Home » ਪੁਲਿਸ ਕਮਿਸ਼ਨਰ ਸਾਹਿਬ ਅਤੇ ਏ ਡੀ ਸੀ ਪੀ ਟ੍ਰੈਫਿਕ ਵਲੋ ਕੀਤੀ ਮਿਹਨਤ ਸਦਕਾ ਟ੍ਰੈਫਿਕ ਚ ਆਈ ਤਬਦੀਲੀ

ਪੁਲਿਸ ਕਮਿਸ਼ਨਰ ਸਾਹਿਬ ਅਤੇ ਏ ਡੀ ਸੀ ਪੀ ਟ੍ਰੈਫਿਕ ਵਲੋ ਕੀਤੀ ਮਿਹਨਤ ਸਦਕਾ ਟ੍ਰੈਫਿਕ ਚ ਆਈ ਤਬਦੀਲੀ

ਪੁਲਿਸ ਕਮਿਸ਼ਨਰ ਸਾਹਿਬ ਅਤੇ ਏ ਡੀ ਸੀ ਪੀ ਟ੍ਰੈਫਿਕ ਵਲੋ ਕੀਤੀ ਮਿਹਨਤ ਸਦਕਾ ਟ੍ਰੈਫਿਕ ਚ ਆਈ ਤਬਦੀਲੀ

by Rakha Prabh
345 views

ਪੁਲਿਸ ਕਮਿਸ਼ਨਰ ਸਾਹਿਬ ਅਤੇ ਏ ਡੀ ਸੀ ਪੀ ਟ੍ਰੈਫਿਕ ਵਲੋ ਕੀਤੀ ਮਿਹਨਤ ਸਦਕਾ ਟ੍ਰੈਫਿਕ ਚ ਆਈ ਤਬਦੀਲੀ

 

ਅੰਮ੍ਰਿਤਸਰ 16 ਮਈ (ਗੁਰਮੀਤ ਸਿੰਘ ਰਾਜਾ )ਮਾਨਯੋਗ ਪੁਲਿਸ ਕਮਿਸ਼ਨਰ ਸ੍ਰ.ਨੌਨਿਹਾਲ ਸਿੰਘ ਜੀ(ਆਈ ਪੀ ਐਸ) ਏ ਡੀ ਜੀ ਪੀ ਸਾਹਿਬ ਅਤੇ ਟ੍ਰੈਫਿਕ ਪੁਲਿਸ ਏ ਡੀ ਸੀ ਪੀ ਮੈਡਮ ਅਮਨਦੀਪ ਕੌਰ ਜੀ ਵਲੋ ਗੁਰੂ ਨਗਰੀ ਵਿਖੇ ਆਪਣੀ ਮਿਹਨਤ ਸਦਕਾ ਟ੍ਰੈਫਿਕ ਵਿਵਸਥਾ ਵਿੱਚ ਤਬਦੀਲੀ ਲਿਆਂਦੀ ਹੈ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਇਕ ਵਾਹਨ ਚਾਲਕ ਇਹ ਚਾਹੁੰਦਾ ਹੈ ਕਿ ਓਸਨੂੰ ਸ਼ਹਿਰ ਵਿਚ ਸਹੀ ਮਿਲੇ ਕੀਤੇ ਵੀ ਕੋਈ ਜਾਮ ਨਜਰ ਨਾ ਆਵੇ ਪੈ ਰਹੀ ਅੱਤ ਦੀ ਗਰਮੀ ਵਿੱਚ ਮੈਡਮ ਅਮਨਦੀਪ ਕੌਰ ਜੀ ਆਪਣੀ ਪੁਲਿਸ ਟੀਮ ਨਾਲ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਜਿਸਦੇ ਚਲਦਿਆ ਪਬਲਿਕ ਦਾ ਵੀ ਫ਼ਰਜ਼ ਬਣਦਾ ਹੈ ਕਿ ਟ੍ਰੈਫਿਕ ਪੁਲਿਸ ਦੇ ਅਧਿਕਾਰੀਆ ਦਾ ਸਾਥ ਦੇਣ ਹਾਲੇ ਮਈ ਦਾ ਮਹੀਨਾ ਚੱਲ ਰਿਹਾ ਹੈ ਗਰਮੀ ਸਿਖਰਾਂ ਤੇ ਪੁੱਜ ਗਈ ਹੈ ਇਸ ਗਰਮੀ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਚੋਕਾਂ ਵਿੱਚ ਖੜੇ ਹੋ ਕੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਉਂਦੇ ਹਨ ਇਨਸਾਨੀਅਤ ਨਾਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਸ਼ਹਿਰ ਦੇ ਜਿਸ ਚੌਕ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਧੁੱਪੇ ਖੜ੍ਹੇ ਹੋ ਕੇ ਡਿਊਟੀ ਦਿੰਦੇ ਨਜਰ ਆਉਣ ਉਹਨਾ ਨੂੰ ਠੰਡਾ ਪੀਣ ਵਾਲ਼ਾ ਪਾਣੀ ਇਹਨਾਂ ਨੂੰ ਮੁੱਹਈਆ ਕਰਵਾਇਆ ਜਾਵੇ ਕਿਉਕਿ ਜੇਕਰ ਇਹ ਟ੍ਰੈਫਿਕ ਪੁਲਿਸ ਨਾ ਹੋਵੇ ਤਾਂ ਸ਼ਹਿਰ ਵਾਸੀਆਂ ਦਾ ਆਪਣੇ ਘਰਾਂ ਤੋਂ ਬਾਹਰ ਵਾਹਨ ਲੈ ਕੇ ਨਿਕਲਣਾ ਔਖਾ ਹੋਇਆ ਹੋਵੇ ਇਹਨਾਂ ਵਲੋ ਜੇਕਰ ਟ੍ਰੈਫਿਕ ਵਿੱਚ ਤਬਦੀਲੀ ਕੀਤੀ ਹੈ ਤਾਂ ਪਬਲਿਕ ਲਈ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਟ੍ਰੈਫਿਕ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਟ੍ਰੈਫਿਕ ਪੁਲਿਸ ਵਲੋ ਜਾਰੀ ਕੀਤੇ ਨਿਯਮਾਂ ਨੂੰ ਮੰਨਣਾ ਚਾਹੀਦਾ ਹੈ
।।

Related Articles

Leave a Comment