Home » ਲੋਕ ਸੇਵਾ ਕੈਂਪਾਂ ਰਾਹੀਂ ਲੋਕਾਂ ਦੇ ਕੰਮ ਦਾ ਤੇਜ਼ੀ ਨਾਲ ਹੋ ਰਿਹਾ ਨਿਪਟਾਰਾ : ਮਾਨ

ਲੋਕ ਸੇਵਾ ਕੈਂਪਾਂ ਰਾਹੀਂ ਲੋਕਾਂ ਦੇ ਕੰਮ ਦਾ ਤੇਜ਼ੀ ਨਾਲ ਹੋ ਰਿਹਾ ਨਿਪਟਾਰਾ : ਮਾਨ

by Rakha Prabh
27 views
ਫਗਵਾੜਾ 13 ਮਾਰਚ (ਸ਼ਿਵ ਕੋੜਾ)
ਭਗਵੰਤ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਕੰਮ ਘਰ ਬੈਠੇ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਵਿਧਾਨਸਭਾ ਹਲਕਾ ਫਗਵਾੜਾ ਦੇ ਸ਼ਹਿਰੀ ਖੇਤਰਾਂ ਵਿੱਚ ਸ਼ੁਰੂ ਕੀਤੇ ਗਏ ਲੋਕ ਸੇਵਾ ਕੈਂਪਾਂ ਦੀ ਲੜੀ ਤਹਿਤ ਅੱਜ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਮੁਹੱਲਾ ਗੋਬਿੰਦਪੁਰਾ, ਬਸੰਤ ਨਗਰ, ਕੋਟਰਾਣੀ ਅਤੇ ਪ੍ਰੀਤ ਨਗਰ ਵਿੱਚ ਕੈਂਪਾਂ ਦੀ ਆਰੰਭਤਾ ਕਰਵਾਈ। ਮਾਨ ਨੇ ਕਿਹਾ ਕਿ ਲੋਕ ਸੇਵਾ ਕੈਂਪ ਆਮ ਲੋਕਾਂ ਲਈ ਵੱਡੀ ਰਾਹਤ ਦੇਣ ਵਾਲੇ ਸਾਬਿਤ ਹੋ ਰਹੇ ਹਨ ਅਤੇ ਲੋਕਾਂ ਦੇ ਜ਼ਰੂਰੀ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ ਜਿਸ ਕਰਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੇਂਡੂ ਖੇਤਰਾਂ ਵਿੱਚ ਵੀ ਲੋਕਾਂ ਨੇ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਉਠਾਇਆ ਹੈ। ਹੁਣ ਸ਼ਹਿਰੀ ਖੇਤਰਾਂ ਵਿੱਚ ਵਾਰਡ ਪੱਧਰ ’ਤੇ ਰੋਜ਼ਾਨਾ ਚਾਰ ਮੁਹੱਲੇ ਕਵਰ ਕੀਤੇ ਜਾ ਰਹੇ ਹਨ। ਮਾਨ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋਕ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ ਬਣਾਉਣ ਜਾਂ ਸੋਧ ਕਰਵਾਉਣ, ਜਾਤੀ ਸਰਟੀਫਿਕੇਟ, ਪੈਨਸ਼ਨ ਸਕੀਮ ਦਾ ਲਾਭ, ਵਿਆਹ ਰਜਿਸਟ੍ਰਰੇਸ਼ਨ, ਅਪੰਗਤਾ ਸਰਟੀਫਿਕੇਟ, ਫਰਦ ਆਦਿ ਸਮੇਤ 44 ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 1076 ’ਤੇ ਕਾਲ ਕਰਕੇ ਵੀ ਘਰ ਬੈਠੇ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਬਲਾਕ ਪ੍ਰਧਾਨ ਬਲਬੀਰ ਠਾਕੁਰ, ਵਰੁਣ ਬੰਗੜ ਚੱਕ ਹਕੀਮ, ਰਾਮਪਾਲ, ਰਵਿੰਦਰ ਰਵੀ ਸਾਬਕਾ ਕੌਂਸਲਰ, ਰਾਜੇਸ਼ ਕੌਲਸਰ, ਰਾਕੇਸ਼ ਕੁਮਾਰ ਕੇਸ਼ੀ, ਅਮਰਿੰਦਰ ਸਿੰਘ, ਸੁਰਿੰਦਰ ਮੋਹਨ, ਇੰਦਰਜੀਤ ਭੁੱਲਰ, ਮਨਜਿੰਦਰ ਕੌਰ ਆਦਿ ਹਾਜ਼ਰ ਸਨ।

Related Articles

Leave a Comment