Home » ਪੁਲਿਸ ਥਾਣਾ ਨੂਰਮਹਿਲ ਦਾ ਇੰਸਪੈਕਟਰ ਅਮਨ ਸੈਣੀ ਨੇ ਸੰਭਾਲਿਆ ਚਾਰਜ਼ ।

ਪੁਲਿਸ ਥਾਣਾ ਨੂਰਮਹਿਲ ਦਾ ਇੰਸਪੈਕਟਰ ਅਮਨ ਸੈਣੀ ਨੇ ਸੰਭਾਲਿਆ ਚਾਰਜ਼ ।

ਨਸ਼ੇ ਦੇ ਸੌਦਾਗਰ ਆਪਣਾ ਬਿਸਤਰਾ ਗੋਲ ਕਰ ਲੈਣ , ਨਹੀ ਤਾਂ ਹੋਣਗੇ ਸਿਲਾਖਾਂ ਪਿਛੇ: ਅਮਨ ਸੈਣੀ।

by Rakha Prabh
19 views

ਨੂਰਮਹਿਲ, 25 ਸਤੰਬਰ ( ਨਰਿੰਦਰ ਭੰਡਾਲ )

ਜਿਲ੍ਹਾ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ ਹਰਕਮਲਪ੍ਰੀਤ ਸਿੰਘ ਖੱਖ ਦੀਆਂ ਹਦਾਇਤਾਂ ਤਹਿਤ ਥਾਣਾ ਨੂਰਮਹਿਲ ਵਿਖੇ ਤਾਇਨਾਤ ਥਾਣਾ ਮੁਖੀ ਪੰਕਜ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਦੋਂ ਕਿ ਉਨ੍ਹਾਂ ਦੀ ਜਗ੍ਹਾ ਤੇ ਹੁਣ ਸ਼ਾਹਕੋਟ ਵਿਖੇ ਤਾਇਨਾਤ ਇੰਸਪੈਕਟਰ ਅਮਨ ਸੈਣੀ ਨੂੰ ਨੂਰਮਹਿਲ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ । ਇੰਸਪੈਕਟਰ ਅਮਨ ਸੈਣੀ ਨੇ ਆਪਣਾ ਚਾਰਜ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਪ੍ਰੈੱਸ ਮਿਲਣੀ ਕੀਤੀ ਅਤੇ ਸ਼ਹਿਰ ਦੀਆਂ ਸਮੱਸਿਆਂਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਇੰਸਪੈਕਟਰ ਅਮਨ ਸੈਣੀ ਨੇ ਪ੍ਰੈੱਸ ਰਾਹੀਂ ਨਸ਼ੇ ਦੇ ਸੁਦਾਗਰਾਂ ਨੂੰ ਚਿਤਵਨੀ ਦਿੰਦਿਆਂ ਕਿਹਾ ਕਿ ਉਹ ਆਪਣਾ ਬਿਸਤਰਾ ਗੋਲ ਕਰ ਲੈਣ ਨਹੀ ਤਾਂ ਸਲਾਖਾਂ ਦੇ ਪਿਛੇ ਹੋਣਗੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਸਮਾਜ ਵਿਰੋਧੀ ਕਾਰਵਾਈਆਂ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ। ਉਨ੍ਹਾ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੇਲੇ ਪੁਲਿਸ ਦੀ ਸਹਾਇਤਾ ਦੀ ਲੋੜ ਹੋਵੇ ਤਾਂ 24 ਘੰਟੇ ਉਹ ਤੁਹਾਡੀ ਸੇਵਾ ਵਿਚ ਹਾਜ਼ਰ ਹਨ।

Related Articles

Leave a Comment