Home » ਡੀ.ਏ.ਵੀ.ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਮਕਲੋਡਗੰਜ ਵਿਖੇ ਲਗਾਏ ਗਏ ਆਰਐਮਸੀ ਕੈਂਪ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

ਡੀ.ਏ.ਵੀ.ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਮਕਲੋਡਗੰਜ ਵਿਖੇ ਲਗਾਏ ਗਏ ਆਰਐਮਸੀ ਕੈਂਪ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

by Rakha Prabh
23 views

ਮਲੋਟ,20 ਮਾਰਚ (ਪ੍ਰੇਮ ਗਰਗ)-

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ.ਏ.ਵੀ.ਕਾਲਜ ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਰੈਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਇਕਬਾਲ ਕੌਰ ਦੀ ਨਿਗਰਾਨੀ ਵਿੱਚ ਕਾਲਜ ਦੇ 8 ਵਿਦਿਆਰਥੀ ਕਰਨਪ੍ਰੀਤ, ਆਕਾਸ਼ਦੀਪ ਸਿੰਘ, ਪਰਮਵੀਰ ਸਿੰਘ, ਸਾਰਥਕ, ਰਿਧਮ, ਦੀਪਾਂਸ਼ੂ, ਮਨਪ੍ਰੀਤ ਸਿੰਘ ਅਤੇ ਸਿਦਕ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਕਲੋਡਗੰਜ ਵਿ¾ਖੇ 10 ਰੋਜਾ ਆਰਐਮਸੀ ਕੈਂਪ ਵਿੱਚ ਹਿੱਸਾ ਲਿਆ| ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਕੰਧ ਤੇ ਚੜ•ਨਾ, ਚਟਾਨ ਤੇ ਚੜ•ਨਾ, ਰਿਵਰ ਕਰਾਸਿੰਗ ਅਤੇ ਜੁਮੇਰਿੰਗ ਦੀ ਟਰੇਨਿੰਗ ਦਿੱਤੀ ਗਈ| ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਟ੍ਰਿੰਡ ਟਰੈਕ ਤੇ ਵੀ ਲੈ ਕੇ ਗਏ| ਇਹਨਾਂ ਵਿਦਿਆਰਥੀਆਂ ਨੇ 10 ਦਿਨਾਂ ਵਿੱਚ 100 ਕਿਲੋਮੀਟਰ ਤੋਂ ਜਿਆਦਾ ਦਾ ਟਰੈਕ ਕਵਰ ਕੀਤਾ| ਇਸ ਕੈਂਪ ਵਿੱਚ ਇਹਨਾਂ ਵਿਦਿਆਰਥੀਆਂ ਨੇ 6 ਜਿਲਿ•ਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ| ਇਹਨਾਂ ਵਿਦਿਆਰਥੀਆਂ ਨੂੰ ਕੈਂਪ ਵਲੋਂ ਸਰਟੀਫਿਕੇਟ ਅਤੇ ਬੈਜ਼ ਦੇ ਕੇ ਸਨਮਾਨਿਤ ਵੀ ਕੀਤਾ ਗਿਆ| ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ, ਮੈਡਮ ਇਕਬਾਲ ਕੌਰ ਅਤੇ ਸਮੂਹ ਸਟਾਫ਼ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ|
ਫੋਟੋ 20 ਮਲੋਟ 04 ਵਿ¾ਚ-

 

Related Articles

Leave a Comment