Home » ਮੰਚ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਗੋਬਿੰਦਗੜ੍ਹ ਸਨੇਟਾ ਵਿਖੇ ਕਰਵਾਇਆ ਗਿਆ- ਡਾਕਟਰ ਖੇੜਾ।

ਮੰਚ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਗੋਬਿੰਦਗੜ੍ਹ ਸਨੇਟਾ ਵਿਖੇ ਕਰਵਾਇਆ ਗਿਆ- ਡਾਕਟਰ ਖੇੜਾ।

by Rakha Prabh
32 views

ਮੋਹਾਲੀ…………… ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਚੇਅਰਪਰਸਨ ਇਸਤਰੀ ਵਿੰਗ ਸਰੋਜ਼ ਬਾਲਾ ਦੀ ਪ੍ਰਧਾਨਗੀ ਹੇਠ ਪਿੰਡ ਗੋਬਿੰਦਗੜ ਬਲਾਕ ਮੋਹਾਲੀ ਜ਼ਿਲ੍ਹਾ ਮੋਹਾਲੀ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਦਵਿੰਦਰ ਬਰਟੀਆ ਕੌਮੀ ਚੇਅਰਮੈਨ ਯੂਥ ਵਿੰਗ , ਮਾਂਡਵੀ ਸਿੰਘ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਪਰਮਜੀਤ ਸਿੰਘ ਸਰਪੰਚ ਗੋਬਿੰਦ ਗੜ੍ਹ  ਅਤੇ ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸੋਨੀਆ ਪ੍ਰਧਾਨ ਇਸਤਰੀ ਵਿੰਗ ਬਲਾਕ ਮੋਹਾਲੀ ਅਤੇ ਰਿਤੂ ਪੁਰੀ ਨੂੰ ਉਪ ਪ੍ਰਧਾਨ ਇਸਤਰੀ ਵਿੰਗ ਬਲਾਕ ਮੋਹਾਲੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ  ਨਸ਼ਿਆਂ ਨੇ ਨੌਜਵਾਨ ਪੀੜ੍ਹੀ ਨੂੰ ਇੱਥੋਂ ਤੱਕ ਬਰਬਾਦ ਕਰ ਕੇ ਰੱਖ ਦਿੱਤਾ ਕਿ ਮਾਪੇ ਆਪਣੇ ਪੁੱਤਰ ਨੂੰ ਵਿਆਉਣ ਤੋਂ ਪਹਿਲਾਂ ਦਸ ਬਾਰੀ ਸੋਚਦਾ ਹੈ ਕਿ ਅਸੀਂ ਕਿਸੇ ਧੀ ਦੀ ਜ਼ਿੰਦਗੀ ਨੂੰ ਆਪਣੇ ਹੱਥੀਂ ਤਬਾਹ ਤਾਂ ਨਹੀਂ ਕਰਨ ਲੱਗੇ ਕਿਉਂਕਿ ਨੌਜਵਾਨ ਆਪਣੇ ਮਾਪਿਆਂ ਨੂੰ ਸੰਭਾਲਣ ਯੋਗੇ ਵੀ ਨਹੀਂ ਰਹੇ । ਮਾਪੇ ਇਸ ਗੱਲੋਂ ਡਰਦੇ ਹਨ ਕਿ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਬਾਅਦ ਹੀ ਸਾਨੂੰ ਨੀਵੇਂ ਹੋ ਕੇ ਪੰਚਾਇਤ ਵਿਚ ਤਾਂ ਨਹੀਂ ਬੈਠਣਾ ਪਵੇਗਾ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਇਹ ਜ਼ੁਮੇਵਾਰੀ ਦਿਤੀ ਗਈ ਅਸੀਂ ਇਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ   ਮਨਜੀਤ ਕੌਰ ਰੰਗੀਆਂ, ਜਸਵਿੰਦਰ ਸਿੰਘ, ਸਰਬਜੀਤ ਕੌਰ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਜਨਾ ਕੁਮਾਰੀ,ਰਣ ਸਿੰਘ ਪ੍ਰਧਾਨ, ਪਰਮਜੀਤ ਕੌਰ, ਗੁਲਸ਼ਨ ਕੁਮਾਰੀ, ਬਲਜੀਤ ਕੌਰ, ਧਰਮਪਾਲ ਸਿੰਘ, ਬੀਰਦਵਿੰਦਰ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਕੌਰ,ਜਗਤਾਰ ਸਿੰਘ ਚੇਅਰਮੈਨ ਅਤੇ ਜਸਵੀਰ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀੱਤਾ

Related Articles

Leave a Comment