ਜ਼ੀਰਾ, 9 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) :- ਜਨਾਬ ਅਨਵਰ ਹੁਸੈਨ ਜ਼ੀਰਾ ਪ੍ਧਾਨ ਦੱਰਗਾਹ ਪੀਰ ਬਾਬਾ ਮੋਜ਼ਦੀਨ ਵੈਲਫੇਅਰ ਸੋਸਾਇਟੀ ਰਜਿਨੰਬਰ 3598 ਸੰਨ 2009 ਜ਼ੀਰਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਉਹਨਾ ਦੇ ਸੋਸਾਇਟੀ ਮੈਬਰਾ ਵੱਲੋ ਸੰਗਤਾ ਤੇ ਜ਼ੀਰਾ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਸਵੱਰਗੀਆ ਬਾਬਾ ਮਾਣਕ ਸ਼ਾਹ ਛਿੰਦਾ ਗੱਦੀ ਨਸ਼ੀਨ ਬਾਬਾ ਮੋਜਦੀਨ ਜ਼ੀਰਾ ਦੀ ਨੋਵੀ ਬੱਰਸੀ ਮਿੱਤੀ 14.7.24 ਦਿੱਨ ਐਤਵਾਰ ਨੂੰ ਮੋਜੂਦਾ ਗੱਦੀ ਨਸ਼ੀਨ ਬਾਬਾ ਦਿੱਲਵਰ ਹੁਸੈਨ ਜੀਰਾ ਦੀ ਹੇਠ ਦੱਰਗਾਹ ਪੀਰ ਬਾਬਾ ਮੋਜਦੀਨ ਜੀਰਾ ਦੇ ਦੱਰਬਾਰ ਉੱਪਰ ਬੜੀ ਸਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ, ਜਿਸ ਬਰਸੀ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਦੱਰਬਾਰ ਉਪਰ ਸੰਗਤਾ ਨੂੰ ਮਿੱਠੇ ਚੋਲਾ ਦੀਆ ਨਿਆਜਾ. ਦਾਲ ਪੱਰਸ਼ਾਦਾ. ਅਤੇ ਚਾਹ ਪਾਣੀ ਦਾ ਲੰਗਰ ਵੰਡਿਆ ਜਾਵੇਗਾ।ਇਸ ਮੋਕੇ ਤੇ ਵਿਜੈ ਕੁਮਾਰ ਵੋਹਰਾ, ਜੋਗਾ ਸਿੰਘ ਸਾਬਕਾ ਸਕੱਤਰ ਪੰਜਾਬ ਕਾਂਗਰਸ ਘੱਟ ਗਿਣਤੀ ਵਿਭਾਗ. ਬਾਬਾ ਬਲਵੀਰ ਸਿੰਘ ਬੀਰਾ ਸਾਬਕਾ ਪ੍ਧਾਨ ਬਲਾਕ ਕਾਂਗਰਸ ਕਮੇਟੀ ਜੀਰਾ. ਪੂਰਨ ਚੰਦ ਪ੍ਧਾਨ ਟਿੱਬਾ ਵਸਤੀ ਜ਼ੀਰਾ, ਹੀਰਾ ਲਾਲ ਪ੍ਧਾਨ ਬੋਰੀਆ ਬਰਾਦਰੀ ਜ਼ੀਰਾ, ਗੁਰਪੇ੍ਮ ਸਿੰਘ ਸਾਬਕਾ ਪੰਚ ਵਕੀਲਾਵਾਲਾ, ਅਜੀਤ ਸਿੰਘ ਘਾਰੂ ਸੀਨੀਅਰ ਕਾਗਰਸੀ ਆਂਗੂ ਕਲਗੀਧਰ ਨਗਰ ਜ਼ੀਰਾ, ਸਰਵਨ ਕੁਮਾਰ, ਮੋਹਸ਼ੀਨ, ਹੈਪੀ ਜਨਰਲ ਸਕੱਤਰ ਬਲਾਕ ਕਾਂਗਰਸ ਸੇਵਾਦੱਲ ਜ਼ੀਰਾ, ਭੋਲਾ ਸਾਜਨ ਫੋਟੋ ਗਰਾਫਰ ਆਦਿ ਹਾਜ਼ਰ ਸਨ।