Home » ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਮਾਣੋ ਚਾਹਲ ਦੇ 30 ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਤੇ ਪ੍ਰਸ਼ਾਸਨ ਨਹੀ ਪੁਜਾ ਧਰਨੇ ਵਾਲੀ ਥਾਂ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਮਾਣੋ ਚਾਹਲ ਦੇ 30 ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਤੇ ਪ੍ਰਸ਼ਾਸਨ ਨਹੀ ਪੁਜਾ ਧਰਨੇ ਵਾਲੀ ਥਾਂ

 ਕਿਸਾਨਾਂ ਨੇ ਹੱਡਤੌੜਵੀ ਮਿਹਨਤ ਨਾਲ ਭੁੱਖੇ ਰਹਿ ਨੰਗੇ ਪੈਰੀਂ ਜ਼ਮੀਨ ਆਬਾਦ ਕੀਤੀ ਖੋਹਣ ਨਹੀ ਦੀਆਂਗੇ: ਸੁਖਦੇਵ ਸਿੰਘ ਮੰਡ

by Rakha Prabh
19 views
ਜ਼ੀਰਾ/ ਫਿਰੋਜ਼ਪੁਰ 12 ਜੂਨ ( ਗੁਰਪ੍ਰੀਤ ਸਿੰਘ ਸਿੱਧੂ)

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਮਾਣੋ ਚਾਹਲ ਦੇ 18 ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਤੇ ਪ੍ਰਸ਼ਾਸਨ ਨਹੀ ਪੁਜਾ ਧਰਨੇ ਵਾਲੀ ਥਾਂ । ਕਿਸਾਨਾਂ ਨੇ ਹੱਡਤੌੜਵੀ ਮਿਹਨਤ ਨਾਲ ਭੁੱਖੇ ਰਹਿ ਨੰਗੇ ਪੈਰੀਂ ਜ਼ਮੀਨ ਆਬਾਦ ਕੀਤੀ ਖੋਹਣ ਨਹੀ ਦੀਆਂਗੇ: ਸੁਖਦੇਵ ਸਿੰਘ ਮੰਡ। ਜ਼ੀਰਾ/ ਫਿਰੋਜ਼ਪੁਰ 12 ਜੂਨ ( ਗੁਰਪ੍ਰੀਤ ਸਿੰਘ ਸਿੱਧੂ) ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮਾਣੋ ਚਾਹਲ ਵਿਖੇ ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪਿੰਡ ਦੇ ਹੀ 18 ਦੇ ਲੱਗਭਗ ਗ਼ਰੀਬ ਕਿਸਾਨ ਵੱਲੋਂ 30 ਏਕੜ ਬੰਜ਼ਰ ਜ਼ਮੀਨ ਨੂੰ ਵਾਹੀ ਯੋਗ ਬਣਾ ਕੇ ਫਸਲ ਬੀਜ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦਿਆਂ ਵਰੇ ਬੀਤ ਗਏ ਪਰ ਨਹਿਰ ਵਿਭਾਗ ਮੱਖੂ ਕੁੰਭਕਰਨੀ ਨੀਂਦ ਤੋਂ ਹੁਣ ਜਾਗਿਆ।ਪਰ ਉਸ ਵੇਲੇ ਮਾਮਲਾ ਠੰਢਾ ਪੈ ਗਿਆ ਜਦੋਂ ਕਬਜ਼ਾਧਾਰੀ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਆਪਣੇ ਹੋਰ ਨਿਧੜਕ ਸਾਥੀਆਂ ਸਮੇਤ ਧਰਨੇ ਤੇ ਬੈਠ ਗਿਆ ਅਤੇ ਵੇਖਦਿਆਂ ਵੇਖਦਿਆਂ ਕਿਸਾਨਾਂ ਦਾ ਹੜ ਆਗਿਆ ਤੇ ਪ੍ਰਸ਼ਾਸਨ ਦਾ ਜਬਰਦਸਤ ਵਿਰੋਧ ਕੀਤਾ ਗਿਆ ।ਜਿਸ ਤੇ ਮੱਲਾਂਵਾਲਾ ਤੋਂ ਹੀ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਬਦਰੰਗ ਵਾਪਸ ਪਰਤ ਗਿਆ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਗੁਰਦਿੱਤ ਸਿੰਘ ਵਗੇਰਾ ਲੱਗਭਗ 18 ਪਰਿਵਾਰ ਵਾਸੀ ਪਿੰਡ ਮਾਣੋ ਚਾਹਲ ਜਿਨਾ ਨੇ ਹੱਡਤੋੜਵੀ ਮਿਹਨਤ ਨਾਲ ਭੁੱਖੇ ਰਹਿ ਨੰਗੇ ਪੈਰੀਂ 30 ਏਕੜ ਬੰਜ਼ਰ ਜ਼ਮੀਨ ਨੂੰ ਆਬਾਦ ਕੀਤਾ ਅਤੇ ਕੁੰਭਕਰਨੀ ਨੀਂਦ ਸੁੱਤੇ ਹੋਏ ਪ੍ਰਸ਼ਾਸ਼ਨ ਅਤੇ ਨਹਿਰ ਵਿਭਾਗ ਮੱਖੂ ਨੂੰ ਹੁਣ ਚੇਤਾ ਆਇਆ ਹੈ। ਉਨ੍ਹਾਂ ਕਿਹਾ ਕਿ ਗਰੀਬ ਅਤੇ ਮਿਹਨਤ ਕਸ ਕਿਸਾਨ ਦੀ ਰੋਜੀ ਰੋਟੀ ਦਾ ਜੁਗਾੜ ਅਤੇ ਇਸ ਜ਼ਮੀਨ ਨਾਲ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ ਦਾ ਉਜਾੜਾ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਪਰ ਚੁੱਕਣ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਆਤਮ ਹਤਿਆਵਾਂ ਲਈ ਮਜਬੂਰ ਕਰਨ ਤੇ ਤੁਲਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਲੱਗਭਗ 18 ਪਰਿਵਾਰਾਂ ਦਾ ਪਾਲਣ ਪੋਸ਼ਣ ਇਸ ਜ਼ਮੀਨ ਤੋਂ ਕੀਤਾ ਜਾ ਰਿਹਾ ਹੈ, ਕਿਸਾਨ ਨੂੰ ਬੇਜ਼ਮੀਨਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਕਿਸਾਨ ਪਰਿਵਾਰਾਂ ਨਾਲ ਧੱਕਾ ਕੀਤਾ ਤਾਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਮਜਬੂਰਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਧਰਨਾਕਾਰੀਆਂ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਜਲੰਧਰ, ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਕਿਸਾਨ ਆਗੂ ਕਰਨੈਲ ਸਿੰਘ ਭੋਲਾ ਜ਼ਿਲ੍ਹਾ ਜਰਨਲ ਸਕੱਤਰ ਫਿਰੋਜ਼ਪੁਰ, ਅੰਗਰੇਜ਼ੀ ਸਿੰਘ ਬੂਟੇ ਵਾਲੀ, ਨਿਰਮਲ ਸਿੰਘ ਨੂਰਪੁਰ, ਗੁਰਮਖ ਸਿੰਘ ਮਸਤੇਵਾਲਾ, ਮਨਦੀਪ ਸਿੰਘ, ਸਵਰਨ ਸਿੰਘ ਜੋਗੇਵਾਲਾ, ਗੁਰਦਿੱਤ ਸਿੰਘ ਮਾਣੋ ਚਾਹਲ ਤੋਂ ਇਲਾਵਾਂ ਵੱਡੀ ਪੱਧਰ ਤੇ ਕਿਸਾਨ ਅਤੇ ਮਜ਼ਦੂਰ ਹਾਜਰ ਸਨ।

ਕੀ ਕਹਿੰਦਾ ਹਨ ਐਸ ਡੀ ਉ ਨਹਿਰ ਵਿਭਾਗ ਮੱਖੂ

ਜਦ ਇਸ ਸਬੰਧੀ ਨਹਿਰ ਵਿਭਾਗ ਮੱਖੂ ਦੇ ਐਸਡੀਓ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮਾਣਯੋਗ ਅਦਾਲਤ ਦੇ ਫੈਸਲੇ ਮੁਤਾਬਿਕ ਕਬਜ਼ਾ ਲੈਣ ਲਈ ਮਾਲ ਵਿਭਾਗ ਦੇ ਕਾਨੂੰਨਗੋ ਅਤੇ ਹੋਰ ਕਰਮਚਾਰੀ ਗਏ ਸਨ। ਉਨ੍ਹਾਂ ਕਿਹਾ ਕਿ ਕਬਜ਼ਾ ਲੈਣ ਲਈ ਪੁਲਿਸ ਮਦਦ ਲਈ ਥਾਣਾ ਮੱਲਾਂ ਵਾਲਾ ਗਏ ਸਨ ਪਰ ਕਿਸੇ ਕਾਰਨ ਪੁਲਿਸ ਨਫਰੀ ਨਾ ਮਿਲਣ ਤੇ ਵਾਪਸ ਆਉਣਾ ਪਿਆ। ਉਨ੍ਹਾਂ ਕਿਹਾ ਕਿ 30 ਏਕੜ ਜ਼ਮੀਨ ਜੋ ਫਿਰੋਜ਼ਪੁਰ ਫੀਡਰ ਦੀ ਮਾਲਕੀ ਹੱਕ ਹੈ ਉਪਰ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਨੂੰ ਜਲਦੀ ਛਡਾ ਲਿਆ ਜਾਵੇਗਾ।

 

 

Related Articles

Leave a Comment