10 ਅਕਤੂਬਰ , (ਰਾਖਾ ਪ੍ਰਭ)
ਬਹੁਜਨ ਸਮਾਜ ਪਰਟੀ ਵਲੋਂ ਸੰਵਿਧਾਨ ਬਚਾਓ ਮਹਾਂਪੰਚਾਇਤ ਦੇ ਨਾਮ ਹੇਠ ਹੁਸ਼ਿਆਰਪੁਰ ਵਿਖੇਮਹਾਰੈਲੀ ਕੀਤੀ ਗਈ, ਜਿਸਦੇ ਮੁੱਖ ਮਹਿਮਾਨ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਜੀ ਸਨ। ਇਸ ਮੌਕੇ ਰਾਸ਼ਟਰੀ ਉੱਪ ਪ੍ਰਧਾਨ ਸ਼੍ਰੀ ਆਨੰਦ ਕੁਮਾਰ ਵੀ ਹਾਜ਼ਰ ਸਨ। ਮੰਚ ਦੀ ਕਾਰਵਾਈ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਆਪ ਸੰਭਾਲੀ ਹੋਈ ਸੀ। ਮੰਚ ਤੇ ਸਾਹਿਬ ਕਾਂਸ਼ੀ ਰਾਮ ਜੀ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਹੀ ਵਿਸ਼ਾਲ ਫੁੱਲਾਂ ਦੀ ਮਾਲਾ ਨਾਲ ਸ਼੍ਰੀ ਆਕਾਸ਼ ਆਨੰਦ ਤੇ ਸ਼੍ਰੀ ਆਨੰਦ ਕੁਮਾਰ ਜੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੰਚ ਤੋਂ ਚਾਂਦੀ ਦਾ ਹਾਥੀ ਭੇਂਟ ਕਰਦਿਆਂ ਸਵਾਗਤ ਕੀਤਾ ਗਿਆ।
ਸ੍ਰੀ ਆਨੰਦ ਨੇ ਬੋਲਦਿਆਂ ਕਿਹਾ ਕਿ ਬਸਪਾ ਰਾਜਨੀਤਿਕ ਦਲ ਤਾਂ ਹੈ ਪ੍ਰੰਤੂ ਬਹੁਜਨ ਅੰਦੋਲਨ ਪਹਿਲਾਂ ਹੈ ਜੋਕਿ ਦਲਿਤਾਂ ਪਿਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਤੇ ਜਨਰਲ ਵਰਗ ਦੇ ਗਰੀਬਾਂ ਨੂੰ ਹਿੱਸੇਦਾਰੀ ਦੇਣ ਲਈ ਸੰਘਰਸ਼ ਕਰ ਰਿਹਾ ਹੈ। ਜੋਕਿ ਸਮਾਜ ਦੇ ਕਮਜ਼ੋਰ ਵਰਗਾਂ, ਗਰੀਬਾਂ ਨੂੰ ਸੰਖਿਆਂ ਦੇ ਹਿਸਾਬ ਨਾਲ ਹਿੱਸੇਦਾਰੀ ਦਿੱਤੀ ਜਾ ਸਕੇ। ਇਹ ਹਿੱਸੇਦਾਰੀ ਸਿਰਫ ਆਰਥਿਕ ਸਾਧਨਾਂ ਵਿੱਚ ਹੀ ਨਹੀਂ ਸਾਸ਼ਨ ਪ੍ਰਸ਼ਾਸ਼ਨ ਵਿੱਚ ਵੀ ਲਾਗੂ ਕਰਨੀ ਹੈ। ਸ਼੍ਰੀ ਆਕਾਸ਼ ਆਨੰਦ ਨੇ ਵਿਸੇਸ਼ ਤੌਰ ਤੇ ਪਾਰਟੀ ਦੇ ਨਾਅਰਿਆਂ ਦਾ ਜਿਕਰ ਕੀਤਾ ਕਿ ਜਿਸਕੀ ਜਿਤਨੀ ਸੰਖਿਆ ਭਾਰੀ, ਉਸਕੀ ਉਤਨੀ ਹਿੱਸੇਦਾਰੀ ਅਤੇ ਵੋਟ ਦੇ ਲੇਂਗੇ ਸੀਐਮ-ਪੀਐੱਮ, ਆਰਕਸ਼ਣ ਦੇ ਲੇਂਗੇ ਐਸਪੀ-ਡੀਐਮ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆ ਸ਼੍ਰੀ ਆਕਾਸ਼ ਆਨੰਦ ਜੀ ਨੇ ਕਿਹਾ ਕਿ ਬਹੁਜਨ ਸਮਾਜ ਨੂੰ ਦੇਸ਼ ਵਿੱਚ ਹਿੱਸਾ ਦੁਆਉਣ ਲਈ ਅੱਗੇ ਆਕੇ ਲਾਮਬੰਦ ਹੋਣ। ਜੇਕਰ ਅਸੀਂ ਹਿੱਸੇਦਾਰੀ ਲੈਣ ਲਈ ਲਾਮਬੰਦ ਨਾ ਹੋਏ ਤਾਂ ਵਿਰੋਧੀ ਪਾਰਟੀਆਂ ਨਵੇਂ ਨਵੇਂ ਚਮਚੇ ਅੱਗੇ ਕਰਕੇ ਅੰਦੋਲਨ ਨੂੰ ਕਮਜੋਰ ਕਰ ਦੇਣਗੇ, ਜਿਵੇਂ ਸਾਹਿਬ ਕਾਂਸ਼ੀ ਰਾਮ ਜੀ ਨੇ ਚਮਚਾ ਯੁੱਗ ਕਿਤਾਬ ਵਿੱਚ ਕਿਹਾ ਹੈ। ਸ਼੍ਰੀ ਆਕਾਸ਼ ਆਨੰਦ ਨੇ ਕਿਹਾ ਕਿ ਮਨੂਵਾਦੀ ਸੋਚ ਤਹਿਤ ਅੱਜ ਵੀ ਸਾਹਿਬ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਨਹੀਂ ਦਿੱਤਾ ਹੈ, ਜੋਕਿ ਸ਼ਾਸ਼ਕ ਧਿਰਾਂ ਦਾ ਬਹੁਜਨ ਸਮਾਜ ਖਿਲਾਫ਼ ਜਾਤੀਵਾਦੀ ਜਗੀਰੂ ਸੋਚ ਦਾ ਮੁਜਾਹਰਾ ਹੈ।
ਸ਼੍ਰੀ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਸੱਤਾ ਦੀ ਲੜਾਈ ਲੜ ਰਹੀ ਹੈ, ਇਸ ਲਈ ਮਜ਼ਬੂਤ ਸੰਗਠਨ ਦੇ ਨਿਰਮਾਣ ਵਿਚ ਲੱਗੀ ਹੋਈ ਹੈ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਵਿਰੋਧੀ ਧਿਰਾਂ ਨੂੰ ਕੀਤਾ ਮੁੱਦਿਆਂ ਤੇ ਵਾਦ ਵਿਵਾਦ ਕਰਨ ਦਾ ਚੈਲੇਂਜ ਹੰਕਾਰਿਆ ਘੋੜਾ ਛੱਡਣ ਬਰਾਬਰ ਹੈ, ਜਿਸ ਦੀਆਂ ਲਗਾਮਾਂ ਬਸਪਾ ਫੜੇਗੀ। ਵਿਧਾਇਕ ਨਛੱਤਰ ਪਾਲ ਨੇ ਕਿਹਾ ਮਜ਼ਦੂਰਾਂ ਦੀ ਦਿਹਾੜੀ 12ਘੰਟੇ ਕਰਨਾ ਆਮ ਆਦਮੀ ਪਾਰਟੀ ਸਰਕਾਰ ਦਾ ਗਰੀਬ ਵਿਰੋਧੀ ਚੇਹਰਾ ਨੰਗਾ ਹੋਇਆ।
ਮੈਦਾਨ ਖਚਾਖਚ ਭਰਿਆ ਹੋਇਆ ਸੀ, ਲੋਕਾਂ ਦਾ ਨੀਲਾ ਸਮੁੰਦਰ ਹੜ੍ਹ ਦੀ ਤਰ੍ਹਾ ਉਮੜ ਪਿਆ। ਨੀਲੇ ਝੰਡਿਆਂ ਨਾਲ ਇਲਾਕਾ ਰੰਗਿਆ ਪਿਆ ਸੀ। ਬਹੁਜਨ ਵਾਲੰਟੀਅਰ ਫੋਰਸ ਸਾਰੇ ਪ੍ਰਬੰਧ ਤੇ ਨਜ਼ਰਸਾਨੀ ਕਰ ਰਹੀ ਸੀ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸਾਹਿਬ ਕਾਂਸ਼ੀ ਰਾਮ ਜੀ ਦੀ ਉੱਤਰਾਧਿਕਾਰੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਲੱਗੇ ਹੋਏ ਹਨ।
ਇਸ ਮੌਕੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ, ਸੂਬਾ ਇੰਚਾਰਜ ਨਛੱਤਰ ਪਾਲ ਐਮ ਐਲ ਏ (ਨਵਾਂਸ਼ਹਿਰ), ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਬਲਦੇਵ ਮਹਿਰਾ, ਗੁਰਲਾਲ ਸੈਲਾ, ਰਾਜਾ ਰਾਜਿੰਦਰ ਸਿੰਘ, ਲਾਲ ਸਿੰਘ ਸੁਲਹਾਣੀ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਲਾਲ ਚੰਦ ਔਜਲਾ ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਦਲਜੀਤ ਰਾਏ, ਸੋਮ ਨਾਥ ਬੈਂਸ, ਮਦਨ ਬੈਂਸ, ਡਾ ਜਸਪ੍ਰੀਤ ਪਰਵੀਨ ਕੁਮਾਰ ਬੰਗਾ ਸੁਖਦੇਵ ਸਿੰਘ ਸ਼ੀਰਾ, ਗੁਰਨਾਮ ਸਿੰਘ ਚੌਧਰੀ, ਜੋਗਾ ਸਿੰਘ ਪਨੋਧਿਆਂ ਰਾਜਿੰਦਰ ਸਿੰਘ ਠੇਕੇਦਾਰ, ਡਾ ਮੱਖਣ ਸਿੰਘ, ਠੇਕੇਦਾਰ ਹਰਭਜਨ ਸਿੰਘ ਬਜਹੇਰੀ, ਪਰਮਜੀਤ ਮੱਲ, ਜਸਵੰਤ ਰਾਏ, ਤਰਸੇਮ ਥਾਪਰ, ਭਾਗ ਸਿੰਘ ਸਰੀਹ, ਤਾਰਾ ਚੰਦ ਭਗਤ, ਸੰਤ ਰਾਮ ਮਲ੍ਹੀ, ਬਲਵਿੰਦਰ ਬਿੱਟਾ, ਜਗਜੀਤ ਛੜਬੜ, ਪੀਡੀ ਸ਼ਾਂਤ ਮਨਿੰਦਰ ਸਿੰਘ ਸ਼ੇਰਪੁਰੀ, ਜਗਦੀਪ ਸਿੰਘ ਗੋਗੀ, ਜਗਦੀਸ਼ ਦੁੱਗਲ, ਸੁਰਜੀਤ ਭੈਲ, ਕੁਲਦੀਪ ਸਿੰਘ ਸਰਦੂਲਗੜ੍ਹ, ਮੀਨਾ ਰਾਣੀ ,ਅਵਤਾਰ ਕ੍ਰਿਸ਼ਨ, ਕੁਲਵੰਤ ਸਿੰਘ ਮਹਿਤੋਂ,, ਸ਼ੀਲਾ ਰਾਣੀ, ਕੇਵਲ ਸਿੰਘ ਸੈਦੋਕੇ, ਗੁਰਮੀਤ ਸਿੰਘ ਚੋਬਦਾਰ, ਸੁਖਦੇਵ ਬਿੱਟਾ, , ਰਾਕੇਸ਼ ਕੁਮਾਰ ਦਤਾਰਪੁਰੀ ,ਅਮਰਜੀਤ ਸਿੰਘ ਝਲੂਰ, ਆਦਿ ਹਾਜ਼ਰ ਸਨ।