Home » ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਤੇ ਨਤਮਸਤਕ ਹੋਣ ਦਾ ਫੈਸਲਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਤੇ ਨਤਮਸਤਕ ਹੋਣ ਦਾ ਫੈਸਲਾ।

ਸਰਕਾਰ ਲਖੀਮਪੁਰ ਖੀਰੀ ਕਿਸਾਨਾਂ,ਤੇ ਪੱਤਰਕਾਰ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਵੇ: ਮੱਖਣ ਸਿੰਘ।

by Rakha Prabh
109 views

ਜ਼ੀਰਾ/ਤਲਵੰਡੀ ਭਾਈ 26 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ ) : ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੱੰਗ ਪ੍ਰਧਾਨ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਤਲਵੰਡੀ ਭਾਈ ਵਿਖੇ ਹੋਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ 28 ਸਤੰਬਰ 2022 ਨੂੰ ਦੇਸ਼ ਦੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੂਸੈਨੀਵਾਲਾ ਵਿਖੇ ਤਲਵੰਡੀ ਜ਼ੋਨ ਦੀਆਂ ਸੰਗਤਾਂ ਨਤਮਸਤਕ ਹੋਣਗੀਆਂ। ਇਸ ਮੌਕੇ ਜਿਲਾ ਆਗੁੂ ਗੁਰਜੱੰਟ ਸਿੰਘ ਲਹਿਰਾਂ ਰੋਹੀ ਨੇ ਸੰਬੋਧਨ ਕਰਦਿਆਂ ਗੰਭੀਰਤਾ ਨਾਲ ਦੱੱਸਿਆ ਕਿ ਦਿੱਲੀ ਅਦੋਲਨ ਦੌਰਾਨ ਲਖੀਮਪੁਰ ਖੀਰੀ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਵਾਪਸ ਘਰਾਂ ਨੂੰ ਪਰਤ ਰਹੇ ਕਿਸਾਨਾਂ ਉੱਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟਹਿਣੀ ਦੀ ਸ਼ਹਿ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਲੱਠਮਾਰਾਂ ਵੱਲੋਂ 3 ਅਕਤੂਬਰ 2021 ਨੂੰ ਗੱਡੀ ਚੜ੍ਹਾ ਕੇ ਪੰਜ ਵਿਅਕਤੀਆਂ ਦਾ ਕਤਲ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਇਸ ਕਾਂਡ ਵਿਚ ਸ਼ਹੀਦ ਹੋਏ ਕਿਸਾਨ ਦਲਜੀਤ ਸਿੰਘ, ਕਿਸਾਨ ਨਛੱਤਰ ਸਿੰਘ, ਕਿਸਾਨ ਗੁਰਵਿੰਦਰ ਸਿੰਘ, ਕਿਸਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਮਨ ਕਸ਼ਪ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ ਅਤੇ ਅਜੈ ਮਿਸ਼ਰਾ ਟਹਿਣੀ ਉੱਤੇ ਇਸ ਕਾਰੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ 1202ਦੇ ਹੋਏ ਪਰਚੇ ਵਿੱਚ ਗ੍ਰਿਫ਼ਤਾਰ ਕਰਾਉਣ ਲਈ ਪੰਜਾਬ ਭਰ ਵਿੱਚ 3 ਅਕਤੂਬਰ ਨੂੰ ਤਿੰਨ ਘੰਟੇ ਦੁਪਹਿਰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦਿਨ ਹਜ਼ਾਰਾਂ ਕਿਸਾਨ ਮਜ਼ਦੂਰ ਮੰਗ ਕਰਨਗੇ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਨਿਰਦੋਸ ਫੜੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਬਿਜਲੀ ਵੰਡ ਲਾਇਸੰਸ ਰੂਲਜ਼ 20 22 ਤੁਰੰਤ ਕੇਂਦਰ ਸਰਕਾਰ ਰੱਦ ਕਰੇ ਝੋਨੇ ਦੀ ਖ਼ਰੀਦ ਉੱਤੇ ਲਾਈ 23 ਕੁਇੰਟਲ ਪ੍ਰਤੀ ਏਕੜ ਸਰਤ ਅਤੇ ਜਮ੍ਹਾਂਬੰਦੀ ਲੈਣ ਦੀਆਂ ਸ਼ਰਤਾਂ ਤੁਰੰਤ ਹਟਾਈਆਂ ਜਾਣ । ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦਾ ਝੋਨਾ ਚੁੱਕਿਆ ਜਾਵੇ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਇਸ ਸੀਜ਼ਨ ਵਿੱਚ ਹੜ੍ਹਾਂ ਤੇ ਮੀਂਹ ਨਾਲ ਝੰਬੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਅਤੇ ਹੜਾਂ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਤੁਰੰਤ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਐੱਮ ਐੱਸ ਪੀ ਦੀ ਗਰੰਟੀ ਕਾਨੂੰਨ ਕੇਂਦਰ ਤੇ ਪੰਜਾਬ ਸਰਕਾਰ ਜਲਦੀ ਬਣਾਵੇ ਅਤੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੇ ਹਾਈਵੇ ਵਿਚ ਆਉਂਦੀਆਂ ਜ਼ਮੀਨਾਂ ਦਾ ਰੇਟ ਬਾਜ਼ਾਰ ਨਾਲ ਛੇ ਗੁਣਾਂ ਅਤੇ ਉਜਾੜਾ ਭੱਤਾ ਸਮੇਤ ਦਿਤੇ ਜਾਣ ਮਜ਼ਦੂਰਾਂ ਨੂੰ 100 ਪ੍ਰਤੀਸ਼ਤ ਉਜਾੜਾ ਭੱਤਾ ਦਿੱਤਾ ਜਾਵੇ ਪਰਾਲੀ ਦੇ ਮੁੱਦੇ ਤੇ ਪੰਜਾਬ ਤੇ ਕੇਂਦਰ ਸਰਕਾਰ 100 ਪ੍ਰਤੀਸ਼ਤ ਸਬਸਿਡੀ ਉੱਤੇ ਸੰਦ ਦਿੱਤੇ ਜਾਣ 7000 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਹੀ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀ ਲਗਾਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀ ਲਗਾਉਣਾ ਚਾਹੁੰਦਾ ਪਰ ਮਜਬੂਰੀ ਕਾਰਨ ਅੱਗ ਲਾਉਣੀ ਪੈ ਰਹੀ ਹੈ ।

ਜੇਕਰ ਕਿਸਾਨਾਂ ਦੀ ਬਾਂਹ ਸਰਕਾਰ ਨੇ ਨਾ ਫੜੀ ਅਤੇ ਅੱਗ ਲਗਾਉਣ ਤੇ ਸਰਕਾਰ ਨੇ ਸਖ਼ਤੀ ਕੀਤੀ ਤਾਂ ਪਿੰਡਾ ਵਿੱਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 28 ਦਸੰਬਰ ਨੂੰ ਫਿਰੋਜ਼ਪੁਰ ਵਿਖੇ ਕਿਸ਼ਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ ਅਤੇ ਉਸ ਦੀ ਵਿਚਾਰਧਾਰਾ ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਗੁਲਜਾਰ ਸਿੰਘ ਗੋਗੋਆਣੀ , ਮਨਜਿੰਦਰ ਸਿੰਘ ਲਹਿਰਾ ਰੋਹੀ , ਬਲਵਿੰਦਰ ਸਿੰਘ ਸੁਲਹਾਣੀ , ਗੁਰਦੀਪ ਸਿੰਘ ਮਹੀਆਂ ਵਾਲਾ ਖੁਰਦ, ਮਲਕੀਤ ਸਿੰਘ ਫੇਰੋਕੇ, ਅਮਰੀਕ ਸਿੰਘ ਫੇਰੋਕੇ, ਸੁਰਜੀਤ ਸਿੰਘ ਸੋਢੀ ਵਾਲਾ , ਰੂਪ ਸਿੰਘ ਵਕੀਲਾਂ ਵਾਲਾ, ਬਹਾਦਰ ਸਿੰਘ ਵਕੀਲਾਂ ਵਾਲਾ ਕੇਵਲ ਸਿੰਘ ਖ਼ਜਾਨਚੀ, ਸੋਨਾ ਹਰਾਜ, ਗੇਜ ਸਿੰਘ ਧੰਨਾ ਸ਼ਹੀਦ, ਕਰਨੈਲ ਸਿੰਘ ਸਾਧੂਵਾਲਾ, ਚਮਕੌਰ ਸਿੰਘ ਬਰਨਾਲਾ, ਗੁਰਵਿੱੰਦਰ ਸਿੰਘ ,ਜ਼ਿਲ੍ਹਾ ਆਗੂ ਗੁਰਜੰਟ ਸਿੰਘ ਲਹਿਰਾ ਰੋਹੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related Articles

Leave a Comment