  ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਦੇ ਸਨਮੁੱਖ ਭਾਈ ਅਮਨਦੀਪ ਸਿੰਘ ਵੱਲੋਂ ਕਲਮ ਬੰਦ ਕੀਤੀ ਚੌਥੀ ਕਿਤਾਬ “ਕੁਦਰਤ ਕੇ ਸਭ ਬੰਦੇ” ਸਿੰਘ ਸਾਹਿਬ ,ਸ. ਜੌਹਲ ਅਤੇ ਬਾਬਾ ਤੇਜਿੰਦਰ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਰਿਲੀਜ਼ ਕੀਤੀ। ਆਈਆਂ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਖੁਸ਼ੀ ਪ੍ਰਗਟਾਈ। ਭਾਈ ਸਾਹਿਬ ਨੇ ਆਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਵੱਲੋਂ ਕਰਵਾਏ ਜਾ ਰਹੇ 40 ਦਿਨਾਂ ਅੰਮ੍ਰਿਤ ਵੇਲਾ ਸਮਾਗਮ ਦੀ ਜਾਣਕਾਰੀ ਦਿੱਤੀ। ਉਹਨਾਂ ਦਸਿਆ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਊਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲਾ ਸਮਾਗਮ ਮਿਤੀ 7 ਜੂਨ ਦਿਨ ਬੁੱਧਵਾਰ ਤੋਂ 16 ਜੁਲਾਈ ਦਿਨ ਐਤਵਾਰ ਸਮਾਂ ਸਵੇਰੇ 3 ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਹਨ। ਇਸ ਮੌਕੇ ਭਾਈ ਅਮਤੇਸ਼ਵਰ ਸਿੰਘ, ਭਾਈ ਗੁਰਪ੍ਰੀਤ ਸਿੰਘ ਮੀਡੀਆ ਸਕੱਤਰ, ਭਾਈ ਰੋਬਿਨ ਸਿੰਘ ,ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਕਥਾਵਾਚਕ, ਸਿਮਰਨਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਹਾਜ਼ਰ ਸਨ

Related Articles

Leave a Comment