ਜ਼ੀਰਾ/ ਫਿਰੋਜ਼ਪੁਰ 20 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ ) ਸ੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ ਰਾਮਲੱਲਾ ਪ੍ਰਾਣ- ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਅਤੇ ਸ੍ਰੀ ਬਜਰੰਗ ਭਵਨ ਮੰਦਰ ਮੇਨ ਬਾਜ਼ਾਰ ਜ਼ੀਰਾ ਵਿਖੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਨ 30 ਇੰਚ ਐਲ ਈ ਡੀ ਤੇ 12 : 20 ਵਿਖਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਲੱਲੀ ਪ੍ਰਧਾਨ ਮਾਂ ਕਾਲਕਾ ਧਾਮ ਮੰਦਰ ਜ਼ੀਰਾ, ਪ੍ਰੇਮ ਗਰੋਵਰ ਸਰਪਰਸਤ ਬਜਰੰਗ ਭਵਨ ਮੰਦਿਰ ਜ਼ੀਰਾ, ਪ੍ਰਧਾਨ ਪਰਮਜੀਤ ਪੰਮਾ,ਮਾਸਟਰ ਸੁਭਾਸ਼ ਗੁਪਤਾ ਆਗੂ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ, ਮਾਸਟਰ ਜਨਕ ਰਾਜ ਗੌਤਮ , ਵਿੱਕੀ ਸੂਦ ਮੰਡਲ ਪ੍ਰਧਾਨ ਭਾਜਪਾ, ਗੁਰਪ੍ਰੀਤ ਸਿੰਘ ਪਤਲੀ ਜਿਲ੍ਹਾ ਸੈਕਟਰੀ ਫਿਰੋਜ਼ਪੁਰ ਨੇ ਦੱਸਿਆ ਕਿ ਸ੍ਰੀ ਰਾਮ ਜਨਮ ਭੂਮੀ ਮੰਦਰ ਅਯੋਧਿਆ ਰਾਮਲੱਲਾ ਪ੍ਰਾਣ- ਪ੍ਰਤਿਸ਼ਠਾ ਸਮਾਰੋਹ ਪੋਹ ਸ਼ੁਕਲ ਦੁਆਦਸੀ, ਬਿਕਰਮੀ ਸੰਮਤ 2080 ਦਿਨ ਸੋਮਵਾਰ 22 ਜਨਵਰੀ 2024 ਸਮਾਂ ਦੁਪਹਿਰ 12 :20 ਤੇ ਉਦਘਾਟਨੀ ਸਮਾਰੋਹ ਮਹੰਤ ਨਿ੍ਤਯਗੋਪਾਲ ਦਾਸ ਜੀ ਮਹਾਰਾਜ ਪ੍ਰਧਾਨ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਅਯੁਧਿਆ , ਮਾਨਯੋਗ ਨਰਿੰਦਰ ਭਾਈ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ, ਡਾ ਮੋਹਨਰਾਓ ਭਾਗਵਤ ਸਰਸੰਘਚਾਲਕ ਰਾਸ਼ਟਰੀ ਸਵੈਮ -ਸੇਵਕ ਸੰਘ, ਸ੍ਰੀਮਤੀ ਆਨੰਦੀਬੈਨ ਪਟੇਲ ਮਾਨਯੋਗ ਰਾਜਪਾਲ ਉੱਤਰ ਪ੍ਰਦੇਸ਼, ਯੋਗੀ ਆਦਿੱਤਿਆਨਾਥ ਜੀ ਮਹਾਰਾਜ ਮੁੱਖ ਮੰਤਰੀ ਉੱਤਰ ਪ੍ਰਦੇਸ਼ ਤੋਂ ਇਲਾਵਾ ਲਗਭਗ 125 ਪਰੰਪਰਾਵਾਂ ਦੇ ਸੰਤ ਮਹਾਂਪੁਰਸ਼ ਅਤੇ ਭਾਰਤ ਦੀਆਂ ਵੱਖ ਵੱਖ ਕਲਾਵਾਂ ਦੇ 2500 ਸ੍ਰੇਸ਼ਠ ਪੁਰਸ਼ਾਂ ਦੀ ਮੌਜੂਦਗੀ ਵਿੱਚ ਰਾਮਲਾ ਦੇ ਸਵਾਗਤ ਚ ਮੰਗਲ ਗੀਤ ਗਾਉਣ ਉਪਰੰਤ ਉਦਘਾਟਨੀ ਸਮਾਰੋਹ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਸਮੂਹ ਧਰਮਾਂ ਦੇ ਲੋਕ ਉਤਸਾਹ ਨਾਲ ਦੀਪਮਾਲਾ ਕਰਨਗੇ ਅਤੇ ਮੰਦਰਾਂ ਆਦਿ ਤੇ ਅਯੁੱਧਿਆ ਉਦਘਾਟਨੀ ਸਮਾਰੋਹ ਦਾ ਸਿਧਾ ਪ੍ਰਸਾਰਣ ਦਿਖਾਉਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਭਗਵਾਨ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਦਰਸ਼ਨ ਕਰਨ ਲਈ ਨੇੜਲੇ ਮੰਦਰਾਂ ਵਿੱਚ ਸ਼ਾਮਲ ਹੋ ਕੇ ਦਰਸ਼ਨ ਕੀਤੇ ਜਾਣ।