Home » ਅੰਤਰਰਾਸ਼ਟਰੀ ਯੋਗ ਦਿਵਸ ਤੇ ਹਿੰਦੂ ਸਭਾ ਸੀਨੀਅਰ ਸਕੈਂਡਰੀ ਸਕੂਲ ‘ਚ ਮਹਿਲਾ ਪੰਤਜਲਿ ਯੋਗ ਸਮਿਤੀ ਵੱਲੋਂ ਯੋਗ ਦਿਵਸ ਮਨਾਇਆ ਗਿਆ

ਅੰਤਰਰਾਸ਼ਟਰੀ ਯੋਗ ਦਿਵਸ ਤੇ ਹਿੰਦੂ ਸਭਾ ਸੀਨੀਅਰ ਸਕੈਂਡਰੀ ਸਕੂਲ ‘ਚ ਮਹਿਲਾ ਪੰਤਜਲਿ ਯੋਗ ਸਮਿਤੀ ਵੱਲੋਂ ਯੋਗ ਦਿਵਸ ਮਨਾਇਆ ਗਿਆ

by Rakha Prabh
10 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਤਰ ਰਾਸ਼ਟਰੀ ਯੋਗ ਦਿਵਸ ਤੇ ਹਿੰਦੂ ਸਭਾ ਸੀਨੀਅਰ ਸਕੈਂਡਰੀ ਸਕੂਲ ਅਮ੍ਰਿਤਸਰ ਵਿੱਚ ਮਹਿਲਾ ਪੰਤਜਲਿ ਯੋਗ ਸਮਿਤੀ ਵੱਲੋਂ ਯੋਗ ਦਿਵਸ ਮਨਾਇਆ ਗਿਆ। ਯੋਗ ਦਿਵਸ ਜ਼ਿਲ੍ਹਾ ਪ੍ਰਭਾਰੀ ਮੈਡਮ ਰਜਨੀ, ਸ਼ੋਸ਼ਲ ਮੀਡੀਆ ਪ੍ਰਭਾਰੀ ਮੈਡਮ ਅਮਿਤਾ ਸੋਨੀ‌ ਦੀ ਦੇਖ ਰੇਖ ਹੇਠ ਸਾਰਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਬੋਕਸਿੰਗ ਕੋਚ ਬਲਦੇਵ ਰਾਜ ਦੇਵ ਨੇ ਯੋਗ ਕਲਾਸ ਲਾਈ ਅਤੇ ਕੋਚ ਦੇਵ ਨੇ ਯੋਗ ਤੋਂ ਹੋਣ ਵਾਲੇ ਫਾਇਦੇ ਦੱਸੇ। ਯੋਗ ਕਰਨ ਨਾਲ ਸ਼ੂਗਰ, ਮਾਨਸਿਕ ਤਨਾਵ, ਡਿਪਰੈਸ਼ਨ ਹੋਰ ਬਿਮਾਰੀਆਂ ਦੇ ਦੂਰ ਰਹਿੰਦੇ ਹਨ‌। ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਯੋਗ ਲਈ, ਸਾਨੂੰ ਘੱਟ ਤੋਂ ਘੱਟ ਇੱਕ ਘੰਟੇ ਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ। ਕਰੋ ਯੋਗ, ਰਹੋ ਨਿਰੋਗ ਅਤੇ ਮੈਡਮ ਅਮਿਤਾ ਸੋਨੀ ਨੇ ਆਖਿਆ ਕਿ ਅਸੀਂ ਘਰ-ਘਰ ਜਾਵਾਂਗੇ, ਯੋਗ ਸਿਖਾਵਾਂਗੇ, ਪੰਜਾਬ ਤੰਦਰੁਸਤ ਬਣਾਵਾਂਗੇ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਰਣਜੀਤ ਮੋਹਨ, ਵਿਸ਼ੇਸ਼ ਮਹਿਮਾਨ ਅਸ਼ੋਕ ਕੁਮਾਰ ਸੋਨੀ, ਮਿਸਟਰ ਬਲਦੇਵ ਰਾਜ ਦੇਵ, ਮਹਿਲਾ ਪੰਤਜਲੀ ਯੋਗ ਸਮਿਤੀ ਵੱਲੋਂ ਹਿੰਦੂ ਸਭਾ ਸਕੂਲ ਦੇ ਪ੍ਰਿੰਸੀਪਲ ਵਰਿੰਦਰ ਪਾਲ ਵੱਲੋਂ ਸਕੂਲ ਮੈਨੇਜਮੈਂਟ ਟੀਮ ਦਾ ਧੰਨਵਾਦ ਕੀਤਾ ਗਿਆ।
 ਇਸ ਮੌਕੇ ਪ੍ਰਭਾਰੀ ਮੈਡਮ ਰਜਨੀ, ਮੀਡੀਆ ਅਡਵਾਈਜ਼ਰ ਮੈਡਮ ਅਮਿਤਾ ਸੋਨੀ,  ਮਹਾਮੰਤਰੀ ਮੈਡਮ ਮਹਿਕ ਸੋਨੀ, ਮੈਡਮ ਰੇਣੁਕਾ, ਰੀਨਾ ਅਰੋੜਾ, ਮੈਡਮ ਸੰਗੀਤਾ , ਮੈਡਮ ਸੁਸ਼ਮਾ, ਮੈਡਮ ਆਸ਼ਾ, ਮੈਡਮ ਰਾਸਮੀ ਕਿਰਨ, ਸੰਜਨਾ ਪੱਲਵੀ, ਰਿਤਾ ਸਵਿਤਾ ਅਤੇ ਇਨਰਵਿਲ ਕੇ ਪ੍ਰਭਾਰੀ ਅਮਰਜੀਤ ਜੀ.ਕੇ. ਆਦਿ ਹਾਜ਼ਰ ਸਨ।

Related Articles

Leave a Comment