Home » ਸੱਚਦੇਵਾ ਸਟਾਕਸ ਡਾਇਮੰਡ ਆਫ ਨਾਲੇਜ ਮੁਕਾਬਲਾ ਰਿਹਾ ਧੀਆਂ ਦੇ ਨਾਂ

ਸੱਚਦੇਵਾ ਸਟਾਕਸ ਡਾਇਮੰਡ ਆਫ ਨਾਲੇਜ ਮੁਕਾਬਲਾ ਰਿਹਾ ਧੀਆਂ ਦੇ ਨਾਂ

247 ਲੋਕਾਂ ਨੇ ਭਾਗ ਲਿਆ, ਪਹਿਲੇ ਤਿੰਨ ਸਥਾਨਾਂ ’ਤੇ ਧੀਆਂ ਦਾ ਕਬਜਾ

by Rakha Prabh
6 views

ਹੁਸ਼ਿਆਰਪੁਰ 25 ਜੁਲਾਈ ( ਤਰਸੇਮ ਦੀਵਾਨਾ ) ਸੱਚਦੇਵਾ ਸਟਾਕਸ ਵੱਲੋਂ ਅਤੇ ਬਲ-ਬਲ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਸੱਚਦੇਵਾ ਸਟਾਕਸ ਡਾਇਮੰਡ ਆਫ ਨਾਲੇਜ ਮੁਕਾਬਲੇ ਵਿੱਚ ਜਿਲ੍ਹੇ ਨਾਲ ਸਬੰਧਿਤ 247 ਲੋਕਾਂ ਨੇ ਭਾਗ ਲਿਆ ਅਤੇ ਇਹ ਮੁਕਾਬਲਾ 51 ਦਿਨ ਤੱਕ ਚੱਲਿਆ, ਮੁਕਾਬਲੇ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਯੋਜਨਾ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ, ਜਿਲ੍ਹਾ ਭਾਸ਼ਾ ਅਫਸਰ ਜਸਵੰਤ ਰਾਏ, ਸੰਦੀਪ ਸੈਣੀ ਵੱਲੋਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਸਮੇਂ ਆਪਣੇ ਸੰਬੋਧਨ ਵਿੱਚ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ 247 ਲੋਕਾਂ ਜਿਨ੍ਹਾਂ ਵਿੱਚ ਸਕੂਲਾਂ ਦੇ ਬੱਚੇ ਅਤੇ ਵੱਡੀ ਉਮਰ ਦੇ ਲੋਕ ਵੀ ਸ਼ਾਮਿਲ ਸਨ ਇਹ ਸਾਰੇ 51 ਦਿਨ ਤੱਕ ਚੱਲੇ ਇਸ ਮੁਕਾਬਲੇ ਦੇ ਵੱਖ-ਵੱਖ ਪ੍ਰੋਜੈਕਟਾਂ ਨਾਲ ਜੁੜੇ ਰਹੇ ਅਤੇ ਆਨਲਾਈਨ ਮੁਕਾਬਲੇ ਵਿੱਚ ਆਪਣੀ ਹਾਜਰੀ ਲਗਵਾਉਦੇ ਰਹੇ, ਉਨ੍ਹਾਂ ਦੱਸਿਆ ਕਿ ਮੁਕਾਬਲੇ ਦਾ ਨਤੀਜਾ ਕੱਢਣ ਸਮੇਂ ਫਾਈਨਲ ਵਿੱਚ 30 ਲੜਕੀਆਂ ਪੁੱਜੀਆਂ ਜਿਨ੍ਹਾਂ ਨੇ ਆਖਰੀ ਦੌਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਕੀਤੀ ਗਈ ਤੇ ਇਸ ਵਿੱਚ ਜਸਲੀਨ ਕੌਰ ਨੇ ਪਹਿਲਾ, ਹਰਜੋਤ ਕੌਰ ਨੇ ਦੂਜਾ ਤੇ ਰਿਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਵਿੱਚ ਓਵਰ ਆਲ ਪਰਫਾਂਰਮੈਂਸ ਵਿੱਚ ਜਸਪ੍ਰੀਤ ਕੌਰ ਪਹਿਲੇ ਸਥਾਨ ਉੱਪਰ, ਡਾਇਮੰਡ ਆਫ ਦਾ ਡੇ ਵਿੱਚ ਵੀ ਜਸਪ੍ਰੀਤ ਕੌਰ ਪਹਿਲੇ, ਰਿਤਿਕਾ ਦੂਜੇ ਅਤੇ ਮਹਿਕ ਤੀਜੇ ਸਥਾਨ ਤੇ ਰਹੀ, ਪਲਾਸਟਿਕ ਮੁਕਤ ਮੁਹਿੰਮ ਦੇ ਪ੍ਰੋਜੈਕਟ ਵਿੱਚ ਹਰਜੀਤ ਕੌਰ ਤਿੰਨ ਕੁਇੰਟਲ ਤੋਂ ਵੱਧ ਪਲਾਸਟਿਕ ਇਕੱਠਾ ਕਰਕੇ ਪਹਿਲੇ ਸਥਾਨ ਤੇ ਰਹੀ, ਤਰਨਜੀਤ ਦੂਸਰੇ ਤੇ ਰਿਤਿਕਾ ਤੀਜੇ ਸਥਾਨ ਤੇ ਰਹੀ।, ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਸ ਮੁਕਾਬਲੇ ਨੂੰ ਕਰਵਾਉਣ ਦਾ ਉਦੇਸ਼ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਵਾਉਣ ਦਾ ਹੈ ਤਾਂ ਜੋ ਭਵਿੱਖ ਵਿੱਚ ਬੱਚੇ ਹਰ ਤਰ੍ਹਾਂ ਦੇ ਮੁਕਾਬਲੇ ਲਈ ਤਿਆਰ ਰਹਿਣ। ਇਸ ਸਮੇਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਤੇ ਬੱਚਿਆਂ ਕੋਲ ਜਾਣਕਾਰੀਆਂ ਦਾ ਭੰਡਾਰ ਇਕੱਠਾ ਹੁੰਦਾ ਹੈ। ਇਸ ਮੌਕੇ ਹਰਕ੍ਰਿਸ਼ਨ, ਬਲਵਿੰਦਰ ਰਾਣਾ, ਗੁਰਮੇਲ ਸਿੰਘ, ਰੋਜੀ ਸ਼ਰਮਾ, ਨਵਜੋਤ ਕੌਰ, ਕਮਲੇਸ਼ ਕੌਰ,ਮੋਹਨ ਰੋਜ ਵੀ ਹਾਜਰ ਰਹੇ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ  ਰਵਿੰਦਰ ਕੌਰ, ਮਨਪ੍ਰੀਤ ਕੌਰ, ਵਿਜੇ ਕੁਮਾਰ ਵੱਲੋਂ ਨਿਭਾਈ ਗਈ।

Related Articles

Leave a Comment